ਐਮਾਜ਼ਨ ਈਕੋ ਸਪੋਰਟ ਨੂੰ ਟੱਕਰ ਦੇਵੇਗਾ ਸ਼ਾਓਮੀ ਦਾ XiaoAI Mini TV ਸਮਾਰਟ ਸਪੀਕਰ
Thursday, Feb 21, 2019 - 12:52 PM (IST)

ਗੈਜੇਟ ਡੈਸਕ- ਚਾਈਨੀਜ ਕੰਪਨੀ ਸ਼ਾਓਮੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ Mi 9, Mi 9 SE ਤੋਂ ਇਲਾਵਾ ਨਿਊ ਸਮਾਰਟ ਟੀ. ਵੀ ਸਪੀਕਰ ਨੂੰ ਵੀ ਪੇਸ਼ ਕੀਤਾ ਹੈ। ਕੰਪਨੀ ਨੇ ਸਮਾਰਟ ਟੀ. ਵੀ ਸਪੀਕਰ ਨੂੰ XaoAI ਲਾਈਨਅਪ ਦੇ ਤਹਿਤ ਪੇਸ਼ ਕੀਤਾ ਹੈ। ਕੰਪਨੀ ਦੇ ਇਸ ਪ੍ਰਾਡਕਟ ਦਾ ਨਾਂ XiaoAI Mini TV Smart Speaker ਹੈ, ਜੋ 4 ਇੰਚ ਟੱਚ-ਸਕ੍ਰੀਨ ਡਿਸਪਲੇਅ ਦੇ ਨਾਲ ਆਉਂਦਾ ਹੈ। ਯੂਜ਼ਰਸ ਇਸ ਦੇ ਰਾਹੀਂ ਹੋਰ ਡਿਵਾਈਸਿਸ ਨੂੰ ਵੀ ਕੰਟਰੋਲ ਕਰ ਸਕਦਾ ਹੈ। ਇਸ ਸਮਾਰਟ ਸਪੀਕਰ ਦੀ ਸਿੱਧੀ ਟੱਕਰ ਐਮਾਜ਼ਨ ਈਕੋ ਸਪੋਰਟ ਸਮਾਰਟ ਸਪੀਕਰ ਨਾਲ ਹੋਵੇਗੀ।
ਤੁਸੀਂ ਇਸ ਦੇ ਰਾਹੀਂ ਸਮਾਰਟ ਡੋਰਬੈਲਸ, ਸੈਟਿੰਗ ਅਲਾਰਮ, ਪਲੇਇੰਗ ਮਿਊਜਿਕ ਵਰਗੀ ਕਈ ਚੀਜਾਂ ਕੰਟਰੋਲ ਕਰ ਸਕਦੇ ਹੋ। ਹਾਲਾਂਕਿ ਇਸ ਡਿਵਾਇਸ ਨੂੰ ਕਦੋਂ ਤੋਂ ਵਿਕਰੀ ਲਈ ਪੇਸ਼ ਕੀਤਾ ਜਾਵੇਗਾ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਸ਼ਾਓਮੀ ਦੇ ਇਸ ਸਪੀਕਰ ਦਾ ਨਾਮ ਭਲੇ ਹੀ ਮਿਨੀ ਟੀ. ਵੀ ਰੱਖਿਆ ਗਿਆ ਹੈ, ਪਰ ਇਹ ਕੰਮ ਸਮਾਰਟ ਸਪੀਕਰ ਦਾ ਹੀ ਕਰਦੇ ਹਨ।ਸ਼ਾਓਮੀ ਸ਼ਾਓ.ਏ.ਆਈ ਮਿਨੀ ਟੀ.ਵੀ ਸਮਾਰਟ ਸਪੀਕਰ ਨੂੰ ਭਾਰਤ 'ਚ ਕਿਸ ਕੀਮਤ 'ਤੇ ਉਪਲੱਬਧ ਕਰਾਇਆ ਜਾਵੇਗਾ ਇਸ ਬਾਰੇ 'ਚ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਕੰਪਨੀ ਨੇ ਇਸ ਈਵੈਂਟ 'ਚ ਸਪੀਕਰ ਤੋਂ ਇਲਾਵਾ Mi 9 ਅਤੇ Mi SE ਨੂੰ ਵੀ ਲਾਂਚ ਕੀਤਾ ਹੈ।