ਖੇਡਣ ਦੀ ਉਮਰ ''ਚ ਇਨ੍ਹਾਂ ਬੱਚਿਆਂ ਨੇ ਕੀਤਾ ਅਜਿਹਾ ਕਮਾਲ, ਐਪਲ ਨੇ ਵੀ ਕੀਤੀ ਪ੍ਰਸ਼ੰਸਾ
Tuesday, May 31, 2016 - 01:18 PM (IST)
ਜਲੰਧਰ— ਸਟੀਵ ਜਾਬਸ ਕਈਆਂ ਲਈ ਪ੍ਰੇਰਣਾ ਦਾ ਸ੍ਰੋਤ ਹੈ ਪਰ ਇਨ੍ਹਾਂ ਦੋਵਾਂ ਭਰਾਵਾਂ ਨੇ ਆਪਣੀ ਮਿਹਨਤ ਦਾ ਸਿਹਰਾ ਹੀ ਜਾਬਸ ਨੂੰ ਦਿੱਤਾ ਹੈ। ਚੇਨਈ ਦੇ 2 ਭਰਾਵਾਂ ਨੇ ਖੇਡਣ ਦੀ ਉਮਰ ''ਚ ਮੋਬਾਇਲ ਐਪਸ ਬਣਾਉਣੀ ਸ਼ੁਰੂ ਕੀਤੀ ਅਤੇ ਐਪਲ ਨੇ ਭਾਰਤ ਦੇ ਇਨ੍ਹਾਂ ਦੋਵਾਂ ਬੱਚਿਆਂ ਨੂੰ ਸਭ ਤੋਂ ਘੱਟ ਉਮਰ ਦੇ ਮੋਬਾਇਲ ਐਕਲੀਕੇਸ਼ਨ ਪ੍ਰੋਗਰਾਮਰ ਦਾ ਟਾਈਟਲ ਦਿੱਤਾ ਹੈ।
ਇਨ੍ਹਾਂ ਦੋਵਾਂ ਭਰਾਵਾਂ ਦਾ ਨਾਂ ਸ਼ਰਵਨ (12 ਸਾਲ) ਅਤੇ ਸੰਜੇ ਕੁਮਾਰਨ (10 ਸਾਲ) ਹੈ, ਜਿਨ੍ਹਾਂ ਨੇ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਸੀ.ਈ.ਓ. ਬਨਣ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਸਾਲ 2012 ''ਚ ਦੋਵਾਂ ਭਰਾਵਾਂ ਨੇ ਗੋਡਇਮੇਨਸ਼ਨ ਨਾਂ ਦੇ ਇਕ ਸਾਫਟਵੇਅਰ ਦੀ ਖੋਜ ਕੀਤੀ ਸੀ ਜਿਸ ਨੂੰ ਅੱਜ ਇਕ ਪੂਰਨ ਰੂਪ ਦਿੱਤਾ ਗਿਆ ਹੈ। ਸ਼ਰਵਨ ਅਤੇ ਸੰਜੇ ਨੇ 6ਵੀਂ ਅਤੇ 8ਨੀਂ ਜਮਾਤ ''ਚ ਪੜਦੇ ਹੋਏ ਪਹਿਲੀ ਮੋਬਾਇਲ ਐਪ ਬਣਾਈ ਸੀ ਅਤੇ ਪਿਛਲੇ 4 ਸਾਲਾਂ ''ਚ ਇਹ ਦੋਵੇਂ ਭਰਾ 11 ਐਪ ਬਣਾ ਚੁੱਕੇ ਹਨ।
ਦੋਵਾਂ ਭਰਾਵਾਂ ਮੁਤਾਬਕ ਉਨ੍ਹਾਂ ਦੀ ਸਭ ਤੋਂ ਬੈਸਟ ਐਪ ਕੈਚ ਮੀ ਕਾਪ ਲਾਂਚ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਰੀਬ 150 ਐਪ ਤਿਆਰ ਕੀਤੀਆਂ ਸਨ। ਉਨ੍ਹਾਂ ਵੱਲੋਂ ਬਣਾਈਆਂ ਗਈਆਂ ਹੋਰ ਐਪਸ ''ਚ ਐਲਫਾਬੇਟ ਬੋਰਡ ਵੀ ਸ਼ਾਮਲ ਹੈ ਜਿਸ ਨੂੰ ਐਪ ਸਟੋਰ ''ਚ 5 ਸਟਾਰ ਦੀ ਰੇਟਿੰਗ ਪ੍ਰਾਪਤ ਹੈ।
