ਲਾਂਚ ਤੋਂ ਪਹਿਲਾਂ Yamaha MT-15 ਦੀ ਤਸਵੀਰ ਲੀਕ
Thursday, Feb 28, 2019 - 12:11 PM (IST)

ਆਟੋ ਡੈਸਕ– ਜਪਾਨੀ ਟੂ-ਵ੍ਹੀਲਰ ਨਿਰਮਾਤਾ ਕੰਪਨੀ ਯਾਮਾਹਾ ਦਾ 2019 ਦਾ ਵੱਡਾ ਲਾਂਚ Yamaha MT-15 ਹੈ। ਇਸ ਬਾਈਕ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਇਹ ਟਰੂ-ਬਲੂ ਸਪੋਰਟੀ ਨੇਕਡ ਮੋਟਰਸਾਈਕਲ ਕੰਪਨੀ ਦੀ 150 ਤੋਂ 160cc ਸੈਗਮੈਂਟ ’ਚ ਉਤਾਰੀ ਜਾਵੇਗੀ। 15 ਮਾਰਚ 2019 ਦੇ ਲਾਂਚ ਤੋਂ ਪਹਿਲਾਂ Yamaha MT-15 ਨੂੰ ਡੀਲਰਸ਼ਇਪ ’ਤੇ ਦੇਖਿਆ ਗਿਆ ਹੈ ਅਤੇ ਇਸ ਭਾਰਤੀ ਸਪੈਸੀਫਿਕੇਸ਼ਨ ਮਾਡਲ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇੰਡੋਨੇਸ਼ੀਆ ਸਪੈਸੀਫਿਕੇਸ਼ਨ ਵਰਜਨ ਦੇ ਮੁਕਾਬਲੇ ਭਾਰਤੀ MT-15 ਸਪੋਰਟਸ ’ਚ ਕਾਸਮੈਟਿਕ ਅਤੇ ਮਕੈਨਿਕਲ ਦੋਵੇਂ ਬਦਲਾਅ ਕੀਤੇ ਜਾਣਗੇ।
ਨਜ਼ਰ ਆਏ ਇਹ ਬਦਲਾਅ
ਨਵੀਂ Yamaha MT-15 ’ਚ ਭਾਰਤੀ ਸਪੈਸੀਫਿਕੇਸ਼ਨ YZF-R15 ਦੇ ਕੰਪੋਨੈਂਟਸ ਸਾਂਝਾ ਕੀਤੇ ਗਏ ਹਨ। ਇਸ ਸਟਰੀਟ-ਫਾਈਟਰ ’ਚ USD ਫਾਰਕਸ ਨੂੰ ਹਟਾ ਦਿੱਤਾ ਗਿਆ ਹੈ ਅਤੇ ਟੈਲੀਸਕੋਪਿਕ ਯੂਨਿਟਸ ਦਾ ਫਰੰਟ ’ਚ ਇਸਤੇਮਾਲ ਕੀਤਾ ਗਿਆ ਹੈ। ਫਾਰਕਸ ਨੂੰ ਕ੍ਰੋਮ ਫਿਨੀਸ਼ਿੰਗ ਦਿੱਤੀ ਗਈ ਹੈ, ਜਦੋਂ ਕਿ ਇੰਡੋਨੇਸ਼ੀਆ ਮਾਡਲ ’ਚ ਗੋਲਡ ਫਿਨੀਸ਼ ਦਿੱਤੀ ਗਈ ਹੈ।
ਮਿਲੇਗਾ R15 V3.0 ਵਾਲਾ ਇੰਜਣ
Yamaha MT-15 ’ਚ ਸਮਾਨ R15 V3.0 ਵਾਲਾ 155cc ਸਿੰਗਲ-ਸਿਲੰਡਰ, ਲਿਕਵਿਡ-ਕੂਲਡ ਇੰਜਣ ਦਿੱਤਾ ਜਾਵੇਗਾ, ਜੋ 10,000 rpm ’ਤੇ 19bhp ਦੀ ਪਾਵਰ ਅਤੇ 8500rpm ’ਤੇ 14.7Nm ਦਾ ਟਾਰਕ ਪੈਦਾ ਕਰਦਾ ਹੈ। ਬ੍ਰੇਕਿੰਗ ਦੇ ਤੌਰ ’ਤੇ ਫਰੰਟ ’ਚ 282mm ਅਤੇ ਰੀਅਰ ’ਚ 220mm ਸਿੰਗਲ ਡਿਸਕ ਬ੍ਰੇਕਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡਿਊਲ ਚੈਨਲ ਏ.ਬੀ.ਐੱਸ. ਸਟੈਂਡਰਡ ਦਿੱਤਾ ਜਾ ਸਕਦਾ ਹੈ।
ਇੰਨੀ ਹੋਵੇਗੀ ਕੀਮਤ
Yamaha MT-15 ਦੇ ਫਰੰਟ ’ਚ 100/80 ਅਤੇ ਰੀਅਰ ’ਚ 140/70 ਟਾਇਰਜ਼ ਦਿੱਤੇ ਜਾਣਗੇ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ MRF ਟਾਇਰਜ਼ ਹੋ ਸਕਦੇ ਹਨ। ਡਾਇਮੈਂਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਲੰਬਾਈ 2020mm, ਚੌੜਾਈ 800mm ਅਤੇ ਉੱਚਾਈ 1070mm ਹੈ। ਉਥੇ ਹੀ ਇਸ ਦਾ ਵ੍ਹੀਲਬੇਸ 1335mm ਹੈ। Yamaha MT-15 ਦੀ ਅਨੁਮਾਨਿਤ ਕੀਮਤ 1.20 ਲੱਖ ਰੁਪਏ ਹੋ ਸਕਦੀ ਹੈ ਅਤੇ ਇਹ ਭਾਰਤੀ ਬਾਜ਼ਾਰ ’ਚ TVS Apache RTR 200 4V ਅਤੇ KTM 125 Duke ਨੂੰ ਸਖਤ ਟੱਕਰ ਦੇਵੇਗੀ।