14 ਫਰਵਰੀ ਨੂੰ ਲਾਂਚ ਹੋ ਸਕਦੈ ਸ਼ਿਓਮੀ ਦਾ Redmi Note 4X
Monday, Feb 06, 2017 - 04:21 PM (IST)

ਜਲੰਧਰ- ਵੀਬੋ ''ਤੇ ਇਕ ਨਵੇਂ ਲੀਕ ਰਾਹੀਂ ਜਾਣਕਾਰੀ ਮਿਲੀ ਹੈ ਕਿ ਚੀਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਜਲਦੀ ਹੀ ਆਪਣੇ ਨਵੇਂ ਹੈਂਡਸੈੱਟ ਰੈੱਡਮੀ ਨੋਟ 4X ਨੂੰ ਬਾਜ਼ਾਰ ''ਚ ਪੇਸ਼ ਕਰੇਗੀ। ਇਸ ਲੀਕ ''ਚ ਦਾਅਵਾ ਕੀਤਾ ਗਿਆ ਹੈ ਕਿ ਰੈੱਡਮੀ ਨੋਟ 4X ਨੂੰ ਕੰਪਨੀ ਨੂੰ 14 ਫਰਵਰੀ ਨੂੰ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਵੀ ਇਸ ਫੋਨ ਬਾਰੇ ਕਈ ਤਰ੍ਹਾਂ ਦੇ ਲੀਕ ਸਾਹਮਣੇ ਆਏ ਹਨ ਜਿਨ੍ਹਾਂ ਰਾਹੀਂ ਇਸ ਫੋਨ ਬਾਰੇ ਬਹੁਤ ਸਾਰੀ ਜਾਣਕਾਰੀ ਸਾਹਮਣੇ ਆਈ ਹੈ।
ਅਜੇ ਹਾਲ ਹੀ ''ਚ ਇਸ ਸਮਾਰਟਫੋਨ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਨ੍ਹਾਂ ਤਸਵੀਰਾਂ ਨੂੰ ਪਲੇਫੁਲਡ੍ਰੋਈਡ ਨੇ ਪੇਸ਼ ਕੀਤਾ ਸੀ, ਇਨ੍ਹਾਂ ਤਸਵੀਰਾਂ ''ਚ ਇਸ ਫੋਨ ਦਾ ਫਰੰਟ ਅਤੇ ਬੈਕ ਨਜ਼ਰ ਆਇਆ ਸੀ। ਇਹ ਤਸਵੀਰਾਂ ਉਨ੍ਹਾਂ ਤਸਵੀਰਾਂ ਤੋਂ ਥੋੜ੍ਹੀਆਂ ਵੱਖ ਸਨ, ਜਿਨ੍ਹਾਂ ਨੂੰ ਟੀਨਾ ''ਤੇ ਦੇਖਿਆ ਗਿਆ ਸੀ। ਉਮੀਦ ਹੈ ਕਿ ਇਸ ਫੋਨ ''ਚ ਮੌਜੂਦਾ ਹੋਮ ਬਟਨ ਨੂੰ ਫਿੰਗਰਪ੍ਰਿੰਟ ਸੈਂਸਰ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾਵੇਗਾ।
ਕੁਝ ਸਮਾਂ ਪਹਿਲਾਂ ਇਸ ਫੋਨ ਨੂੰ ਟੀਨਾ ''ਤੇ ਵੀ ਦੇਖਿਆ ਗਿਆ ਸੀ। ਟੀਨਾ ਲਿਸਟਿੰਗ ਮੁਤਾਬਕ, ਸ਼ਿਓਮੀ ਰੈੱਡਮੀ ਨੋਟ 4X ਸਮਾਰਟਫੋਨ ''ਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ। ਇਸ ਡਿਸਪਲੇ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਕੁਝ ਹੋਰ ਲੀਕਸ ''ਚ ਵੀ ਕਿਹਾ ਗਿਈ ਸੀ ਕਿ ਇਹ ਫੋਨ 4ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਏਗਾ, ਉਥੇ ਹੀ ਇਸ ਦੇ ਦੂਜੇ ਵੇਰੀਅੰਟ ''ਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਇੰਟਰਨਲ ਸਟੋਰੇਜ ਮੌਜੂਦ ਹੋਵੇਗੀ।