ਭਾਰਤ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਵਿਕਰੇਤਾ ਬਣੀ ਸ਼ਿਓਮੀ : ਰਿਪੋਰਟ
Monday, May 01, 2017 - 12:07 PM (IST)

ਜਲੰਧਰ- ਸਾਲ 2017 ਦੀ ਪਹਿਲੀ ਤਿਮਾਹੀ (ਜਨਵਰੀ-ਮਾਰਚ) ''ਚ ਸਮਾਰਟਫੋਨ ਦੀ ਵਿਕਰੀ ਇਸ ਤੋਂ ਪਿਛਲੇ ਸਾਲ ਦੀ ਸਮਾਨ ਤਿਮਾਹੀ ਦੀ ਤੁਲਨਾ ''ਚ 15 ਫੀਸਦੀ ਵਧ ਕੇ 2.9 ਕਰੋੜ ਰਹੀ ਹੈ। ਰਿਸਾਰਚ ਫਰਮ ਕਾਊਂਟਰ ਪੁਆਇੰਟ ਰਿਸਰਚ ਨੇ ਆਪਣੇ ਰਿਪੋਰਟ ''ਚ ਕਿਹਾ ਕਿ ਇਸ ਖੇਤਰ ''ਚ ਪੰਜ ਚੋਟੀ ਦੇ ਬ੍ਰਾਂਡਾਂ ਦੀ ਵਿਕਰੀ, ਕੁਲ ਵਿਕਰੀ ਦਾ ਕਰੀਬ 70 ਫੀਸਦੀ ਰਹੀ ਹੈ।
ਰਿਪੋਰਟ ਮੁਤਾਬਕ ਸਮੀਖਿਆ ''ਚ ਸੈਮਸੰਗ 26 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਚੋਟੀ ''ਤੇ ਹੈ। ਇਸ ਤੋਂ ਬਾਅਦ ਬਾਜ਼ਾਰ ''ਚ 13 ਫੀਸਦੀ ਹਿੱਸੇਦਾਰੀ ਸ਼ਿਓਮੀ, 12 ਫੀਸਦੀ ਵੀਵੋ, 10 ਫੀਸਦੀ ਓਪੋ ਅਤੇ 8 ਫੀਸਦੀ ਲਿਨੋਵੋ ਦੀ ਹੈ। ਜਨਵਰੀ-ਮਾਰਚ ਤਿਮਾਹੀ ''ਚ ਕੁਲ ਮੋਬਾਇਲ ਹੈਂਡਸੈੱਟ ਬਾਜ਼ਾਰ ਨੇ 6 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਜਿਸ ਵਿਚ ਸਮਾਰਟਫੋਨ ਅਤੇ ਫੀਚਰ ਫੋਨ ਦੀ ਬਰਾਬਰ ਹਿੱਸੇਦਾਰੀ ਹੈ।
ਕਾਊਂਟਰ ਪੁਆਇੰਟ ਰਿਸਰਚ ਦੇ ਐਸਟੀਮੇਟਰ ਕਰਣ ਚੌਹਾਨ ਨੇ ਕਿਹਾ ਕਿ ਭਾਰਤ ਦੇ ਸਮਾਰਟਫੋਨ ਬਾਜ਼ਾਰ ''ਚ ਵੱਡੇ ਬ੍ਰਾਂਡਾ ਦੀ ਡਿਲੀਵਰੀ ਨੀਤੀ ''ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਆਫਲਾਈਨ ਕਾਰੋਬਾਰ ਕਰਨ ਵਾਲੀ ਓਪੋ, ਵੀਵੋ ਅਤੇ ਜਿਓਨੀ ਵਰਗੀਆਂ ਕੰਪਨੀਆਂ ਹੁਣ ਆਨਲਾਈਨ ਮਾਧਿਅਮ ''ਤੇ ਵੀ ਧਿਆਨ ਦੇ ਰਹੀਆਂ ਹਨ ਤਾਂ ਜੋ ਬਾਜ਼ਾਰ ''ਚ ਆਪਣੀ ਹਿੱਸੇਦਾਰੀ ਵਧਾ ਸਕਣ।
ਮੱਧ ਸ਼੍ਰੇਣੀ ''ਚ (15,000 ਤੋਂ 20,000 ਰੁਪਏ ਤੱਕ ਦਾ ਮੁੱਲ ਵਰਗ) ''ਚ ਪਿਛਲੇ ਸਾਲ ਦੇ ਮੁਕਾਬਲੇ ਇਸ ਤਿਮਾਹੀ ''ਚ 158 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ ਜਿਸ ਵਿਚ ਸੈਮਸੰਗ, ਓਪੋ, ਵੀਵੋ, ਜਿਓਨੀ ਅਤੇ ਮੋਟੋਰੋਲਾ ਦੀ ਦਮਦਾਰ ਸਥਿਤੀ ਰਹੀ ਹੈ। ਉੱਚ ਸ਼੍ਰੇਣੀ (30,000 ਰੁਪਏ ਤੋਂ ਜ਼ਿਆਦਾ ਕੀਮਤ ਵਾਲੇ) ਦਾ ਬਾਜ਼ਾਰ ਸਮੀਖਿਆ ਸਮੇਂ ''ਚ 35 ਫੀਸਦੀ ਵਧਿਆ ਹੈ। ਇਸ ਵਿਚ ਸੈਮਸੰਗ ਦੀ ਬਾਜ਼ਾਰ ਹਿੱਸੇਦਾਰੀ 48 ਫੀਸਦੀ ਅਤੇ ਐਪਲ ਦੀ 43 ਫੀਸਦੀ ਰਹੀ ਹੈ।