ਭਾਰਤ ''ਚ ਡਿਸਕ ਬ੍ਰੇਕ ਨਾਲ ਲਾਂਚ ਹੋਇਆ Yamaha Cygnus Alpha
Wednesday, Jun 15, 2016 - 10:21 AM (IST)

ਜਲੰਧਰ— ਜਪਾਨ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ Yamaha ਨੇ ਆਪਣੇ Cygnus Alpha ਸਕੂਟਰ ਦਾ ਡਿਸਕ ਬ੍ਰੇਕ ਵੇਰੀਅੰਟ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 52,556 ਰੁਪਏ (ਐਕਸ ਸ਼ੋਅਰੂਮ ਮੁੰਬਈ) ਤੈਅ ਕੀਤੀ ਗਈ ਹੈ। ਇਹ ਸਕੂਟਰ ਇਸ ਹਫਤੇ ਤੋਂ ਬਾਅਦ ਪੂਰੇ ਭਾਰਤ ''ਚ ਰੇਡੀਅੰਟ ਕਿਆਨ ਅਤੇ ਮਾਰਵਲ ਬਲੈਕ ਕਲਰ ਆਪਸ਼ਨ ਦੇ ਨਾਲ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਸ ਸਕੂਟਰ ਦੀ ਖਾਸੀਅਤ-
ਇੰਜਣ-
ਇਸ ਵਿਚ 113cc ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ ਦਿੱਤਾ ਗਿਆ ਹੈ ਜੋ 7,500rpm ''ਤੇ 7bhp ਪਾਵਰ ਅਤੇ 8.1Nm ਦਾ ਟਾਰਕ ਪੈਦਾ ਕਰਦਾ ਹੈ।
ਖਾਸੀ ਫੀਚਰਸ-
ਇਸ ਸਕੂਟਰ ''ਚ V-ਬੈਲਟ ਆਟੋਮੈਟਿਕ ਟ੍ਰਾਂਸਮਿਸ਼ਨ ਅਤੇ ਬਲੂ ਕੋਰ ਟੈਕਨਾਲੋਜੀ ਮੌਜੂਦ ਹੈ ਜੋ ਜ਼ਿਆਦਾ ਪਾਵਰ ਦੇ ਨਾਲ ਐਫਿਸ਼ੀਐਂਸੀ ਵੀ ਦੇਵੇਗੀ।
ਮਾਈਲੇਜ-
5 ਲੀਟਰ ਦੇ ਫਿਊਲ ਟੈਂਕ ਨਾਲ ਇਹ ਸਕੂਟਰ 66 Kmpl ਦੀ ਮਾਈਲੇਜ ਦੇਵੇਗਾ।
ਹੋਰ ਫੀਚਰਸ-
ਫਲੈਟ ਲਾਂਗ ਸੀਟ, ਲਾਰਜ ਫੁੱਟ ਬੋਰਡ ਅਤੇ ਐਲਾਏ ਵ੍ਹੀਲਸ ਦੇ ਨਾਲ ਇਸ ਵਿਚ ਨਵੇਂ ਬਾਡੀ ਗ੍ਰਾਫਿੱਕਸ ਦਿੱਤੇ ਗਏ ਹਨ।