ਪਾਪ-ਅਪ ਸੈਲਫੀ ਕੈਮਰੇ ਨਾਲ ਲਾਂਚ ਹੋਏ Redmi K20 ਤੇ Redmi K20 Pro ਸਮਾਰਟਫੋਨ

Tuesday, May 28, 2019 - 11:36 PM (IST)

ਪਾਪ-ਅਪ ਸੈਲਫੀ ਕੈਮਰੇ ਨਾਲ ਲਾਂਚ ਹੋਏ Redmi K20 ਤੇ Redmi K20 Pro ਸਮਾਰਟਫੋਨ

ਗੈਜੇਟ ਡੈਸਕ— ਸ਼ਿਓਮੀ ਦੀ ਸਬ-ਬ੍ਰੈਂਡ ਰੈੱਡਮੀ ਨੇ ਮੰਗਲਵਾਰ ਨੂੰ ਆਪਣੇ ਨਵੇਂ ਰੈੱਡਮੀ ਫਲੈਗਸ਼ਿਪ ਸਮਾਰਟਫੋਨ ਤੋਂ ਪਰਦਾ ਚੁੱਕਿਆ ਹੈ। ਕੰਪਨੀ ਨੇ ਚੀਨ 'ਚ ਆਯੋਜਿਤ ਈਵੈਂਟ 'ਚ ਆਪਣੇ ਦੋ ਨਵੇਂ ਸਮਾਰਟਫੋਨ Redmi K20 ਅਤੇ Redmi K20 Pro ਲਾਂਚ ਕੀਤੇ ਹਨ। ਇਨ੍ਹਾਂ ਫਲੈਗਸ਼ਿਪ ਫੋਨਸ ਰਾਹੀਂ ਕੰਪਨੀ ਆਪਣੇ ਯੂਜ਼ਰਸ ਨੂੰ ਪ੍ਰੀਮੀਅਮ ਸਮਾਰਟਫੋਨ ਦਾ ਐਕਸਪੀਰੀਅੰਸ ਦੇਣਾ ਚਾਹੁੰਦੀ ਹੈ। ਪਾਪ-ਅਪ ਸੈਲਫੀ ਕੈਮਰੇ ਨਾਲ ਲਾਂਚ ਹੋਣ ਵਾਲੇ ਇਹ ਕੰਪਨੀ ਦੇ ਪਹਿਲੇ ਫੋਨ ਹਨ।

Redmi K20 Pro ਦੇ ਸਪੈਸੀਫਿਕੇਸ਼ਨਸ

PunjabKesari
Redmi K20 Pro 'ਚ 6.39 ਇੰਚ ਦੀ ਏਮੋਲੇਡ ਫੁਲ HD+ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਐਂਡ੍ਰਾਇਡ 9 ਪਾਈ 'ਤੇ ਚੱਲਣ ਵਾਲੇ ਇਸ ਫੋਨ ਦੀ ਸਕਰੀਨ ਟੂ ਬਾਡੀ ਰੇਸ਼ੀਓ  19.5:9 ਫੀਸਦੀ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 855 ਪ੍ਰੋਸੈਸਰ ਨਾਲ 8ਜੀ.ਬੀ. ਤਕ ਰੈਮ ਦਿੱਤੀ ਗਈ ਹੈ। ਗੱਲ ਕੀਤੀ ਜਾਵੇ ਕੈਮਰੇ ਦੀ ਤਾਂ ਰੈੱਮਡੀ ਕੇ20 ਪ੍ਰੋ 'ਚ ਟ੍ਰਿਪਲ ਰੀਅਰ ਕੈਮਰਾ (48MP+13MP+8MP) ਸੈਟਅਪ ਦਿੱਤਾ ਗਿਆ ਹੈ। ਫੋਨ ਦੇ ਫਰੰਟ 'ਚ 20 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ 27W ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

Redmi K20 ਦੇ ਸਪੈਸੀਫਿਕੇਸ਼ਨਸ

PunjabKesari
Redmi K20 ਦੇ ਸਪੈਸੀਫਿਕੇਸ਼ਨਸ ਅਤੇ ਡਿਜ਼ਾਈਨ 'ਪ੍ਰੋ' ਵੇਰੀਐਂਟ ਵਰਗਾ ਹੀ ਹੈ ਪਰ ਪ੍ਰੋਸੈਸਰ, ਰੈਮ ਅਤੇ ਬੈਟਰੀ ਦੇ ਮਾਮਲੇ 'ਚ ਥੋੜਾ ਵੱਖ ਹੈ। ਰੈੱਡਮੀ ਕੇ20 'ਚ ਸਨੈਪਡਰੈਗਨ 730 ਪ੍ਰੋਸੈਸਰ ਨਾਲ 6ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਉੱਥੇ ਇਸ ਦੀ ਬੈਟਰੀ 18W ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।

PunjabKesari

Redmi K20 ਅਤੇ Redmi K20 Pro ਦੀ ਕੀਮਤ
ਚੀਨ 'ਚ Redmi K20 Pro ਦੇ 6GB + 64GB ਵੇਰੀਐਂਟ ਦੀ ਕੀਮਤ 2,499 ਯੁਆਨ (ਕਰੀਬ 25,200 ਰੁਪਏ) ਅਤੇ ਇਸ ਦੇ 6GB + 128GB ਵੇਰੀਐਂਟ ਦੀ ਕੀਮਤ 2,599 ਯੁਆਨ (ਕਰੀਬ 26,200 ਰੁਪਏ) ਰੱਖੀ ਗਈ ਹੈ। ਉੱਥੇ ਇਸ ਦੇ 8GB + 128GB ਵੇਰੀਐਂਟ ਦੀ ਕੀਮਤ 2,799 ਯੁਆਨ (ਕਰੀਬ 28,200 ਰੁਪਏ) ਅਤੇ  8GB + 256GB  ਵੇਰੀਐਂਟ ਦੀ ਕੀਮਤ 2,999 ਯੁਆਨ (ਕਰੀਬ 30,200 ਰੁਪਏ) ਹੈ। ਗੱਲ ਕਰੀਏ Redmi K20 ਦੀ ਤਾਂ ਇਸ ਦੀ ਸ਼ੁਰੂਆਤੀ ਕੀਮਤ 1,999 ਯੁਆਨ (ਕਰੀਬ 20,200 ਰੁਪਏ) ਹੈ। ਇਹ ਕੀਮਤ ਇਸ ਦੇ 6GB + 64GB ਵੇਰੀਐਂਟ ਦੀ ਹੈ। ਉੱਥੇ ਇਸ ਦੇ 6GB + 128GB ਵੇਰੀਐਂਟ ਦੀ ਕੀਮਤ 2,099 ਯੁਆਨ (ਕਰੀਬ 21,200 ਰੁਪਏ) ਹੈ।

PunjabKesari


author

Karan Kumar

Content Editor

Related News