Yamaha ਲਾਂਚ ਕਰੇਗੀ R15 ਦਾ ਨਵਾਂ ਵਰਜਨ
Monday, Sep 05, 2016 - 12:30 PM (IST)
2017 Yamaha R15 V 3.0 ਦੀ ਪਹਿਲੀ ਝਲਕ
ਜਲੰਧਰ - ਪਰਫਾਰਮੇਨਸ ਅਤੇ ਸਪੋਰਟੀ ਲੁੱਕ ਦੇ ਮਾਮਲੇ ''ਚ ਦੁਨੀਆ ਭਰ ''ਚ ਜਾਣੀ ਜਾਣ ਵਾਲੀ ਜਾਪਾਨੀ ਬਾਈਕ ਨਿਰਮਾਤਾ ਕੰਪਨੀ ਯਾਹਮਾ (Yamaha) ਨਵੇਂ YZ6- R15 ਵਰਜਨ V3.0 ਨੂੰ 2017 ''ਚ ਲਾਂਚ ਕਰਨ ਵਾਲੀ ਹੈ। ਜਾਣਕਾਰੀ ਦੇ ਮੁਤਾਬਕ ਫਿਲਹਾਲ ਇਸ ਬਾਇਕ ਦਾ ਸਰਗਰਮੀ ਰੂਪ ਨਾਲ ਟੈਸਟਿੰਗ ਕੀਤੀ ਜਾ ਰਹੀ ਹੈ।
Yamaha YZ6 - R15 V3.0 ਬਾਈਕ ਨਵੀਂ ਕਲਰ ਸਕੀਮ ਅਤੇ ਪਹਿਲਾਂ ਤੋਂ ਬਿਹਤਰ ਇੰਜਣ ਦੇ ਨਾਲ ਲਾਂਚ ਹੋਵੇਗੀ। ਇਸ ਨੂੰ ਗ੍ਰੇ, ਰੈੱਡ ਅਤੇ ਵਾਈਟ ਕਲਰ ਕਾਂਬਿਨੇਸ਼ਨਸ ਦੇ ਨਾਲ ਰੇਸਿੰਗ ਬਲੂ ਕਲਰ ''ਚ ਲਾਂਚ ਕੀਤਾ ਜਾਵੇਗਾ।
ਇੰਜਣ -
Yamaha YZ6-R15 V3.0 ''ਚ 149 cc ਸਿੰਗਲ ਸਿਲੈਂਡਰ, ਲਿਕਵਿਡ ਕੂਲਡ ਇੰਜਣ ਲਗਾ ਹੈ ਜੋ 8,500 rpm ''ਤੇ 16.7 bhp ਦੀ ਪਾਵਰ ਅਤੇ 7 ,500 rpm ''ਤੇ 15 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 6 ਸਪੀਡ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
ਹੋਰ ਫੀਚਰਸ -
ਇਸ ਬਾਇਕ ''ਚ ਨਵੇਂ ਬਾਡੀ ਪੇਨਲਸ, ਬਲੂ ਬੈਕਲਿਟਸ ਦੇ ਨਾਲ ਡਿਜ਼ੀਟਲ ਇੰਸਟਰੂਮੇਂਟ ਕਲਸਟਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ''ਚ ਅਪਸਿਡ ਡਾਊਨ ਫ੍ਰੰਟ ਫਾਰਕਸ ਅਤੇ ਨਵੀਂ LED ਹੈਡਲੈਂਪਸ ਵੀ ਦਿੱਤੀਆਂ ਹਨ।
