Redmi ਦਾ ਬਜਟ ਫੋਨ ਹੋਇਆ ਹੋਰ ਵੀ ਸਸਤਾ, ਜਾਣੋ ਨਵੀਂ ਕੀਮਤ
Saturday, Dec 03, 2022 - 06:29 PM (IST)

ਗੈਜੇਟ ਡੈਸਕ– ਰੈੱਡਮੀ ਨੇ ਆਪਣੇ ਇਕ ਬਜਟ ਫੋਨ ਨੂੰ ਸਸਤਾ ਕਰ ਦਿੱਤਾ ਹੈ। ਕੰਪਨੀ ਨੇ Redmi Note 11 ਦੀ ਕੀਮਤ ਘੱਟ ਕੀਤੀ ਹੈ, ਜੋ ਨਵੀਂ ਕੀਮਤ ’ਤੇ ਕਈ ਪਲੇਟਫਾਰਮ ’ਤੇ ਉਪਲੱਬਧ ਹੈ। ਹਾਲਾਂਕਿ, ਇਹ ਅਜੇ ਸਾਫ ਨਹੀਂ ਹੈ ਕਿ ਇਹ ਪ੍ਰਾਈਜ਼ ਕੱਟ ਪਰਮਾਨੈਂਟ ਹੈ ਜਾਂ ਫਿਰ ਸੀਮਿਤ ਸਮੇਂ ਲਈ ਕੀਤਾ ਗਿਆ ਹੈ। ਹਾਲ ਹੀ ’ਚ Redmi Note ਸੀਰੀਜ਼ ਨੂੰ ਲਾਂਚ ਹੋਏ 8 ਸਾਲ ਪੂਰੇ ਹੋਏ ਹਨ। ਕੰਪਨੀ ਨੇ ਇਸੇ ਕਾਰਨ ਫੋਨ ਦੀ ਕੀਮਤ ਘਟਾਈ ਹੋ ਸਕਦੀ ਹੈ। Redmi Note 11 ਸਮਾਰਟਫੋਨ ਤਿੰਨ ਵੇਰੀਐਂਟ ’ਚ ਆਉਂਦਾ ਹੈ ਅਤੇ ਤਿੰਨੋਂ ਹੀ ਵੇਰੀਐਂਟ ਦੀ ਕੀਮਤ ’ਚ ਕਟੌਤੀ ਕੀਤੀ ਗਈ ਹੈ।
ਸਮਾਰਟਫੋਨ 4ਜੀ ਸਪੋਰਟ ਦੇ ਨਾਲ ਆਉਂਦਾ ਹੈ ਅਤੇ ਤੁਸੀਂ ਇਸਨੂੰ 12,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਖਰੀਦ ਸਕਦੇ ਹੋ। ਆਓ ਜਾਣਦੇ ਹਾਂ ਇਸ ਸਮਾਰਟਫੋਨ ’ਤੇ ਮਿਲ ਰਹੇ ਆਫਰ ਦੀ ਡਿਟੇਲਸ...
Redmi Note 11 ਦੀ ਨਵੀਂ ਕੀਮਤ
Redmi Note 11 ਦੀ ਨਵੀਂ ਕੀਮਤ 12,999 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ ਪਹਿਲਾਂ 13,499 ਰੁਪਏ ਸੀ। ਇਹ ਕੀਮਤ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਉੱਥੇ ਹੀ ਹੈਂਡਸੈੱਟ ਦਾ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ 13,499 ਰੁਪਏ ’ਚ ਮਿਲ ਰਿਹਾ ਹੈ। ਇਸਦਾ ਟਾਪ ਮਾਡਲ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ 14,499 ਰੁਪਏ ’ਚ ਮਿਲ ਰਿਹਾ ਹੈ। ਯਾਨੀ ਹੈਂਡਸੈੱਟ ਦੇ ਸਾਰੇ ਵੇਰੀਐਂਟ ’ਤੇ 500 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਕੀਮਤ ’ਤੇ ਤੁਸੀਂ ਹੈਂਡਸੈੱਟ ਨੂੰ ਐਮਾਜ਼ੋਨ ਡਾਟ ਇੰਨ ਅਤੇ ਸ਼ਾਓਮੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਦੇ ਹੋ।
ਫਲਿਪਕਾਰਟ ’ਤੇ ਇਸਦਾ ਸ਼ੁਰੂਆਤੀ ਮਾਡਲ 12,799 ਰੁਪਏ ’ਚ ਮਿਲ ਰਿਹਾ ਹੈ। ਹੈਂਡਸੈੱਟ ’ਤੇ 1000 ਰੁਪਏ ਦਾ ਡਿਸਕਾਊਂਟ ICICI ਬੈਂਕ ਕ੍ਰੈਡਿਟ ਕਾਰਡ ’ਤੇ ਮਿਲ ਰਿਹਾ ਹੈ। ਯਾਨੀ ਤੁਸੀਂ ਸ਼ਾਓਮੀ ਦੀ ਅਧਿਕਾਰਤ ਵੈੱਬਸਾਈਟ ਤੋਂ ਇਸ ਫੋਨ ਨੂੰ 11,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਖਰੀਦ ਸਕਦੇ ਹੋ।