ਐਪਲ ਦੀ ਰਾਹ ’ਤੇ Xiaomi, ਇਸ ਫੋਨ ਨਾਲ ਬਾਕਸ ’ਚ ਨਹੀਂ ਮਿਲੇਗਾ ਚਾਰਜਰ

Saturday, Dec 26, 2020 - 12:16 PM (IST)

ਐਪਲ ਦੀ ਰਾਹ ’ਤੇ Xiaomi, ਇਸ ਫੋਨ ਨਾਲ ਬਾਕਸ ’ਚ ਨਹੀਂ ਮਿਲੇਗਾ ਚਾਰਜਰ

ਗੈਜੇਟ ਡੈਸਕ– ਐਪਲ ਨੇ ਜਦੋਂ ਆਈਫੋਨ 12 ਸੀਰੀਜ਼ ਨੂੰ ਬਿਨਾਂ ਚਾਰਜਰ ਅਤੇ ਈਅਰਫੋਨ ਦੇ ਲਾਂਚ ਕੀਤਾ ਸੀ ਤਾਂ ਦੂਜੀਆਂ ਮੋਬਾਇਲ ਕੰਪਨੀਆਂ ਨੇ ਉਸ ਦਾ ਮਜ਼ਾਕ ਉਡਾਇਆ ਸੀ। ਐਪਲ ਦਾ ਮਜ਼ਾਕ ਉਡਾਉਣ ਵਾਲੀਆਂ ਕੰਪਨੀਆਂ ’ਚ ਸੈਮਸੰਗ ਦਾ ਨਾਮ ਪਹਿਲਾ ਸੀ, ਹਾਲਾਂਕਿ ਹੁਣ ਸੈਮਸੰਗ ਆਪਣੇ ਉਨ੍ਹਾਂ ਸੋਸ਼ਲ ਮੀਡੀਆ ਪੋਸਟਾਂ ਨੂੰ ਡਿਲੀਟ ਕਰ ਰਹੀ ਹੈ ਜਿਸ ਵਿਚ ਉਸ ਨੇ ਐਪਲ ਦੇ ਬਿਨਾਂ ਚਾਰਜਰ ਵਾਲੇ ਆਈਫੋਨ ਦਾ ਮਜ਼ਾਕ ਉਡਾਇਆ ਸੀ। ਦਰਅਸਲ, ਸੈਮਸੰਗ ਵੀ ਬਿਨਾਂ ਚਾਰਜਰ ਦੇ ਫੋਨ ਲਾਂਚ ਕਰਨ ਦੀ ਤਿਆਰੀ ’ਚ ਹੈ। ਹੁਣ ਖ਼ਬਰ ਹੈ ਕਿ ਸ਼ਾਓਮੀ ਵੀ ਇਨ੍ਹਾਂ ਦੋਵਾਂ ਕੰਪਨੀਆਂ ਦੀ ਰਾਹ ’ਤੇ ਚੱਲਣ ਵਾਲੀ ਹੈ। 

ਰਿਪੋਰਟ ਮੁਤਾਬਕ, ਸ਼ਾਓਮੀ ਆਪਣੇ ਨਵੇਂ ਫੋਨ Xiaomi Mi 11 ਨੂੰ ਬਿਨਾਂ ਚਾਰਜਰ ਲਾਂਚ ਕਰ ਸਕਦੀ ਹੈ। ਰਿਟੇਲ ਬਾਕਸ ਦੀ ਇਕ ਤਸਵੀਰ ਵੀ ਲੀਕ ਹੋਈ ਹੈ ਜਿਸ ਮੁਤਾਬਕ, ਸ਼ਾਓਮੀ ਆਪਣੇ ਇਸ ਫਲੈਗਸ਼ਿਪ ਫੋਨ ਦੇ ਬਾਕਸ ’ਚੋਂ ਚਾਰਜਰ ਹਟਾ ਰਹੀ ਹੈ। ਦੱਸ ਦੇਈਏ ਕਿ Xiaomi Mi 11 ਦੀ ਲਾਂਚਿੰਗ 28 ਦਸੰਬਰ ਨੂੰ ਹੋਣ ਵਾਲੀ ਹੈ। 

 

ਰਿਟੇਲ ਬਾਕਸ ਦੀ ਜੋ ਤਸਵੀਰ ਲੀਕ ਹੋਈ ਹੈ ਉਸ ਵਿਚ ਆਈਫੋਨ 12 ਦਾ ਬਾਕਸ ਅਤੇ Xiaomi Mi 11 ਦਾ ਬਾਕਸ ਇਕੱਠੇ ਵੇਖੇ ਜਾ ਸਕਦੇ ਹਨ। ਦਰਅਸਲ, ਬਾਕਸ ਦੀ ਮੋਟਾਈ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹਕਿ Xiaomi Mi 11 ਦੇ ਬਾਕਸ ’ਚ ਚਾਰਜਰ ਨਹੀਂ ਮਿਲੇਗਾ। 

ਸੈਮਸੰਗ ਨੇ ਗਲੈਕਸੀ S21 ਸੀਰੀਜ਼ ’ਚੋਂ ਹਟਾਏ ਚਾਰਜਰ
ਇਸ ਤੋਂ ਪਹਿਲਾਂ ਸੈਮਸੰਗ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ ਨੇ ਆਪਣੇ ਆਉਣ ਵਾਲੇ ਫੋਨ ਗਲੈਕਸੀ S21 ਸੀਰੀਜ਼ ਤੋਂ ਚਾਰਜਰ ਨੂੰ ਹਟਾ ਦਿੱਤਾ ਗਿਆ ਹੈ। ਸੈਮਸੰਗ ਨੇ ਆਪਣੇ ਉਨ੍ਹਾਂ ਸੋਸ਼ਲ ਮੀਡੀਆ ਪੋਸਟਾਂ ਨੂੰ ਵੀ ਹੁਣ ਡਿਲੀਟ ਕਰ ਦਿੱਤਾ ਹੈ ਜਿਨ੍ਹਾਂ ’ਚ ਉਸ ਨੇ ਆਈਫੋਨ 12 ਸੀਰੀਜ਼ ਨਾਲ ਚਾਰਜਰ ਨਾ ਮਿਲਣ ’ਤੇ ਕੰਪਨੀ ਦਾ ਮਜ਼ਾਕ ਉਡਾਇਆ ਸੀ। 


author

Rakesh

Content Editor

Related News