ਨਿਗਰਾਨੀ ਤੇ ਸਰਵੇ ਲਈ ਤਿਆਰ ਹਨ ਯਾਮਾਹਾ ਦੇ ਮਨੁੱਖ ਰਹਿਤ ਹੈਲੀਕਾਪਟਰ
Wednesday, Oct 12, 2016 - 11:08 AM (IST)

ਜਲੰਧਰ- ਜਾਪਾਨ ''ਚ 2014 ''ਚ ਯੂ. ਏ. ਵੀ. (ਅਨਮੈਨਡ ਅਰਾਈਵਲ ਵ੍ਹੀਕਲ) ਨੂੰ ਲੈ ਕੇ ਨਵਾਂ ਕਾਨੂੰਨ ਨੂੰ ਪਾਸ ਕੀਤਾ ਗਿਆ ਸੀ, ਜਿਸ ਦੇ ਮੁਤਾਬਿਕ ਜੇ ਤੁਸੀਂ ਕੋਈ ਯੂ. ਓ. ਵੀ. ਨੂੰ ਉਡਾਉਣਾ ਚਾਹੁੰਦੇ ਹੋ ਤਾਂ ਉਸ ਦਾ ਭਾਰ 100 ਤੋਂ 150 ਕਿਲੋਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਦਾ ਫਾਇਦਾ ਉਠਾਉਂਦੇ ਹੋਏ ਯਾਮਾਹਾ ਨੇ 2 ਨਵੇਂ ਯੂ. ਏ. ਵੀਜ਼ ਤਿਆਰ ਕੀਤੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਜਿਸ ਭਾਰ ਮੁਤਾਬਿਕ ਤਿਆਰ ਕੀਤਾ ਗਿਆ ਹੈ, ਉਸ ਮੁਤਾਬਿਕ ਇਨ੍ਹਾਂ ''ਚ ਕਾਫੀ ਕੰਮ ਦੀਆਂ ਚੀਜ਼ਾਂ ਜੋੜੀਆਂ ਗਈਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਹੈਲੀਕਾਪਟਰਜ਼ ਬਾਰੇ :
Fazer R
ਯਾਮਾਹਾ ਪਿਛਲੇ ਇਕ ਦਹਾਕੇ ਤੋਂ ਇੰਡਸਟਰੀਅਲ ਯੂ. ਏ. ਵੀਜ਼ ਤਿਆਰ ਕਰਦੀ ਆ ਰਹੀ ਹੈ ਤੇ ਹੁਣ ਕੰਪਨੀ ਨੇ ਜੋ ਯੂ. ਏ. ਵੀਜ਼ ਤਿਆਰ ਕੀਤੇ ਹਨ, ਉਨ੍ਹਾਂ ਦਾ ਕੋਈ ਆਫੀਸ਼ੀਅਲ ਨਾਂ ਨਹੀਂ ਰੱਖਿਆ ਗਿਆ ਹੈ। ਇਨ੍ਹਾਂ ''ਚੋਂ ਇਕ ਦਾ ਨਾਂ ਫੇਜ਼ਰ ਆਰ ਹੈ, ਜੋ ਜਾਸੂਸੀ ਦੇ ਨਾਲ ਫਸਲਾਂ ''ਤੇ ਛਿੜਕਾਅ ਦੇ ਕੰਮ ਵੀ ਆਵੇਗਾ। ਫੇਜ਼ਰ ਆਰ ''ਚ ਸਿਲੰਡਰ ਫਿਊਲ ਇੰਜੈਕਟ ਇੰਜਣ ਲੱਗਾ ਹੈ। ਇਸ ''ਚ ਲੱਗਣ ਵਾਲੀਆਂ ਅਟੈਚਮੈਂਟਸ ''ਚ 30 ਕਿਲੋਗ੍ਰਾਮ ਤੱਕ ਦੇ ਬੀਜ ਜਾਂ 32 ਲੀਟਰ ਤੱਕ ਸਪ੍ਰੇਅ ਟੈਂਕ ਲਾਇਆ ਜਾ ਸਕਦਾ ਹੈ, ਜੋ ਯਾਮਾਹਾ ਮੁਤਾਬਿਕ 10 ਏਕੜ ਤੱਕ ਦੇ ਏਰੀਏ ਨੂੰ ਕਵਰ ਕਰ ਸਕਦਾ ਹੈ। ਇਸ ''ਚ ਲੱਗਾ ਵਾਇਰਲੈੱਸ ਕੰਟ੍ਰੋਲ 7 ਤੋਂ 10 ਫ੍ਰੀਕੁਐਂਸੀਜ਼ ਤੱਕ ਰੇਂਜ ਫੜ ਸਕਦਾ ਹੈ। ਇਸ ''ਚ ਲੱਗੇ 3ਜੀ ਵਿੰਗ-ਸ਼ੇਪਡ ਟੇਲ ਰੋਟਰ ਰੀਡਿਜ਼ਾਈਨ ਕੀਤੇ ਗਏ ਹਨ, ਜਿਸ ਨੂੰ ਬਣਾਉਣ ''ਚ ਜਾਪਾਨ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ ਨੇ ਮਦਦ ਕੀਤੀ ਹੈ, ਜਿਸ ਨਾਲ ਫੇਜ਼ਰ ਆਰ ਨੂੰ ਹੋਰ ਵੱਧ ਏਅਰੋਡਾਇਨਾਮਿਕ ਬਣਾਇਆ ਜਾ ਸਕੇ।
Fazer R G2
ਫੇਜ਼ਰ ਆਰ ਜੀ2 ਨੂੰ ਫੇਜ਼ਰ ਆਰ ਦੇ ਡਿਜ਼ਾਈਨ ਦੇ ਆਧਾਰ ''ਤੇ ਹੀ ਬਣਾਇਆ ਗਿਆ ਹੈ ਪਰ ਇਹ ਫਸਲਾਂ ''ਤੇ ਛਿੜਕਾਅ ਨਹੀਂ ਸਗੋਂ ਲੌਂਗ ਰੇਂਜ ਆਟੋਨੋਮਸ ਫਲਾਈਟ ਕਰ ਸਕਦਾ ਹੈ। ਇਸ ਨੂੰ ਖਾਸ ਕਰ ਕੇ ਫੋਟੋਗ੍ਰਾਫੀ, ਸਪਾਈਂਗ ਤੇ ਸਰਵੇ ਕਰਨ ਲਈ ਕੰਮ ''ਚ ਲਿਆਂਦਾ ਜਾ ਸਕਦਾ ਹੈ। ਇਸ ''ਚ ਸੈਟੇਲਾਈਟ ਕੈਪੇਬਲ ਟ੍ਰਾਂਸਮੀਟਰ ਰਿਸੀਵਰ ਤੇ 12 ਲੀਟਰ ਫਿਊਲ ਟੈਂਕ ਲੱਗਾ ਹੈ, ਜੋ ਫੇਜ਼ਰ ਆਰ ਤੋਂ ਦੁੱਗਣਾ ਹੈ। ਇਸ ਨਾਲ ਇਹ ਇਕ ਵਾਰ ''ਚ 90 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਹੈ। ਇਸ ਦਾ ਭਾਰ ਵੀ ਫੇਜ਼ਰ ਆਰ ਤੋਂ ਵੱਧ ਹੈ ਤੇ ਇਹ 35 ਕਿਲੋ ਤੱਕ ਦੇ ਇਕਿਊਪਮੈਂਟਸ ਨੂੰ ਨਾਲ ਲਿਜਾ ਸਕਦਾ ਹੈ।
ਕੀਮਤ
ਫੇਜ਼ਰ ਆਰ ਨੂੰ ਜਪਾਨ ''ਚ ਨਵੰਬਰ ਤੋਂ 13 ਲੱਖ ਡਾਲਰ ''ਚ ਮੁਹੱਈਆ ਕਰਵਾਇਆ ਜਾਵੇਗਾ ਤੇ ਫੇਜ਼ਰ ਆਰ ਜੀ2 ਨੂੰ ਅਪ੍ਰੈਲ 2017 ਤੋਂ ਮਾਰਕੀਟ ''ਚ ਪੇਸ਼ ਕੀਤਾ ਜਾਵੇਗਾ ਪਰ ਫੇਜ਼ਰ ਆਰ ਜੀ2 ਦੀ ਕੀਮਤ ਅਜੇ ਤੱਕ ਸਾਹਮਣੇ ਨਹੀਂ ਆਈ ਹੈ।