Xiaomi ਲਿਆ ਰਹੀ ਹੈ ਹਾਈ-ਟੈਕ SIM ਕਾਰਡ, ਮਾਈਕ੍ਰੋ SD ਕਾਰਡ ਦੀ ਤਰ੍ਹਾਂ ਕਰ ਸਕੋਗੇ ਯੂਜ਼

Monday, Feb 24, 2020 - 02:11 AM (IST)

Xiaomi ਲਿਆ ਰਹੀ ਹੈ ਹਾਈ-ਟੈਕ SIM ਕਾਰਡ, ਮਾਈਕ੍ਰੋ SD ਕਾਰਡ ਦੀ ਤਰ੍ਹਾਂ ਕਰ ਸਕੋਗੇ ਯੂਜ਼

ਗੈਜੇਟ ਡੈਸਕ—ਤੁਹਾਡੇ ਸਮਾਰਟਫੋਨ 'ਚ SIM ਕਾਰਡ ਹੁਣ ਮਾਈਕ੍ਰੋ ਐੱਸ.ਡੀ. ਦਾ ਵੀ ਕੰਮ ਕਰੇਗੀ। ਚੀਨ ਦੀ ਦਿੱਗਜ ਟੈੱਕ ਕੰਪਨੀ ਸ਼ਾਓਮੀ ਇਕ ਅਜਿਹਾ ਸਿਮ ਕਾਰਡ ਲਾਂਚ ਕਰਨ ਵਾਲੀ ਹੈ ਜਿਸ ਨੂੰ ਤੁਸੀਂ ਮਾਈਕ੍ਰੋ ਐੱਸ.ਡੀ. ਕਾਰਡ ਦੇ ਤੌਰ 'ਤੇ ਵੀ ਇਸਤੇਮਾਲ ਕਰ ਸਕੋਗੇ। ਅੱਜ-ਕੱਲ ਲਾਂਚ ਹੋਣ ਵਾਲੇ ਜ਼ਿਆਦਾ ਹਾਈ-ਐਂਡ ਸਮਾਰਟਫੋਨ ਬਿਨਾਂ ਮਾਈਕ੍ਰੋ ਐੱਸ.ਡੀ. ਕਾਰਡ ਸਪੋਰਟ ਨਾਲ ਆਉਂਦੇ ਹਨ। ਇਹ ਸਿਮ ਕਾਰਡ ਉਨ੍ਹਾਂ ਯੂਜ਼ਰਸ ਦੇ ਕਾਫੀ ਕੰਮ ਆਵੇਗਾ ਜਿਨ੍ਹਾਂ ਨੂੰ ਫੋਨ 'ਚ ਐਕਸਟਰਾ ਸਟੋਰੇਜ਼ ਦੀ ਜ਼ਰੂਰਤ ਤਾਂ ਪੈਂਦੀ ਪਰ ਮਾਈਕ੍ਰੋ ਐੱਸ.ਡੀ. ਕਾਰਡ ਸਪੋਰਟ ਨਾ ਹੋਣ ਕਾਰਣ ਉਨ੍ਹਾਂ ਨੂੰ ਨਿਰਾਸ਼ ਹੋਣਾ ਪੈਂਦਾ ਹੈ।

ਸ਼ਾਓਮੀ ਨੇ ਕਰਵਾਇਆ ਡਿਜ਼ਾਈਨ ਦਾ ਪੇਟੈਂਟ
ਐਕਸਪਰਟਸ ਦਾ ਕਹਿਣਾ ਹੈ ਕਿ ਭਵਿੱਖ 'ਚ ਮਾਈਕ੍ਰੋ ਐੱਸ.ਡੀ. ਕਾਰਡ ਸਪੋਰਟ ਕਰਨ ਵਾਲੇ ਸਮਾਰਟਫੋਨ ਦੀ ਗਿਣਤੀ ਕਾਫੀ ਘੱਟ ਹੋਣ ਦੀ ਉਮੀਦ ਹੈ। ਅਜਿਹੇ 'ਚ ਇਹ ਟੂ-ਇਨ-ਵਨ ਸਿਮ ਕਾਰਡ ਐਕਸਟਰਾ ਮੈਮੋਰੀ ਦੀ ਜ਼ਰੂਰਤ ਨੂੰ ਪੂਰਾ ਕਰੇਗਾ। ਆਉਣ ਵਾਲੇ ਸਮੇਂ 'ਚ ਜ਼ੋਰ ਫੜਨ ਵਾਲੇ ਇਸ ਟ੍ਰੈਂਡ ਨੂੰ ਸ਼ਾਓਮੀ ਨੇ ਪਛਾਣ ਲਿਆ ਹੈ। ਇਸ ਦਾ ਨਤੀਜਾ ਹੈ ਕਿ ਕੰਪਨੀ ਨੇ ਅਜਿਹੇ ਸਿਮ ਕਾਰਡ ਡਿਜ਼ਾਈਨ ਦਾ ਪੇਟੈਂਟ ਕਰਵਾਇਆ ਹੈ, ਜੋ ਮਾਈਕ੍ਰੋ ਐੱਸ.ਡੀ. ਕਾਰਡ ਦੀ ਤਰ੍ਹਾਂ ਵੀ ਕੰਮ ਕਰੇਗਾ।

PunjabKesari

5ਜੀ ਸਪੋਰਟ ਅਤੇ ਸਟੋਰੇਜ਼ ਤਕਨਾਲੋਜੀ ਨਾਲ ਲੈਸ
ਇਕ ਲੀਕਡ ਇਮੇਜ ਮੁਤਾਬਕ ਸ਼ਾਓਮੀ ਦੇ ਇਸ ਡਿਊਲ ਕਾਰਡ 'ਚ ਪਾਰੰਪਰਿਕ ਸਿਮ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ। ਇਹ ਕਾਰਡ 5ਜੀ ਸਪੋਰਟ ਅਤੇ ਸਟੋਰੇਜ਼ ਤਕਨਾਲੋਜੀ ਨਾਲ ਲੈਸ ਹੈ। ਹਾਲਾਂਕਿ ਇਸ ਪੇਟੈਂਟ 'ਚ ਸ਼ੇਅਰ ਕੀਤੀ ਗਈ ਸਟੋਰੇਜ਼ ਤਕਨਾਲੋਜੀ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਉਹ ਤਕਨਾਲੋਜੀ ਨਹੀਂ ਹੈ ਜਿਸ ਨੂੰ ਮੈਨਿਊਫੈਕਚਰਰ ਅਜੇ ਯੂਜ਼ ਕਰਦੇ ਹਨ। ਅਜਿਹੇ 'ਚ ਇਸ ਗੱਲ ਦੇ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਡਿਊਲ ਕਾਰਡ ਸਿਰਫ ਸ਼ਾਓਮੀ ਅਤੇ ਰੈੱਡਮੀ ਸਮਾਰਟਫੋਨਸ 'ਚ ਹੀ ਦੇਖਿਆ ਜਾ ਸਕਦਾ ਹੈ।

ਪਿਛਲੇ ਸਾਲ ਸ਼ਾਓਮੀ ਦਿਖਾ ਚੁੱਕੀ ਹੈ ਅਜਿਹੀ ਤਕਨਾਲੋਜੀ
ਸ਼ਾਓਮੀ ਨੇ ਇਸ ਵਾਰ ਤਕਨਾਲੋਜੀ ਦਾ ਪੇਟੈਂਟ ਫਾਇਲ ਕੀਤਾ ਹੈ ਕਿ ਉਸ ਨੂੰ ਪਹਿਲੇ ਵੀ ਦੇਖਿਆ ਜਾ ਚੁੱਕਿਆ ਹੈ। ਸਾਲ 2019 'ਚ ਕੰਪਨੀ ਨੇ ਇਸ ਦੇ ਵਰਗਾ ਇਕ ਕਾਰਡ ਸ਼ੋਕੇਸ ਕੀਤਾ ਸੀ। ਅੱਜ-ਕੱਲ ਦੇ ਸਮਾਰਟਫੋਨਸ 'ਚ eSIM ਕਾਫੀ ਮਸ਼ਹੂਰ ਹੋ ਰਹੇ ਹਨ। ਅਜਿਹੇ 'ਚ ਕਿਹਾ ਜਾ ਸਕਦਾ ਹੈ ਕਿ ਭਵਿੱਖ 'ਚ ਆਉਣ ਵਾਲੇ ਸਮਾਰਟਫੋਨਸ 'ਚ ਕਿਸੇ ਤਰ੍ਹਾਂ ਦਾ ਸਲਾਟ ਨਹੀਂ ਦਿੱਤਾ ਜਾਵੇਗਾ।


author

Karan Kumar

Content Editor

Related News