ਯਾਹੂ ਨੂੰ ਖਰੀਦਣ ਦੀ ਤਿਆਰੀ ''ਚ ਟਵਿਟਰ!

Saturday, Jun 04, 2016 - 01:14 PM (IST)

 ਯਾਹੂ ਨੂੰ ਖਰੀਦਣ ਦੀ ਤਿਆਰੀ ''ਚ ਟਵਿਟਰ!

ਜਲੰਧਰ : ਡੁੱਬਦੀ ਹੋਈ ਟੈੱਕ ਜਾਇੰਟ ਕੰਪਨੀ ਯਾਹੂ ਨੂੰ ਇਕ ਨਵੀਂ ਜਾਣ ਮਿਲਣ ਜਾ ਰਹੀ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਿਕ ਟਵਿਟਰ ਆਫਿਸ਼ੀਅਲਜ਼ ਤੇ ਯਾਹੂ ਦੀ ਮੈਨੇਜਮੈਂਟ ਟੀਮ ਮਿਲ ਕੇ ਕੰਪਨੀ ਨੂੰ ਆਪਸ ''ਚ ਮਰਜ ਕਰਨ ਲਈ ਵਿਚਾਰ-ਵਟਾਂਦਰਾ ਕਰ ਰਹੀਆਂ ਹਨ। ਇਹ ਮੀਟਿੰਗ ਕੁਝ ਹਫਤੇ ਪਹਿਲਾਂ ਹੀ ਹੋਈ ਹੈ। 

 

ਕਈ ਘੰਟਿਆਂ ਤੱੱਕ ਚੱਲੀ ਇਸ ਮੀਟਿੰਗ ''ਚ ਟਵਿਟਰ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਯਾਹੂ ਤੋਂ ਫਾਈਨੈਂਸ਼ੀਅਲ ਜਾਣਕਾਰੀ ਪ੍ਰਾਰਤ ਕੀਤੀ ਗਈ। ਜਾਣਕਾਰੀ ਦੇ ਮੁਤਾਬਿਕ ਟਵਿਟਰ ਦੇ ਕੋ-ਫਾਊਂਡਰ ਤੇ ਸੀ. ਈ. ਓ. ਜੈਕ ਡੋਰਸੀ ਇਸ ਡਿਸਕਸ਼ਨ ਦਾ ਹਿੱਸਾ ਨਹੀਂ ਸਨ। ਇਸ ਤੋਂ ਪਹਿਲਾਂ ਵੀ ਕਈ ਵੱਡੇ ਇਨਵੈਸਟਰ ਜਿਨ੍ਹਾਂ ''ਚ ਵਾਨਰ ਬਫੇਟ ਵੀ ਸ਼ਾਮਿਲ ਹਨ, ਯਾਹੂ ਦੀਆਂ ਇੰਟਰਨੈੱਟ ਐਸੇਟਸ ਨੂੰ ਖਰੀਦਣ ਲਈ ਬਿੱਡ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਡਿਜੀਟਲ ਐਡਵਰਟਾਈਜਿੰਗ ਮਾਰਕੀਟ ''ਚ ਫੇਸਬੁਕ ਤੇ ਗੂਗਲ ਨਾਲ ਯਾਹੂ ਮੁਕਾਬਲਾ ਕਰ ਰਹੀ ਹੈ।


Related News