ਫੇਸਬੁੱਕ 'ਚ ਆਇਆ ਜ਼ਬਰਦਸਤ ਫੀਚਰ, ਹੁਣ ਇਕ ਹੀ ਯੂਜ਼ਰ ਬਣਾ ਸਕੇਗਾ 4 ਪ੍ਰੋਫਾਈਲਾਂ
Saturday, Sep 23, 2023 - 06:30 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਕਿ ਤੁਸੀਂ ਫੇਸਬੁੱਕ ‘ਤੇ ਮਲਟੀਪਲ ਆਈ.ਡੀ. ਨਹੀਂ ਬਣਾ ਪਾ ਰਹੇ ਹੋ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਮੈਟਾ ਨੇ ਫੇਸਬੁੱਕ ਆਈ.ਡੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੈਟਾ ਨੇ ਫੇਸਬੁੱਕ ਲਈ ਮਲਟੀਪਲ ਪਰਸਨਲ ਪ੍ਰੋਫਾਈਲ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਇਕ ਹੀ ਯੂਜ਼ਰ ਫੇਸਬੁੱਕ 'ਤੇ ਚਾਰ ਪ੍ਰੋਫਾਈਲ ਬਣਾ ਸਕੇਗਾ।
ਇਹ ਵੀ ਪੜ੍ਹੋ- ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ
ਫੇਸਬੁੱਕ ਦੇ ਇਸ ਨਵੇਂ ਫੀਚਰ ਦੀ ਸ਼ੁਰੂਆਤ ਅੱਜ ਯਾਨੀ 22 ਸਤੰਬਰ ਤੋਂ ਵਿਸ਼ਵ ਪੱਧਰ 'ਤੇ ਸ਼ੁਰੂ ਹੋ ਗਈ ਹੈ। ਜੇਕਰ ਤੁਹਾਨੂੰ ਅਜੇ ਤਕ ਇਹ ਅਪਡੇਟ ਨਹੀਂ ਮਿਲੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਹੌਲੀ-ਹੌਲੀ ਅਪਡੇਟ ਸਾਰੇ ਯੂਜ਼ਰਜ਼ ਲਈ ਜਾਰੀ ਕੀਤੀ ਜਾਵੇਗੀ।
ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਜ਼ ਆਪਣੀਆਂ ਵੱਖ-ਵੱਖ ਪ੍ਰੋਫਾਈਲਾਂ 'ਤੇ ਵੱਖ-ਵੱਖ ਤਰ੍ਹਾਂ ਦੇ ਕੰਟੈਂਟ ਸ਼ੇਅਰ ਕਰ ਸਕਣਗੇ। ਸਾਰੀਆਂ ਪ੍ਰੋਫਾਈਲਾਂ ਦੀ ਫੀਡ ਵੱਖ-ਵੱਖ ਹੋਵੇਗੀ। ਇਸ ਤੋਂ ਇਲਾਵਾ ਲੌਗਇਨ ਬਟਨ ਦੇ ਜ਼ਰੀਏ ਯੂਜ਼ਰਜ਼ ਆਪਣੀਆਂ ਵੱਖ-ਵੱਖ ਪ੍ਰੋਫਾਈਲਾਂ 'ਤੇ ਸਵਿੱਚ ਕਰ ਸਕਣਗੇ, ਹਾਲਾਂਕਿ, ਮਲਟੀਪਲ ਅਕਾਊਂਟ ਬਣਾਉਣ ਵਾਲੇ ਯੂਜ਼ਰਜ਼ ਨੂੰ ਡੇਟਿੰਗ, ਮਾਰਕੀਟਪਲੇਸ, ਪ੍ਰੋਫੈਸ਼ਨਲ ਮੋਡ ਅਤੇ ਭੁਗਤਾਨ ਵਰਗੇ ਫੀਚਰਜ਼ ਦਾ ਐਕਸੈਸ ਨਹੀਂ ਮਿਲੇਗਾ।
ਇਹ ਵੀ ਪੜ੍ਹੋ- iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8