Redmi Note 10T 5G ਦੀ ਪਹਿਲੀ ਸੇਲ ਅੱਜ, ਇੰਝ ਮਿਲੇਗੀ 1,000 ਰੁਪਏ ਦੀ ਛੋਟ

07/26/2021 10:56:29 AM

ਗੈਜੇਟ ਡੈਸਕ– ਸ਼ਾਓਮੀ ਦੇ ਨਵੇਂ ਸਮਾਰਟਫੋਨ ਰੈੱਡਮੀ ਨੋਟ 10ਟੀ 5ਜੀ ਦੀ ਅੱਜ ਯਾਨੀ 26 ਜੁਲਾਈ ਨੂੰ ਪਹਿਲੀ ਸੇਲ ਹੈ। ਇਹ ਸੇਲ ਐਮੇਜ਼ਾਨ ਇੰਡੀਆ ਅਤੇ ਕੰਪਨੀ ਦੇ ਅਧਿਕਾਰਤ ਵੈੱਬਸਾਈਟ ’ਤੇ ਦੁਪਹਿਰ ਨੂੰ 12 ਵਜੇ ਸ਼ੁਰੂ ਹੋਵੇਗੀ। ਗਾਹਕਾਂ ਨੂੰ ਇਸ ਸੇਲ ’ਚ ਰੈੱਡਮੀ ਨੋਟ 10ਟੀ 5ਜੀ ਦੀ ਖਰੀਦਦਾਰੀ ਕਰਨ ’ਤੇ ਬੈਂਕ ਵਲੋਂ ਸ਼ਾਨਦਾਰ ਆਫਰ ਮਿਲਣਗੇ। ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਤੋਂ ਇਲਾਵਾ ਡਿਵਾਈਸ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। 

Redmi Note 10T 5G ਦੀ ਕੀਮਤ ਤੇ ਆਫਰ
ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 13,999 ਰੁਪਏ ਹੈ ਜਦਕਿ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਪਗ੍ਰੇਡ ਮਾਡਲ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਆਫਰ ਦੀ ਗੱਲ ਕਰੀਏ ਤਾਂ ਇਸ ਫੋਨ ਦੀ ਖਰੀਦਦਾਰੀ ਕਰਨ ’ਤੇ ਗਾਹਕਾਂ ਨੂੰ HDFC ਬੈਂਕ ਵਲੋਂ 1000 ਰੁਪਏ ਦਾ ਡਿਸਕਾਊਂਟ ਮਿਲੇਗਾ। ਇੰਨਾ ਹੀ ਨਹੀਂ ਗਾਹਕ ਇਸ ਫੋਨ ਨੂੰ ਐਕਸਚੇਂਜ ਆਫਰ ਅਤੇ ਨੋ-ਕਾਸਟ ਈ.ਐੱਮ.ਆਈ. ’ਤੇ ਖਰੀਦ ਸਕਣਗੇ। 


Rakesh

Content Editor

Related News