ਫੇਸਬੁਕ ਲਈ ਵੀ ਭਾਰੂ ਰਿਹਾ ਸਾਲ 2018, ਜੁੜੇ ਇਹ ਵਿਵਾਦ

Saturday, Dec 29, 2018 - 06:55 PM (IST)

ਗੈਜੇਟ ਡੈਸਕ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁਕ ਦੀ ਵਰਤੋਂ ਦੁਨੀਆਭਰ 'ਚ ਵੱਡੀ ਗਿਣਤੀ 'ਚ ਕੀਤੀ ਜਾਂਦੀ ਹੈ ਤੇ ਫਰਵਰੀ 2004 'ਚ ਸ਼ੁਰੂ ਹੋਈ ਇਹ ਸਾਈਟ ਅੱਜ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਕੰਪਨੀ ਬਣ ਗਈ ਹੈ। ਆਪਣੇ ਯੂਜ਼ਰਸ ਨੂੰ ਹੋਰ ਬਿਹਤਰ ਸਹੂਲਤ ਦੇਣ ਲਈ ਕੰਪਨੀ ਸਮੇਂ- ਸਮੇਂ ਤੇ ਨਵੇਂ-ਨਵੇਂ ਫੀਚਰਸ ਜਾਰੀ ਕਰਦੀ ਹੈ ਤੇ ਲਗਭਗ ਸਾਰੇ ਯੂਜ਼ਰਸ ਰਾਹੀਂ ਇਸ ਨੂੰ ਪਸੰਦ ਵੀ ਕੀਤਾ ਜਾਂਦਾ ਹੈ।

ਇਸ ਸਾਲ ਮਤਲਬ 2018 'ਚ ਕੰਪਨੀ ਆਪਣੇ 14 ਸਾਲ ਦੇ ਇਤਿਹਾਸ 'ਚ ਸਭ ਤੋਂ ਖ਼ਰਾਬ ਦੌਰ 'ਚੋਂ ਗੁਜ਼ਰੀ ਹੈ। ਇਸ ਸਾਲ ਕੰਪਨੀ ਨੂੰ ਯੂਜ਼ਰਸ ਦਾ ਡਾਟਾ ਸ਼ੇਅਰ ਕਰਨਾ, ਯੂਜ਼ਰਸ ਦੀ ਪ੍ਰਾਇਵੇਸੀ ਨਾਲ ਸਮਝੌਤਾ ਕਰਨਾ, ਕੈਂਬਰਿਜ ਐਨਾਲਿਟਿਕਾ ਡਾਟਾ ਵਿਵਾਦ ਤੇ ਬਗ ਨਾਲ ਅਕਾਊਂਟ ਪ੍ਰਭਾਵਿਤ ਹੋਣ ਜਿਹੇ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਤੋਂ ਬਾਅਦ ਕੰਪਨੀ ਨੂੰ ਦੁਨੀਆਭਰ 'ਚ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮਾਰਕ ਜ਼ਕਰਬਰਗ ਵਲੋਂ ਮਤਭੇਦ ਦੇ ਚੱਲਦੇ ਕਈ ਵੱਡੇ ਅਧਿਕਾਰੀਆਂ ਨੇ ਕੰਪਨੀ ਚੋਂ ਅਸਤੀਫੇ ਵੀ ਦੇ ਦਿੱਤੇ।

ਕੈਂਬਰਿਜ ਐਨਾਲਿਟਿਕਾ ਸਕੈਂਡਲ
ਬ੍ਰਿਟਿਸ਼ ਪਾਲਿਟਿਕਲ ਕੰਸਲਟੇਂਸੀ ਫਰਮ ਕੈਮਬ੍ਰਿਜ ਐਨਾਲਿਟਿਕਾ 'ਤੇ 8.7 ਕਰੋੜ ਫੇਸਬੁੱਕ ਯੂਜਰਜ਼ ਦਾ ਡਾਟਾ ਚੋਰੀ ਹੋਣ ਦਾ ਇਲਜ਼ਾਮ ਲਗਾ ਤੇ ਫੇਸਬੁੱਕ ਨੇ ਵੀ ਇਸ ਗੱਲ ਨੂੰ ਮੰਨਿਆ। ਇਸ ਡਾਟਾ ਦਾ ਇਸਤੇਮਾਲ 2016 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਨੂੰ ਜਿਤਾਉਣ ਲਈ ਕੀਤਾ ਗਿਆ। ਕੈਂਮਬ੍ਰਿਜ ਐਨਾਲਿਟਿਕਾ ਵਿਵਾਦ ਦੇ ਚਲਦੇ ਫੇਸਬੁੱਕ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਅਮਰੀਕੀ ਸੀਨੇਟਰ ਦੇ ਸਾਹਮਣੇ ਮਾਰਕ ਜ਼ਕਰਬਰਗ ਨੂੰ ਮਾਫੀ ਮੰਗਣੀ ਪਈ।PunjabKesari
ਬਗ ਤੋਂ ਪ੍ਰਭਾਵਿਤ ਹੋਏ ਯੂਜ਼ਰਸ
ਇਸ ਸਾਲ ਦਸੰਬਰ 'ਚ ਕੰਪਨੀ ਨੇ ਬਲਾਗ ਪੋਸਟ ਕਰ ਦੱਸਿਆ ਕਿ, ਇਕ ਬਗ ਦੀ ਵਜ੍ਹਾ ਨਾਲ 1500 ਥਰਡ ਪਾਰਟੀ ਡਿਵੈੱਲਪਰਸ ਨੂੰ ਯੂਜ਼ਰਸ ਦੀ ਪ੍ਰਾਇਵੇਟ ਫੋਟੋ ਨੂੰ ਐਕਸੇਸ ਕਰਨ ਦੀ ਮੰਜ਼ੂਰੀ ਮਿਲ ਗਈ। ਬਗ ਦੀ ਵਜ੍ਹਾ ਨਾਲ 68 ਲੱਖ ਅਕਾਊਂਟਸ ਪ੍ਰਭਾਵਿਤ ਹੋਏ ਸਨ। ਫੇਸਬੁੱਕ ਦੇ ਮੁਤਾਬਕ 13 ਸਤੰਬਰ ਤੋਂ 25 ਸਤੰਬਰ ਤੱਕ ਇਨ੍ਹਾਂ 12 ਦਿਨਾਂ 'ਚ 68 ਲੱਖ ਅਕਾਊਂਟਸ ਦੀਆਂ ਪ੍ਰਾਇਵੇਟ ਫੋਟਜ਼ ਨੂੰ ਐਕਸੇਸ ਕੀਤੀਆਂ ਗਈਆਂ। ਜਿਸ ਦੇ ਨਾਲ ਕੰਪਨੀ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। 

ਕੰਪਨੀਆਂ ਦੇ ਨਾਲ ਸ਼ੇਅਰ ਕੀਤਾ ਗਿਆ ਯੂਜ਼ਰਸ ਦਾ ਡਾਟਾ
ਹਾਲ ਹੀ 'ਚ ਨਿਊਯਾਰਕ ਟਾਈਮਸ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਕਿ, ਫੇਸਬੁੱਕ ਨੇ ਆਪਣੇ ਯੂਜ਼ਰਸ ਦਾ ਡਾਟਾ 150 ਤੋਂ ਜ਼ਿਆਦਾ ਕੰਪਨੀਆਂ ਦੇ ਨਾਲ ਸ਼ੇਅਰ ਕੀਤਾ ਹੈ। ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ, ਫੇਸਬੁੱਕ ਨੇ ਨੈੱਟਫਲਿਕਸ ਤੇ ਸਪਾਟਿਫਾਈ ਨੂੰ ਯੂਜ਼ਰਸ ਦੇ ਨਿੱਜੀ ਮੈਸੇਜ ਪੜ੍ਹਣ ਦੀ ਇਜਾਜ਼ਤ ਦਿੱਤੀ ਹੋਈ ਹੈ। ਉਥੇ ਹੀ ਅਮੇਜ਼ਾਨ ਨੂੰ ਵੀ ਇਸ ਨੇ ਬਿਨਾਂ ਯੂਜ਼ਰ ਦੀ ਮੰਜ਼ੂਰੀ ਦੇ ਉਨ੍ਹਾਂ ਦੇ ਕਾਂਟੈਕਟ ਡਿਟੇਲਸ ਨੂੰ ਐਕਸੈਸ ਕਰਨ ਦੀ ਅਨੁਮਤੀ ਦਿੱਤੀ ਹੈ।

ਸਕਿਓਰਿਟੀ ਫੀਚਰ 'ਚ ਕਮੀ
ਫੇਸਬੁੱਕ ਦੇ ਵਿਊ ਐੱਜ਼ ਫੀਚਰ 'ਚ ਕਮੀ ਦੀ ਵਜ੍ਹਾ ਨਾਲ ਹੈਕਰਸ ਨੇ ਐਕਸੇਸ ਟੋਕਨ ਚੋਰੀ ਕਰਕੇ ਯੂਜ਼ਰਸ ਦਾ ਡਾਟਾ ਹੈਕ ਕੀਤਾ। ਐਕਸੇਸ ਟੋਕਨ ਇਕ ਤਰ੍ਹਾਂ ਦੀ ਡਿਜੀਟਲ- ਕੀਜ਼ (Degital Key ) ਹੁੰਦੀ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਇਕ ਡਿਵਾਈਸ 'ਚ ਹਮੇਸ਼ਾ ਲਾਗ-ਇਨ ਰਹਿੰਦਾ ਹੈ। ਉਸ ਨੂੰ ਬਾਰ-ਬਾਰ ਯੂਜ਼ਰਨੇਮ ਤੇ ਪਾਸਵਰਡ ਨਹੀਂ ਦੇਣਾ ਪੈਂਦਾ।PunjabKesari
ਫੇਸਬੁੱਕ ਦੇ ਆਪਣੇ ਕਰਮਚਾਰੀ ਵੀ ਹੋਏ ਨਾਖੁਸ਼
ਫੇਸਬੁੱਕ 'ਚ ਕਈ ਤਰ੍ਹਾਂ ਦੇ ਵਿਵਾਦਾਂ ਤੇ ਮਾਰਕ ਜ਼ਕਰਬਰਗ ਨਾਲ ਮੱਤਭੇਦ ਦੇ ਚਲਦੇ ਕਈ ਵੱਡੇ ਅਧਿਕਾਰੀਆਂ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤੇ। ਜਿਸ 'ਚ ਸਭ ਤੋਂ ਪਹਿਲਾਂ ਵਟਸਐਪ ਦੇ ਕੋ-ਫਾਊਡਰ ਜੇਨ ਕੂਮ ਨੇ ਕੰਪਨੀ ਛੱਡੀ। ਉਨ੍ਹਾਂ ਤੋਂ ਇਲਾਵਾ ਇੰਸਟਾਗ੍ਰਾਮ ਦੇ ਫਾਊਂਡਰ ਰਹੇ ਕੇਵਿਨ ਸਿਸਟਰੋਮ ਤੇ ਮਾਇਕ ਕਰੀਗਰ ਨੇ ਵੀ ਮਾਰਕ ਜ਼ਕਰਬਰਗ ਨਾਲ ਮੱਤਭੇਦ ਦੇ ਚਲਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮਤਲਬ ਕੁੱਲ ਮਿਲਾ ਕੇ ਕਹਿ ਸਕਦੇ ਹਨ ਕਿ ਸਾਲ 2018 ਫੇਸਬੁੱਕ ਲਈ ਵਿਵਾਦਾਂ ਨਾਲ ਭਰਿਆ ਰਿਹਾ ਤੇ ਕੰਪਨੀ ਨੂੰ ਕਾਫ਼ੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਆਪਣੇ ਮੌਜੂਦਾ ਵਿਵਾਦਾਂ ਤੋਂ ਉਭਰਦੇ ਹੋਏ ਯੂਜ਼ਰਸ ਨੂੰ ਬਿਹਤਰ ਸਹੂਲਤ ਦੇਣ ਦੀ ਕੋਸ਼ਿਸ਼ ਕਰੇਗੀ।PunjabKesari


Related News