YouTube ਨੇ ਮੰਗੀ ਮਾਫੀ, ਇਕ ਗਲਤੀ ਕਾਰਨ ਪ੍ਰਭਾਵਿਤ ਹੋਏ ਸਨ ਦੁਨੀਆ ਭਰ ਦੇ ਲੱਖਾਂ ਕ੍ਰਿਏਟਰ

Tuesday, Oct 08, 2024 - 11:32 PM (IST)

YouTube ਨੇ ਮੰਗੀ ਮਾਫੀ, ਇਕ ਗਲਤੀ ਕਾਰਨ ਪ੍ਰਭਾਵਿਤ ਹੋਏ ਸਨ ਦੁਨੀਆ ਭਰ ਦੇ ਲੱਖਾਂ ਕ੍ਰਿਏਟਰ

ਗੈਜੇਟ ਡੈਸਕ- ਯੂਟਿਊਬ ਨੇ ਆਪਣੀ ਇਕ ਵੱਡੀ ਗਲਤੀ ਨੂੰ ਲੈ ਕੇ ਸਾਰੇ ਕ੍ਰਿਏਟਰਾਂ ਤੋਂ ਮਾਫੀ ਮੰਗੀ ਹੈ। ਹਾਲ ਹੀ 'ਚ ਯੂਟਿਊਬ ਨੂੰ ਆਪਣੇ ਸਿਸਟਮ ਦੀ ਗਲਤੀ ਕਾਰਨ ਚੈਨਲਾਂ 'ਤੇ ਬੈਨ ਲਗਾਉਣ ਅਤੇ ਸਬਸਕ੍ਰਿਪਸ਼ਨਾਂ ਨੂੰ ਰੱਦ ਕਰਨ ਤੋਂ ਬਾਅਦ ਕ੍ਰਿਏਟਰਾਂ ਅਤੇ ਸਬਸਕ੍ਰਾਈਬਰਾਂ ਵੱਲੋਂ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਪਲੇਟਫਾਰਮ ਨੇ ਇਸ ਲਈ ਮਾਫੀ ਮੰਗੀ ਹੈ ਅਤੇ ਕਿਹਾ ਹੈ ਕਿ ਸਮੱਸਿਆ ਠੀਕ ਕਰਨ ਲਈ ਕੰਮ ਤੇਜੀ ਨਾਲ ਹੋ ਰਿਹਾ ਹੈ। 

ਅਚਾਨਕ ਬੈਨ ਹੋਣ ਲੱਗੇਸਨ ਚੈਨਲ

ਪਿਛਲੇ ਹਫਤੇ ਯੂਟਿਊਬ ਨੇ ਐਕਸ 'ਤੇ ਇਸ ਨੂੰ ਸਵਿਕਾਰ ਕੀਤਾ ਅਤੇ ਯੂਜ਼ਰਜ਼ ਨੂੰ ਸੂਚਿਤ ਕੀਤਾ ਕਿ ਕਈ ਚੈਨਲਾਂ ਨੂੰ ਗਲਤੀ ਨਾਲ 'ਸਪੈਮ ਅਤੇ ਧੋਖਾਧੜੀਪੂਰਨ ਪ੍ਰਥਾਵਾਂ' ਤਹਿਤ ਫਲੈਗ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਹਾਲਾਂਕਿ ਬਾਅਦ ਵਿੱਚ ਪਾਬੰਦੀ ਹਟਾ ਦਿੱਤੀ ਗਈ ਸੀ। ਇਸ ਬੱਗ ਕਾਰਨ ਲੱਖਾਂ ਕ੍ਰਿਏਟਰ ਹੋਏ ਪ੍ਰੇਸ਼ਾਨ ਹਨ। YouTube ਨੇ ਕਿਹਾ ਕਿ ਉਹ ਇਸ ਮੁੱਦੇ ਦੀ ਜਾਂਚ ਕਰ ਰਿਹਾ ਹੈ ਅਤੇ ਪ੍ਰਭਾਵਿਤ ਖਾਤਿਆਂ ਨੂੰ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ।

ਪ੍ਰੀਮੀਅਮ ਸਬਸਕ੍ਰਿਪਸ਼ਨ ਵੀ ਹੋਇਆ ਖਤਮ

ਇਹ ਸਮੱਸਿਆ ਸਿਰਫ ਕੰਟੈਂਟ ਕ੍ਰਿਏਟਰਾਂ ਤਕ ਹੀ ਸੀਮਿਤ ਨਹੀਂ ਰਹੀ ਸਗੋਂ ਕੁਝ ਯੂਟਿਊਬ ਪ੍ਰੀਮੀਅਮ ਸਬਸਕ੍ਰਾਈਬਰਾਂ ਨੇ ਵੀ ਆਪਣੇ ਪੇਡ ਅਕਾਊਂਟਸ ਦੇ ਐਕਸੈਸਖਤਮ ਹੋਣ ਦੀ ਗੱਲ ਕੀਤੀ ਸੀ ਜਿਸ ਵਿਚ ਯੂਟਿਊਬ ਮਿਊਜ਼ਿਕ ਅਤੇ ਯੂਟਿਊਬ ਟੀਵੀ ਸੇਵਾਵਾਂ ਸ਼ਾਮਲ ਹਨ। 

ਸਮੱਸਿਆ ਦਾ ਹੋਇਆ ਹੱਲ

ਯੂਟਿਊਬ ਨੇ ਐਕਸ 'ਤੇ ਇਕ ਅਪਡੇਟ ਪੋਸਟ ਕੀਤਾ, ਜਿਸ ਵਿਚ ਦੱਸਿਆ ਕਿ ਸਮੱਸਿਆ ਦਾ ਹੱਲ ਕਰ ਲਿਆ ਗਿਆ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ ਹੋਇਆ ਕਿ ਕਿੰਨੇ ਕ੍ਰਿਏਟਰ ਇਸ ਨਾਲ ਪ੍ਰਭਾਵਿਤ ਹੋਏ ਜਾਂ ਇਹ ਗਲਤੀ ਕਿਵੇਂ ਹੋਈ। ਆਪਣੀ ਹੈਲਪ ਸਾਈਟ 'ਤੇ ਮਾਈਫ 'ਚ ਯੂਟਿਊਬ ਨੇ ਯੂਜ਼ਰਜ਼ ਨੂੰ ਭਰੋਸਾ ਦਿੱਤਾ ਹੈ ਕਿ ਉਹ ਚੈਨਲ ਐਕਸੈਸ ਅਤੇ ਸਬਸਕ੍ਰਿਪਸ਼ਨਾਂ ਨੂੰ ਬਹਾਲ ਕਰਨ 'ਤੇ ਕੰਮ ਕਰ ਰਹੇ ਹਨ। ਯੂਟਿਊਬ ਨੇ ਕਿਹਾ ਕਿ ਇਹ ਸਾਡੀ ਗਲਦੀ ਹੈ, ਇਸ ਲਈ ਅਸੀਂ ਬੇਹੱਦ ਦੁਖ ਪ੍ਰਗਟ ਕਰਦੇ ਹਨ।


author

Rakesh

Content Editor

Related News