27 ਸਤੰਬਰ ਨੂੰ Xiaomi ਦੇ ਇਹ ਪ੍ਰੋਡਕਟਸ ਭਾਰਤ 'ਚ ਹੋਣਗੇ ਲਾਂਚ

09/17/2018 6:50:01 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ (Xiaomi) ਆਪਣੇ ਫੈਨਜ਼ ਦੇ ਲਈ ਇਸ ਮਹੀਨੇ ਸਮਾਰਟਫੋਨਜ਼ ਤੋਂ ਇਲਾਵਾ ਹੋਰ ਪ੍ਰੋਡਕਸ ਵੀ ਭਾਰਤ 'ਚ ਲਾਂਚ ਕਰਨ ਲਈ ਤਿਆਰੀ 'ਚ ਹੈ। ਕੰਪਨੀ ਨੇ ਇਸ ਲਾਂਚ ਈਵੈਂਟ ਦੇ ਲਈ ਮੀਡੀਆ ਇਨਵਾਈਟਸ ਭੇਜਣੇ ਸ਼ੁਰੂ ਕਰ ਦਿੱਤੇ ਹਨ, ਜੋ ਕਿ 27 ਸਤੰਬਰ ਨੂੰ ਸਵੇਰੇ 11.30 ਵਜੇ ਆਯੋਜਿਤ ਕੀਤਾ ਜਾਵੇਗਾ।ਇਹ ਇਨਵਾਈਟਸ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਈਵੈਂਟ 'ਚ ਮੀ ਬੈਂਡ 3 (Mi Band 3), ਇਕ ਸਮਾਰਟ Mi TV, ਸਮਾਰਟ ਸਪੀਕਰ ਅਤੇ Mi Max 3 ਸਮਾਰਟਫੋਨ ਵੀ ਲਾਂਚ ਕੀਤੇ ਜਾ ਸਕਦੇ ਹਨ।

ਸ਼ਿਓਮੀ Mi Max 3 ਸਮਾਰਟਫੋਨ ਦੇ ਫੀਚਰਸ-
ਸਮਾਰਟਫੋਨ 6.9 ਇੰਚ ਦੀ ਫੁੱਲ ਐੱਚ. ਡੀ. ਪਲੱਸ ਡਿਸਪਲੇਅ ਨਾਲ 18:9 ਆਸਪੈਕਟ ਰੇਸ਼ੋ ਨਾਲ ਅਤੇ 2.5D ਕਵਰਡ ਗਲਾਸ ਦੀ ਸੁਰੱਖਿਆ ਮੌਜੂਦ ਹੋਵੇਗੀ। ਸਮਾਰਟਫੋਨ 'ਚ 1.8Ghz ਆਕਟਾ-ਕੋਰ ਸਨੈਪਡ੍ਰੈਗਨ 636 ਪ੍ਰੋਸੈਸਰ , ਐਂਡਰੀਨੋ 509 ਜੀ. ਪੀ. ਯੂ, 4 ਜੀ. ਬੀ/6 ਜੀ. ਬੀ. ਅਤੇ 64 ਜੀ. ਬੀ/128 ਜੀ. ਬੀ. ਦੋ ਵੇਰੀਐਂਟਸ ਮੌਜੂਦ ਹੋਣਗੇ। ਇਨ੍ਹਾਂ ਦੋਵਾਂ ਹੀ ਵੇਰੀਐਂਟਸ ਦੀ ਮੈਮਰੀ ਨੂੰ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਸੋਨੀ ਆਈ. ਐੱਮ. ਐਕਸ363 ਸੈਂਸਰ, 14µm ਪਿਕਸਲ ਸਾਈਜ ਐੱਫ/1.9 ਅਪਚਰ, ਡਿਊਲ ਪੀ. ਡੀ. ਫੋਕਸ, ਐੱਲ. ਈ. ਡੀ. ਫਲੈਸ਼ ਅਤੇ ਸੈਕੰਡਰੀ ਸੈਂਸਰ 5 ਮੈਗਾਪਿਕਸਲ ਦਿੱਤਾ ਜਾਵੇਗਾ। ਸੈਲਫੀ ਅਤੇ ਵੀਡੀਓ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਸਾਫਟ ਐੱਲ. ਈ. ਡੀ. ਫਲੈਸ਼ 1.12µm ਪਿਕਸਲ ਸਾਈਜ , ਐੱਫ/2.0 ਅਪਚਰ ਦੇ ਨਾਲ ਮੌਜੂਦ ਹੈ। ਇਸ 'ਚ ਬਹੁਤ ਸਾਰੇ ਏ. ਆਈ. ਫੀਚਰਸ ਵੀ ਦਿੱਤੇ ਗਏ ਹਨ, ਜਿਵੇ ਕਿ ਏ. ਆਈ. ਫੇਸ਼ੀਅਲ ਰਿਕੋਗਾਨੀਏਸ਼ਨ, ਬੋਕੇਹ ਇਫੈਕਟ, 206 ਸੀਨਜ਼, ਫੇਸ ਅਨਲਾਕ ਅਤੇ ਵਾਈਸ ਅਸਿਸਟੈਂਟ ਆਦਿ ਫੀਚਰਸ ਸ਼ਾਮਿਲ ਹਨ।

PunjabKesari

ਸ਼ਿਓਮੀ ਮੀ ਬੈਂਡ ਦੇ ਫੀਚਰਸ-
ਸ਼ਿਓਮੀ ਮੀ ਬੈਂਡ 'ਚ 0.78 ਇੰਚ ਦੀ ਓ. ਐੱਲ. ਈ. ਡੀ. ਡਿਸਪਲੇਅ ਨਾਲ 128x80 ਪਿਕਸਲ ਰੈਜ਼ੋਲਿਊਸ਼ਨ ਦਿੱਤੀ ਜਾਵੇਗੀ। ਇਹ ਸਕ੍ਰੈਚ ਰੇਜਿਸਟੈਟ ਗਲਾਸ ਦੀ ਖੂਬੀ ਨਾਲ ਆਵੇਗਾ। ਇਸ ਦੇ ਡਿਸਪਲੇਅ 'ਤੇ ਐਂਟੀ-ਫਿੰਗਰਪ੍ਰਿੰਟ ਕੋਟਿੰਗ ਦਿੱਤੀ ਗਈ ਹੈ, ਜਿਸ ਦੇ ਰਾਹੀਂ ਯੂਜ਼ਰਸ ਜ਼ਿਆਦਾ ਬਿਹਤਰ ਤਰੀਕੇ ਨਾਲ ਟਾਈਮ, ਸਟੈਪਸ, ਹਾਰਟ ਰੇਟ , ਐਕਟੀਵਿਟੀਜ਼, ਵੈਦਰ ਅਤੇ ਨੋਟੀਫਿਕੇਸ਼ਨ ਨੂੰ ਦੇਖ ਸਕਦੇ ਹਨ।

ਸ਼ਿਓਮੀ Mi TV 4 ਦੇ ਫੀਚਰਸ-
ਇਹ ਸਮਾਰਟ ਟੀ. ਵੀ 75 ਇੰਚ ਦੀ 4k ਐੱਚ. ਡੀ. ਆਰ. ਅਲਟਰਾਂ ਐੱਚ. ਡੀ. ਡਿਸਪਲੇਅ ਨਾਲ 11.4 ਮਿ. ਮੀ. ਮੋਟਾਈ ਦਿੱਤੀ ਜਾਵੇਗੀ। ਇਹ ਟੀ. ਵੀ 64 ਬਿਟ A53 ਕੁਆਡ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ ਅਤੇ ਇਸ 'ਚ ਗ੍ਰਾਫਿਕਸ ਦੇ ਲਈ ਮਾਲੀ T830 ਜੀ. ਪੀ. ਯੂ. ਦਿੱਤਾ ਜਾਵੇਗਾ। ਇਸ ਸਮਾਰਟ ਟੀ. ਵੀ. 'ਚ 2 ਜੀ. ਬੀ. ਰੈਮ ਅਤੇ 32 ਜੀ. ਬੀ. ਸਟੋਰੇਜ ਮੌਜੂਦ ਹੋਵੇਗੀ ਅਤੇ ਇਹ ਡਿਵਾਈਸ ਵਾਇਸ ਅਸਿਸਟੈਂਟ ਸਪੋਰਟ ਨਾਲ ਆਵੇਗਾ। ਇਸ 'ਚ ਡਾਲਬੀ ਡਿਜੀਟਲ ਅਤੇ ਡੀ. ਟੀ. ਐੱਸ. ਸਰਾਊਂਡ ਸਾਊਂਡ ਦੀ ਖੂਬੀ ਦਿੱਤੀ ਜਾਵੇਗੀ। ਕੁਨੈਕਟੀਵਿਟੀ ਦੇ ਲਈ ਸਮਾਰਟ ਟੀ. ਵੀ. 'ਚ ਵਾਈ-ਫਾਈ ਅਤੇ ਬਲੂਟੁੱਥ ਦੇ ਫੀਚਰਸ ਵੀ ਮੌਜੂਦ ਹੋਣਗੇ। ਇਹ ਟੀ. ਵੀ. ਹੁਣ ਤੱਕ ਕੰਪਨੀ ਦਾ ਸਭ ਤੋਂ ਵੱਡਾ ਐੱਲ. ਈ. ਡੀ. TV ਹੋਵੇਗਾ।


Related News