ਦੋ ਲੱਖ ਡਾਲਰ ''ਚ ਵਿਕ ਰਹੇ ਹਨ ਯਾਹੂ ਦੇ ਇਕ ਅਰਬ ਅਕਾਊਂਟ

Sunday, Mar 19, 2017 - 05:38 PM (IST)

ਦੋ ਲੱਖ ਡਾਲਰ ''ਚ ਵਿਕ ਰਹੇ ਹਨ ਯਾਹੂ ਦੇ ਇਕ ਅਰਬ ਅਕਾਊਂਟ
ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਯਾਹੂ ਨੇ ਆਪਣੇ ਅਕਾਊਂਟਸ ਨੂੰ ਵੇਚਣ ਦੀ ਤਿਆਰੀ ਕਰ ਲਈ ਹੈ। ਇਸ ਪ੍ਰਮੁੱਖ ਇੰਟਰਨੈੱਟ ਕੰਪਨੀ ਦੇ ਇਕ ਅਰਬ ਈ-ਮੇਲ ਖਾਤੇ ਦੋ ਲੱਖ ਡਾਲਰ (ਕਰੀਬ 1.35 ਕਰੋੜ) ''ਚ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਅਮਰੀਕੀ ਅਖਬਾਰ ਨਿਊਯਾਰਕ ਟਾਈਮਸ ਦੀ ਇਕ ਰਿਪੋਰਟ ਮੁਤਾਬਕ ਇਹ ਖਬਰ ਦੁਨੀਆ ਭਰ ਦੇ ਉਨ੍ਹਾਂ ਲੋਕਾਂ ਲਈ ਖਤਰੇ ਦਾ ਸੰਕੇਤ ਹੈ ਜਿਨ੍ਹਾਂ ਨੇ ਯਾਹੂ ''ਤੇ ਈ-ਮੇਲ ਅਕਾਊਂਟ ਬਣਾਇਆ ਹੈ। 
ਇਸ ਤੋਂ ਇਲਾਵਾ 2013 ''ਚ ਵੀ ਹੈਕਰਾਂ ਨੇ ਅਜਿਹਾ ਹੀ ਇਕ ਹੋਰ ਹਮਲਾ ਕਰਕੇ ਯਾਹੂ ਦੇ ਸਿਸਟਮ ਤੋਂ ਇਕ ਅਰਬ ਲੋਕਾਂ ਦਾ ਡਾਟਾ ਉਡਾ ਲਿਆ ਸੀ। ਇਸ ਵਿਚ ਲੋਕਾਂ ਦੇ ਨਾਮ, ਜਨਮ ਤਰੀਨ, ਫੋਨ ਨੰਬਰ, ਪਾਸਵਰਡ ਅਤੇ ਸਕਿਓਰਿਟੀ ਨਾਲ ਜੁੜੇ ਸਵਾਲ ਸ਼ਾਮਲ ਸਨ। ਜਾਂਚ ਏਜੰਸੀਆਂ ਅਜੇ ਤੱਕ ਇਨ੍ਹਾਂ ਹੈਕਰਾਂ ਦੇ ਬਾਰੇ ਕੁਝ ਵੀ ਪਤਾ ਨਹੀਂ ਲਗਾ ਸਕੀਆਂ ਹਨ।

Related News