ਸੈਮਸੰਗ ਤੇ ਸੋਨੀ ਨੂੰ ਟੱਕਰ ਦੇਵੇਗਾ ਸ਼ਾਓਮੀ ਦੇ ਵੱਡੀ ਸਕ੍ਰੀਨ ਵਾਲੇ ਇਹ ਸਮਾਰਟ TV

Thursday, Jan 10, 2019 - 02:25 PM (IST)

ਗੈਜੇਟ ਡੈਸਕ- ਸ਼ਾਓਮੀ ਨੇ ਆਪਣੇ ਟੀ. ਵੀ ਲਾਈਨਅਪ ਦਾ ਵਿਸਥਾਰ ਕਰਕੇ ਹੋਏ ਦੋ ਨਵੇਂ TV ਲਾਂਚ ਕੀਤੇ ਹਨ। ਇਨ੍ਹਾਂ 'ਚ ਐਮ ਆਈ ਟੀ.ਵੀ 4X Pro 55 ਇੰਚ ਤੇ ਐਮ ਆਈ ਟੀ.ਵੀ 41 Pro 43 ਇੰਚ ਸ਼ਾਮਲ ਹਨ।  ਇਨ੍ਹਾਂ ਦੋਨ੍ਹਾਂ TVs 'ਚ ਪਿਛਲੇ ਸਾਰੇ Mi TV ਦੀ ਤਰ੍ਹਾਂ ਪੈਚਵਾਲ ਯੂਜ਼ਰ ਇੰਟਰਫੇਸ ਦਿੱਤੇ ਗਏ ਹਨ। ਇਸ 'ਚ Android TV ਦੀ ਵੀ ਸਪੋਰਟ ਹੈ। ਟੀ. ਵੀ ਤੋਂ ਇਲਾਵਾ ਕੰਪਨੀ ਨੇ ਸਾਊਂਡਬਾਰ ਵੀ ਲਾਂਚ ਕੀਤਾ ਹੈ।PunjabKesariਸਪੈਸੀਫਿਕੇਸ਼ਨਸ
Mi TV 4X Pro 55 ਇੰਚ ਮਾਡਲ 'ਚ 2GB ਰੈਮ ਦੇ ਨਾਲ 8GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਜਦ ਕਿ 43 ਇੰਚ ਵੇਰੀਐਂਟ 'ਚ 1GB ਰੈਮ 'ਤੇ 8GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਵਾਇਡਰ ਕਲਰ ਗੇਮਟ ਲਈ 55 ਇੰਚ ਵੇਰੀਐਂਟ 'ਚ 10-ਬਿੱਟ ਪੈਨਲ ਦਿੱਤਾ ਗਿਆ ਹੈ, ਜਦ ਕਿ 43 ਇੰਚ ਮੋਡ 'ਚ 8 ਬਿੱਟ ਦਾ ਪੈਨਲ ਹੈ।

ਟੀ. ਵੀ 'ਚ 20W ਦਾ ਸਪੀਕਰ ਲਗਾ ਹੈ ਤੇ ਇਸ ਵਾਰ ਵੀ ਬੇਜਲ ਕਾਫ਼ੀ ਘੱਟ ਹਨ ਪਤਲੇ ਹਨ। ਟੀ. ਵੀ ਮੈਟਲ ਫਿਨਿਸ਼ ਦਿੱਤੀ ਹੈ। ਹਾਲਾਂਕਿ ਟੀ. ਵੀ ਦੇ ਚਾਰੋਂ ਪਾਸੇ ਦਿੱਤੇ ਗਏ ਬੇਜ਼ਲ ਪਲਾਸਟਿਕ ਦੇ ਹੀ ਹਨ।  ਰੈਜ਼ੋਲਿਊਸ਼ਨ ਦੀ ਗੱਲ ਕਰੀਏ ਤਾਂ 55 ਇੰਚ ਮਾਡਲ 'ਚ 4K ਪੈਨਲ ਦਿੱਤਾ ਗਿਆ ਹੈ, ਜਦੋਂ ਕਿ 43 ਇੰਚ ਵੇਰੀਐਂਟ 'ਚ ਫੁੱਲ ਐੱਚ. ਡੀ ਡਿਸਪਲੇਅ ਹੈ।PunjabKesari   

ਰਿਮੋਟ ਕੰਟਰੋਲ ਨਵਾਂ ਹੈ ਤੇ ਪਿੱਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ 'ਚ ਗੂਗਲ ਅਸਿਸਟੈਂਟ ਲਈ ਡੈਡੀਕੇਟਿਡ ਦੀ ਮਿਲਦਾ ਹੈ। ਇਸ ਤੋਂ ਇਲਾਵਾ ਇਸ 'ਚ ਵੁਆਈਸ ਸਪੋਰਟ ਵੀ ਐਡ ਕੀਤਾ ਗਿਆ ਹੈ।  ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਤਿੰਨ HDMI ਪੋਰਟਸ ਹਨ ਤੇ ਤਿੰਨ USB ਪੋਰਟਸ ਹਨ।

ਕੀਮਤ

ਦੋਨ੍ਹਾਂ ਟੀ. ਵੀ. ਦੀ ਖਾਸੀਅਤ ਇਨ੍ਹਾਂ ਦੀ ਪਹਿਲਕਾਰ ਕੀਮਤ ਹੈ। ਇਨ੍ਹਾਂ ਨੂੰ ਤੁਸੀਂ ਫਲਿਪਕਾਰਟ, ਮੀ ਹੋਮ ਤੇ mi.com ਤੋਂ ਖਰੀਦ ਸਕਦੇ ਹਨ। Mi TV 4X Pro ਦੀ ਕੀਮਤ 39,999 ਰੁਪਏ ਹੈ ਜਦ ਕਿ Mi TV 41 ਤੁਹਾਨੂੰ 22,999 ਰੁਪਏ 'ਚ ਮਿਲੇਗਾ। ਇਨ੍ਹਾਂ ਦੀ ਵਿਕਰੀ 12 ਜਨਵਰੀ ਤੋਂ ਸ਼ੁਰੂ ਹੋਵੋਗੀ।PunjabKesari


Related News