ਸ਼ਿਓਮੀ ਦੇ Redmi Note 5 ਸਮਾਰਟਫੋਨ ਦੀ ਲੀਕ ਹੋਈ ਜਾਣਕਾਰੀ

Wednesday, Nov 15, 2017 - 12:14 PM (IST)

ਜਲੰਧਰ-ਪਿਛਲੇ ਕਾਫੀ ਸਮੇਂ ਤੋਂ ਚਰਚਾ ਹੈ ਕਿ ਸ਼ਿਓਮੀ ਜਲਦ ਹੀ ਬਾਜ਼ਾਰ 'ਚ ਨਵਾਂ ਸਮਾਰਟਫੋਨ ਰੈੱਡਮੀ ਨੋਟ 5 ਲਾਂਚ ਕਰਨ ਦੀ ਤਿਆਰੀ 'ਚ ਹੈ। ਇੰਨਾ ਹੀ ਨਹੀਂ ਇਸ ਤੋਂ ਇਲਾਵਾ ਸ਼ਿਓਮੀ ਦੁਆਰਾ ਹੋਰ ਵੀ ਫੋਨ ਲਾਂਚ ਕੀਤੇ ਜਾਣ ਦੀ ਉਮੀਦ ਹੈ, ਜਿਨ੍ਹਾਂ 'ਚ Redmi 5, Redmi 5A ਅਤੇ Redmi 5 Plus ਸ਼ਾਮਿਲ ਹੋ ਸਕਦੇ ਹਨ, ਪਰ ਰੈੱਡਮੀ ਨੋਟ 5 ਸਮਾਰਟਫੋਨ ਨੂੰ ਲੈ ਕੇ ਚਰਚਾ ਕਾਫੀ ਤੇਜ਼ ਹੈ ਅਤੇ ਇਸ ਦੇ ਬਾਰੇ 'ਚ ਹੁਣ ਤੱਕ ਕਈ ਜਾਣਕਾਰੀਆਂ ਅਤੇ ਖੁਲਾਸੇ ਸਾਹਮਣੇ ਆ ਚੁੱਕੇ ਹਨ। ਹੁਣ ਇਹ ਸਮਾਰਟਫੋਨ JD.com ਵੈੱਬਸਾਈਟ 'ਚ ਲਿਸਟ ਹੋਇਆ ਹੈ, ਜਿਸ ਤੋਂ ਸੰਕੇਤ ਮਿਲਦੇ ਹਨ ਕਿ ਇਹ ਜਲਦੀ ਹੀ ਲਾਂਚ ਹੋ ਸਕਦਾ ਹੈ।

ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ JD.com 'ਤੇ ਲਿਸਟ ਹੋਏ ਸ਼ਿਓਮੀ ਰੈੱਡਮੀ ਨੋਟ 5 ਸਮਾਰਟਫੋਨ ਦੀ ਕੀਮਤ ਅਤੇ ਸਪੈਸੀਫਿਕੇਸ਼ਨ ਜੀ ਜਾਣਕਾਰੀ ਦਿੱਤੀ ਗਈ ਹੈ, ਪਰ ਡਿਵਾਇਸ ਤੋ ਪਰਦਾ ਨਹੀ ਚੁੱਕਿਆ ਗਿਆ ਹੈ, ਜਿਸ ਤੋਂ ਇਸ ਡਿਵਾਇਸ ਦੇ ਡਿਜ਼ਾਇਨ ਬਾਰੇ ਕੁਝ ਜਾਣਕਾਰੀ ਨਹੀਂ ਮਿਲੀ ਹੈ। ਲਿਸਟਿੰਗ ਅਨੁਸਾਰ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਸਮਾਰਟਫੋਨ ਜਲਦ ਹੀ ਲਾਂਚ ਹੋ ਸਕਦਾ ਹੈ। ਇਸ ਸਮਾਰਟਫੋਨ ਦੀ ਕੀਮਤ 8,888Yuan (ਮਤਲਬ 87,600 ਰੁਪਏ ) ਦਿੱਤੀ ਗਈ ਹੈ।

PunjabKesari

ਜੇਕਰ ਪਿਛਲੇ ਦਿਨਾਂ 'ਚ ਸ਼ਿਓਮੀ ਰੈੱਡਮੀ ਨੋਟ 5 ਸਮਾਰਟਫੋਨ ਟੀਨਾ 'ਤੇ ਕੋਡਨੇਮ MET7/MEE7 ਦੇ ਨਾਲ ਸਪਾਟ ਕੀਤਾ ਗਿਆ ਹੈ। ਇਸਦੇ ਸਪੈਸੀਫਿਕੇਸ਼ਨ ਅਤੇ ਫੀਚਰਸ ਦੀ ਜਾਣਕਾਰੀ ਸ਼ਾਮਿਲ ਹੋਈ ਹੈ। ਰਿਪੋਰਟ ਅਨੁਸਾਰ ਸਮਾਰਟਫੋਨ 'ਚ ਫੁੱਲ ਸਕਰੀਨ ਡਿਸਪਲੇਅ ਹੋਵੇਗਾ। ਲਿਸਟਿੰਗ 'ਚ ਜਾਣਕਾਰੀ ਸਾਹਮਣੇ ਆਈ ਹੈ ਕਿ ਫੋਨ 'ਚ 5.99 ਇੰਚ ਫੁੱਲ HD +2.5D ਕਵਰਡ ਗਲਾਸ ਡਿਸਪਲੇਅ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀਂ ਹੈ ਕਿ ਇਸ ਫੋਨ ਨੂੰ ਆਕਟਾ-ਕੋਰ ਪ੍ਰੋਸੈਸਰ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਹੋਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ ਸ਼ਿਓਮੀ ਰੈੱਡਮੀ ਨੋਟ 5 'ਚ 2 ਵੇਰੀਐਂਟ: 3 ਜੀ. ਬੀ. ਰੈਮ+32 ਜੀ. ਬੀ. ਸਟੋਰੇਜ ਅਤੇ 4 ਜੀ. ਬੀ. ਰੈਮ +64 ਜੀ. ਬੀ. ਸਟੋਰੇਜ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਪਰ ਇਸ ਫੋਨ 'ਚ ਚਿਪਸੈੱਟ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਉਮੀਦ ਹੈ ਕੀਤੀ ਜਾ ਰਹੀਂ ਹੈ ਕਿ ਕੰਪਨੀ ਕਵਾਲਕਾਮ ਸਨੈਪਡ੍ਰੈਗਨ 600 ਸੀਰੀਜ਼ SoC ਨਾਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਮੀਦ ਕੀਤੀ ਜਾ ਰਹੀਂ ਹੈ ਕਿ MIUI 9 ਨਾਲ ਐਂਡਰਾਇਡ 7.1.2 ਨੂਗਟ 'ਤੇ ਬੇਸਡ ਹੋਵੇਗਾ।
ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਮੌਜ਼ੂਦ ਹੋਵੇਗਾ। ਟੀਨਾ ਦੀ ਲਿਸਟਿੰਗ 'ਚ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਫੋਨ 'ਚ ਪਾਵਰ ਬੈਕਅਪ ਲਈ 4100mAh ਦੀ ਬੈਟਰੀ ਦਿੱਤੀ ਗਈ ਹੈ। ਤਸਵੀਰਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਰਿਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਹੋਵੇਗਾ।


Related News