ਬਿਨਾਂ QR ਕੋਡ ਦੇ ਵੀ Whatsapp Web ''ਚ ਕਰ ਸਕਦੇ ਹੋ ਲਾਗਇਨ, ਜਾਣੋ ਕਿਵੇਂ
Tuesday, Feb 23, 2021 - 11:14 AM (IST)
ਨਵੀਂ ਦਿੱਲੀ - ਵਾਟਸਐਪ ਦੇ ਲੱਖਾਂ ਭਾਰਤੀ ਉਪਭੋਗਤਾ ਹਨ ਜੋ ਵੌਇਸ ਕਾਲ ਅਤੇ ਵੀਡੀਓ ਚੈਟ ਦੁਆਰਾ ਕਮਿਊਨੀਕੇਟ ਕਰਦੇ ਹਨ। ਯੂਜ਼ਰਸ ਫੋਨ ਅਤੇ ਡੈਸਕਟੌਪ ਦੋਵਾਂ 'ਤੇ ਵਾਟਸਐਪ ਨੂੰ ਐਕਸੈਸ ਕਰ ਸਕਦੇ ਹਨ ਅਤੇ ਖਾਸ ਗੱਲ ਇਹ ਹੈ ਕਿ ਇਸ ਦਾ ਡੈਸਕਟੌਪ ਵਰਜ਼ਨ ਫੋਨ ਵਰਜ਼ਨ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਆਪਣੇ ਫੋਨ ਰਾਹੀਂ ਡੈਸਕਟਾਪ ਤੇ ਲਾਗਇਨ ਕਰਨ ਲਈ ਤੁਹਾਨੂੰ ਕਿਊ.ਆਰ.(QR) ਕੋਡ ਨੂੰ ਸਕੈਨ ਕਰਨਾ ਪੈਂਦਾ ਹੈ। ਤਾਂ ਹੀ ਤੁਸੀਂ ਆਪਣੇ ਡੈਸਕਟਾਪ ਤੇ ਵਾਟਸਐਪ ਵੈੱਬ ਦੀ ਵਰਤੋਂ ਕਰ ਸਕੋਗੇ।
ਹਾਲਾਂਕਿ ਕਈ ਵਾਰ ਅਜਿਹਾ ਵੀ ਹੋ ਸਕਦਾ ਹੈ ਜਦੋਂ ਤੁਹਾਡਾ ਆਪਣਾ ਫੋਨ ਗੁਆਚ ਗਿਆ ਹੋਵੇ ਜਾਂ ਤੁਹਾਡੇ ਕੋਲ ਨਾ ਹੋਵੇ ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਮੋਬਾਈਲ ਕੈਮਰਾ ਕੰਮ ਨਹੀਂ ਕਰ ਰਿਹਾ ਹੈ, ਜਿਸ ਕਾਰਨ ਕਿਯੂ.ਆਰ. ਕੋਡ ਨੂੰ ਸਕੈਨ ਕਰਨਾ ਅਤੇ ਵਾਟਸਐਪ ਵੈੱਬ ਤੇ ਲੌਗਇਨ ਕਰਨਾ ਸੰਭਵ ਨਹੀਂ ਹੈ। ਅਜਿਹੀ ਸਥਿਤੀ ਵਿਚ ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ ਅਤੇ ਇੱਕ QR ਕੋਡ ਤੋਂ ਬਿਨਾਂ WhatsApp ਵੈਬ ਤੇ ਲਾਗ ਇਨ ਕਰ ਸਕਦੇ ਹੋ। ਆਓ ਜਾਣਦੇ ਹਾਂ ਜ਼ਰੂਰੀ ਸਟੈੱਪਸ ਜਿਸ ਦੀ ਸਹਾਇਤਾ ਨਾਲ ਤੁਸੀਂ ਬਿਨਾਂ ਕਿਊ.ਆਰ. ਕੋਡ ਦੇ ਵੀ ਵਾਟਸਐਪ ਵੈੱਬ 'ਤੇ ਲਾਗਇਨ ਕਰ ਸਕਦੇ ਹੋ।
ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ
- ਵੈੱਬ ਤੋਂ ਬਲੂ ਸਟੈਕਸ(BlueStacks) ਡਾਉਨਲੋਡ ਕਰੋ ਅਤੇ ਇਸਨੂੰ ਆਪਣੇ ਕੰਪਿਊਟਰ 'ਤੇ ਸਥਾਪਤ(Install) ਕਰੋ।ਹੁਣ BlueStacks ਐਪ ਸਟੋਰ ਖੋਲ੍ਹੋ ਅਤੇ ਸਰਚ ਮੀਨੂੰ ਵਿਚ ਵਟਸਐਪ ਨੂੰ ਸਰਚ ਕਰੋ ਅਤੇ ਡਾਊਨਲੋਡ(download) ਕਰੋ।
- ਆਪਣਾ ਫੋਨ ਨੰਬਰ ਦਰਜ ਕਰੋ ਜਿਸ ਨੂੰ ਤੁਸੀਂ ਵਾਟਸਐਪ ਤਸਦੀਕ(WhatsApp Verification) ਕੋਡ ਲਈ ਵਰਤਣਾ ਚਾਹੁੰਦੇ ਹੋ।
- QR ਕੋਡ ਨੂੰ ਸਕੈਨ ਕੀਤੇ ਬਿਨਾਂ ਤੁਹਾਡੇ ਪੀ.ਸੀ. ਵਿਚ ਵਾਟਸਐਪ ਸਫਲਤਾਪੂਰਵਕ ਸਥਾਪਤ ਹੋ ਜਾਵੇਗਾ।
- ਹੁਣ ਤੁਸੀਂ ਮੈਨਿਊ ਬਟਨ ਤੇ ਪ੍ਰੈੱਸ ਕਰਕੇ ਮੈਨੇਜ ਕੰਟੈਕਸ ਦੇ ਵਿਕਲਪ 'ਤੇ ਕਲਿੱਕ ਕਰਕੇ ਉਨ੍ਹਾਂ ਕੰਟੈਕਟਸ ਨੂੰ ਐਡ ਕਰ ਸਕਦੇ ਹੋ ਜਿਨ੍ਹਾਂ ਦੇ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ। ਸੰਪਰਕ ਦਾ ਪ੍ਰਬੰਧਨ ਕਰਨ ਦਾ ਕਾਰਨ ਇਹ ਹੈ ਕਿ ਤੁਹਾਡੇ ਕੰਪਿਊਟਰ 'ਤੇ ਵਰਤਿਆ ਜਾਂਦਾ ਫੋਨ ਨੰਬਰ ਤੁਹਾਡੇ ਦੁਆਰਾ ਵਰਤਣ ਵਾਲੇ ਮੋਬਾਈਲ ਨੰਬਰ ਤੋਂ ਵੱਖਰਾ ਹੋਵੇਗਾ।ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਆਪਣੇ ਫੋਨ ਤੇ ਉਹੀ ਨੰਬਰ ਦੀ ਵਰਤੋਂ ਨਹੀਂ ਕਰਦੇ ਹੋਵੋ, ਜੋ ਇਸ ਐਪ ਵਿਚ ਵਰਤਿਆ ਜਾ ਰਿਹਾ ਹੈ। ਤੁਹਾਡਾ ਮੋਬਾਈਲ ਨੰਬਰ ਅਤੇ ਇਸ ਐਪ ਦਾ ਨੰਬਰ ਦੋਵਾਂ ਥਾਵਾਂ 'ਤੇ ਵੱਖਰੇ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਡਿਜੀਟਲ ਪੇਮੈਂਟ ਕਰਨਾ ਹੋਵੇਗਾ ਹੋਰ ਆਸਾਨ, SBI ਲਾਂਚ ਕਰੇਗਾ Yono Merchant App
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।