ਹੁਣ ਟਵਿੱਟਰ 'ਤੇ ਵੀ ਯੂਜ਼ਰਜ਼ ਲਿਖ ਸਕਣਗੇ ਲੰਮੇ ਲੇਖ, ਲਿੰਕ ਵੀ ਕਰ ਸਕਣਗੇ ਸ਼ੇਅਰ

Thursday, Jun 23, 2022 - 05:38 PM (IST)

ਹੁਣ ਟਵਿੱਟਰ 'ਤੇ ਵੀ ਯੂਜ਼ਰਜ਼ ਲਿਖ ਸਕਣਗੇ ਲੰਮੇ ਲੇਖ, ਲਿੰਕ ਵੀ ਕਰ ਸਕਣਗੇ ਸ਼ੇਅਰ

ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਹੁਣ ਮਾਈਕ੍ਰੋ ਨਹੀਂ ਰਹੀ। ਟਵਿੱਟਰ ਹੌਲੀ-ਹੌਲੀ ਟਵੀਟ ਕਰਨ ਦੀ ਸ਼ਬਦਾਂ ਦੀ ਹੱਦ ਨੂੰ ਵਧਾ ਰਹੀ ਹੈ। ਸ਼ੁਰੂਆਤ ’ਚ ਟਵਿੱਟਰ ਦੇ ਸ਼ਬਦਾਂ ਦੀ ਹੱਦ 140 ਸੀ ਜਿਸ ਨੂੰ ਬਾਅਦ ’ਚ 280 ਕੀਤਾ ਗਿਆ ਅਤੇ ਹੁਣ ਕੰਪਨੀ 2500 ਸ਼ਬਦਾਂ ਦੀ ਟੈਸਟਿੰਗ ਕਰ ਰਹੀ ਹੈ। ਇਸ ਨਵੇਂ ਫੀਚਰ ਦੀ ਜਾਣਕਾਰੀ ਇਕ ਟਵੀਟ ਰਾਹੀਂ ਮਿਲੀ ਹੈ, ਹਾਲਾਂਕਿ ਟਵਿੱਟਰ ਨੇ ਇਸ ’ਤੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ। ਕਾਇਦੇ ਨਾਲ ਵੇਖਿਆ ਜਾਵੇ ਤਾਂ ਟਵਿੱਟਰ ਹੁਣ ਮਾਈਕ੍ਰੋ ਤੋਂ ਪੁਲ ਬਲਾਗਿੰਗ ਸਾਈਟ ’ਚ ਬਦਲ ਰਹੀ ਹੈ।

ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਝਟਕਾ, ਹੁਣ ਈ-ਮੇਲ, ਕੈਲੰਡਰ ਤੇ ਡਾਕਸ ਵਰਗੇ ਐਪਸ ਲਈ ਖਰਚਣੇ ਪੈਣਗੇ ਪੈਸੇ

‘ਟਵਿੱਟਰ ਰਾਈਟ’ ਨਾਂ ਦੇ ਵੈਰੀਫਾਈਡ ਹੈਂਡਲ ਤੋਂ ਇਕ ਜਿਫ ਫਾਈਲ ਨੂੰ ਟਵੀਟ ਕੀਤਾ ਗਿਆ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਟਵਿੱਟਰ ’ਚ ‘ਰਾਈਟ’ ਨਾਂ ਨਾਲ ਮੀਨੂ ਜੁੜਿਆ ਹੈ। ਇਸ ’ਤੇ ਕਲਿੱਕ ਕਰਕੇ ਤੁਸੀਂ ਲੰਬਾ ਬਲਾਗ ਲਿਖ ਸਕਦੇ ਹੋ। ਨਵੇਂ ਫੀਚਰ ਦੇ ਆਉਣ ਤੋਂ ਬਾਅਦ ਕਿਸੇ ਬਲਾਗ ਦੀ ਤਰ੍ਹਾਂ ਟਵਿੱਟਰ ’ਤੇ ਵੀ ਕਵਰ ਫੋਟੋ ਦੇ ਨਾਲ 2,500 ਸ਼ਬਦਾਂ ’ਚ ਬਲਾਗ ਲਿਖ ਸਕੋਗੇ। ਇਕ ਰਿਪੋਰਟ ਮੁਤਾਬਕ, ਨਵੇਂ ਫੀਚਰ ਦੀ ਟੈਸਟਿੰਗ ਫਿਲਹਾਲ ਅਮਰੀਕਾ, ਕੈਨੇਡਾ ਅਤੇ ਘਾਨਾ ’ਚ ਹੋ ਰਹੀ ਹੈ।

ਇਹ ਵੀ ਪੜ੍ਹੋ– ਬਾਲਟੀ ਕਰੇਗੀ ਵਾਸ਼ਿੰਗ ਮਸ਼ੀਨ ਦਾ ਕੰਮ, ਸਸਤੀ ਕੀਮਤ ’ਚ ਉਪਲੱਬਧ ਹੈ ਇਹ ਡਿਵਾਈਸ

 

ਇਹ ਵੀ ਪੜ੍ਹੋ– WhatsApp ਦਾ ਨਵਾਂ ਫੀਚਰ, ਹੁਣ ਜਿਸ ਨੂੰ ਚਾਹੋਗੇ ਉਹੀ ਵੇਖ ਸਕੇਗਾ ਤੁਹਾਡੀ ਪ੍ਰੋਫਾਈਲ ਫੋਟੋ ਤੇ ਲਾਸਟ ਸੀਨ

ਟਵਿੱਟਰ ਸਰਕਿਲ ਫੀਚਰ ਦੀ ਹੋ ਰਹੀ ਟੈਸਟਿੰਗ
ਟਵਿੱਟਰ ਇਕ ਹੋਰ ਨਵੇਂ ਫੀਚਰ ਦੀ ਵੀ ਟੈਸਟਿੰਗ ਕਰ ਰਹੀ ਹੈ। ਟਵਿੱਟਰ ਦੇ ਇਸ ਫੀਚਰ ਦਾ ਨਾਂ ਸਰਕਿਲ ਹੈ। ਟਵਿੱਟਰ ਸਰਕਿਲ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਖੁਦ ਤੈਅ ਕਰ ਸਕੋਗੇ ਕਿ ਤੁਹਾਡਾ ਟਵੀਟ ਕਿਸਨੂੰ ਦਿਸੇਗਾ ਅਤੇ ਕਿਸਨੂੰ ਨਹੀਂ। ਦਰਅਸਲ, ਟਵਿੱਟਰ ਦਾ ਇਹ ਫੀਚਰ ਤੁਹਾਨੂੰ ਇਕ ਗਰੁੱਪ ਜਾਂ ਸਰਕਿਲ ਬਣਾਉਣ ਦੀ ਸੁਵਿਧਾ ਦਿੰਦਾ ਹੈ ਜਿਸ ਦੇ ਤੁਹਾਨੂੰ ਟਵੀਟ ਤੁਹਾਡੇ ਦੁਆਰਾ ਬਣਾਏ ਗਏ ਗਰੁੱਪ ’ਚ ਹੀ ਦਿਸਣਗੇ।

ਇਹ ਵੀ ਪੜ੍ਹੋ– ਜਲਦ ਆਏਗਾ 5G, ਕੇਂਦਰੀ ਮੰਤਰੀ ਮੰਡਲ ਨੇ ਸਪੈਕਟ੍ਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ


author

Rakesh

Content Editor

Related News