4000mAh ਦੀ ਪਾਵਰਫੁੱਲ ਬੈਟਰੀ ਨਾਲ ਲਾਂਚ ਹੋਵੇਗਾ ਸ਼ਿਓਮੀ Redmi Note 4X

Friday, Dec 30, 2016 - 11:21 AM (IST)

4000mAh ਦੀ ਪਾਵਰਫੁੱਲ ਬੈਟਰੀ ਨਾਲ ਲਾਂਚ ਹੋਵੇਗਾ ਸ਼ਿਓਮੀ Redmi Note 4X

ਜਲੰਧਰ- ਚੀਨ ਦੀ ਮਲਟੀਨੈਸ਼ਨਲ ਕੰਪਨੀ ਸ਼ਿਓਮੀ ਰੈੱਡਮੀ ਨੋਟ 4 ਦੇ ਪ੍ਰੋਸੈਸਸਰ ਵੇਰਿਅੰਟ ''ਤੇ ਕੰਮ ਕਰ ਰਹੀ ਹੈ, ਇਸ ਡਿਵਾਈਸ ਦਾ ਨਾਂ ਹੋਵੇਗਾ ਰੈੱਡਮੀ ਨੋਟ 4x ਬੀਤੇ ਦਿਨੀਂ ਚੀਨ ਦੀ ਸੋਸ਼ਲ ਮੀਡੀਆ ਵੈੱਬਸਾਈਟ ਬੀਬੋ ''ਤੇ ਇਸ ਸਮਾਰਟਫੋਨ ਨੂੰ ਲੈ ਕੇ ਕੁਝ ਜਾਣਕਾਰੀ ਲੀਕ ਹੋਈ ਸੀ ਅਤੇ ਹੁਣ ਚੀਨ ਦੀ ਮਲਟੀਨੈਸ਼ਨਲ ਵੈੱਬਸਾਈਟ ਟੀਨਾ ''ਤੇ ਇਸ ਡਿਵਾਈਸ ਨੂੰ ਸਪਾਟ ਕੀਤਾ ਗਿਆ ਹੈ। ਜਿਸ ਦਾ ਮਤਲਬ ਹੈ ਕਿ ਜਲਦ ਹੀ ਇਸ ਸਮਾਰਟਫੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ।

ਟੀਨਾ ਲਿਸਟਿੰਗ ਦੇ ਮੁਤਾਬਕ ਨਵਾਂ ਰੈੱਡਮੀ ਨੋਟ 4x 4ਜੀਬੀ ਰੈਮ ਨਾਲ ਆ ਸਕਦਾ ਹੈ। ਜਦ ਕਿ ਇਸ ਦਾ 3ਜੀਬੀ ਵੇਰਿਅੰਟ ਵੀ ਹੋ ਸਕਦਾ ਹੈ। ਇਸ ਦੇ ਤਿੰਨ 16ਜੀਬੀ, 32ਜੀਬੀ, 64ਜੀਬੀ ਤਿੰਨ ਸਟੋਰੇਜ ਵੇਰਿਅੰਟ ਹੋਣਗੇ। ਇਸ ਤੋਂ ਇਲਾਵਾ ਬਾਕੀ ਦੇ ਜ਼ਿਆਦਾਤਰ ਫੀਚਰ ਅਤੇ ਲੁੱਕ ਰੈੱਡਮੀ ਨੋਟ 4 ਨਾਲ ਮਿਲਦਾ-ਜੁਲਦਾ ਹੀ ਹੋਵੇਗਾ।

ਇਸ ਤੋਂ ਇਲਾਵਾ ਇਸ ਨਵੇਂ ਨੋਟ 4x ''ਚ 5.5 ਇੰਚ ਦੀ ਸਕਰੀਨ, 2GHz ਡੇਕਾਕੋਰ ਮੀਡੀਆਟੇਕ ਹੇਲਿਓ x20 ਪ੍ਰੋਸੈਸਰ ਹੋ ਸਕਦਾ ਹੈ। ਇਹ ਡਿਵਾਈਸ 13ਮੈਗਾਪਿਕਸਲ ਦਾ ਰਿਅਰ ਕੈਮਰਾ ਸਪੋਰਟਿਵ ਹੋਵੇਗਾ ਨਾਲ ਹੀ ਇਸ ''ਚ 4000mAh ਦੀ ਹੀ ਬੈਟਰੀ ਹੋ ਸਕਦੀ ਹੈ। ਬਾਕੀ ਰੈੱਡਮੀ ਡਿਵਾਈਸ ਦੀ ਤਰ੍ਹਾਂ ਹੀ ਇਸ ਦੇ ਬੈਤ ਪੈਨਲ ''ਤੇ ਫਿੰਗਰਪ੍ਰਿੰਟ ਸੈਂਸਰ ਹੋਵੇਗਾ।


Related News