ਸ਼ਿਓਮੀ ਜਲਦ ਹੀ Mi Note 10 ਤੇ Note 10 Pro ਸਮਾਰਟਫੋਨਸ ਕਰ ਸਕਦੀ ਹੈ ਲਾਂਚ

Saturday, Oct 26, 2019 - 10:40 PM (IST)

ਸ਼ਿਓਮੀ ਜਲਦ ਹੀ Mi Note 10 ਤੇ Note 10 Pro ਸਮਾਰਟਫੋਨਸ ਕਰ ਸਕਦੀ ਹੈ ਲਾਂਚ

ਗੈਜੇਟ ਡੈਸਕ—ਸ਼ਾਓਮੀ ਨੇ ਲੰਬੇ ਸਮੇਂ ਤੋਂ ਆਪਣੇ Mi Note ਲਾਈਨ-ਅਪ ਨੂੰ ਅਪਗ੍ਰੇਡ ਨਹੀਂ ਕੀਤਾ ਹੈ। ਹਾਲਾਂਕਿ ਹੁਣ ਅਜਿਹਾ ਲੱਗ ਰਿਹਾ ਹੈ ਕਿ ਚੀਨੀ ਸਮਾਰਟਫੋਨ ਕੰਪਨੀ ਦੋ ਨਵੇਂ ਮਾਡਲਸ ਲਿਆਉਣ ਦੀ ਤਿਆਰੀ 'ਚ ਹੈ। ਇਨ੍ਹਾਂ ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਇਹ ਮਾਡਲਸ Mi Note 10  ਅਤੇ Mi Note 10 Pro ਹੋਣਗੇ। ਫਿਲਹਾਲ ਸ਼ਾਓਮੀ ਵੱਲੋਂ ਇਸ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਪਰ ਕਥਿਤ ਤੌਰ 'ਤੇ  Mi Note 10 ਅਤੇ  Mi Note 10 Pro ਦੇ ਸ਼ੁਰੂਆਤੀ ਸਰਟੀਫਿਕੇਸ਼ਨਸ ਲਈ ਥਾਈਲੈਂਡ ਦੇ ਨੈਸ਼ਨਲ ਬ੍ਰਾਡਕਾਸਟਿੰਗ ਐਂਡ ਟੈਲੀਕਮਿਊਨੀਕੇਸ਼ਨ ਕਮੀਸ਼ਨ (NBTC)  ਅਤੇ ਈਰਸਟਰਨ ਇਕੋਨਾਮਿਕ ਕਾਰੀਡੋਰ (EEC) ਪਹੁੰਚਣ ਦੀ ਜਾਣਕਾਰੀ ਮਿਲੀ ਹੈ। ਇਸ ਤਰ੍ਹਾਂ ਰਿਪੋਰਟਸ ਮੁਤਾਬਕ Mi Note 10 ਨੂੰ ਸਿੰਗਾਪੁਰ ਦੇ ਇੰਫੋਕਾਮ ਮੀਡੀਆ ਡਿਵੈੱਲਪਮੈਂਟ ਅਥਾਰਿਟੀ  (IMDA)  'ਚ ਵੀ ਸਪਾਟ ਕੀਤਾ ਗਿਆ ਹੈ।

ਥਾਈਲੈਂਡ ਦੇ ਕਥਿਤ NBTC ਅਤੇ EEC  ਲਿਸਟਿੰਗ 'ਚ  Mi Note 10 ਅਤੇ Mi Note 10 Pro ਦੇ ਸਪਸੈਫਿਕੇਸ਼ਨਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਇਕ ਟਿਪਸਟਰ ਨੇ ਇਕ ਟਵਿਟ 'ਚ ਸ਼ਨੀਵਾਰ ਨੂੰ ਦੱਸਿਆ ਕਿ  Mi Note 10 ਦਾ ਮਾਡਲ ਨੰਬਰ M1910F4G  ਅਤੇ Mi Note 10 Pro ਦਾ ਮਾਡਲ ਨੰਬਰ  M1910F4Sਹੋਵੇਗਾ।

ਟਿਪਸਟਰ ਦੁਆਰ ਸ਼ੇਅਰ ਕੀਤੇ ਗਏ ਸਕਰੀਨਸ਼ਾਟ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਦੋਵੇਂ ਨਵੇਂ ਸ਼ਾਓਮੀ ਫੋਨਸ ਨੂੰ NBTC ਅਤੇ EEC ਨਾਲ ਸਟਰੀਫਿਕੇਸ਼ਨ ਮਿਲ ਗਿਆ ਹੈ। ਅਜਿਹੇ 'ਚ ਨੇੜਲੇ ਭਵਿੱਖ 'ਚ ਇਨ੍ਹਾਂ ਦੀ ਲਾਂਚਿੰਗ ਹੋ ਸਕਦੀ ਹੈ। ਉੱਥੇ ਟਵਿਟਰ 'ਤੇ ਆਈਸ ਯੂਨੀਵਰਸ ਨਾਂ ਨਾਲ ਮੌਜੂਦ ਇਕ ਦੂਜੇ ਟਿਪਸਟਰ ਨੇ ਦਾਅਵਾ ਕੀਤਾ ਹੈ ਕਿ Mi Note 10 ਨੂੰ ਅਕਤੂਬਰ ਦੇ ਆਖਿਰ ਤਕ ਲਾਂਚ ਕੀਤਾ ਜਾਵੇਗਾ। ਕਿਆਸ ਲਗਾਏ ਜਾ ਰਹੇ ਹਨ ਕਿ Mi Note 10 ਅਤੇ  Mi Note 10 Pro  ਦੋਵਾਂ ਹੀ ਸਮਾਰਟਫੋਨਸ 'ਚ ਕੁਆਲਕਾਮ ਸਨੈਪਡਰੈਗਨ 855+ਪ੍ਰੋਸੈਸਰ ਮਿਲੇਗਾ ਅਤੇ ਇਹ 120Hz  ਡਿਸਪਲੇਅ ਨਾਲ ਆਉਣਗੇ। ਰਿਪੋਰਟਸ ਮੁਤਾਬਕ ਇਨ੍ਹਾਂ ਦੋਵਾਂ 'ਚ  50x ਜੂਮ ਸਪੋਰਟ ਵੀ ਦਿੱਤਾ ਜਾ ਸਕਦਾ ਹੈ।


author

Karan Kumar

Content Editor

Related News