Xiaomi ਲਿਆ ਰਹੀ ਸਸਤਾ ਫੋਨ, 10 ਹਜ਼ਾਰ ਰੁਪਏ ਤੋਂ ਵੀ ਘੱਟ ਹੋਵੇਗੀ ਕੀਮਤ

02/08/2024 5:50:02 PM

ਗੈਜੇਟ ਡੈਸਕ- ਸ਼ਾਓਮੀ ਜਲਦੀ ਹੀ ਇਕ ਨਵਾਂ ਬਜਟ ਸਮਾਰਟਫੋਨ ਲਾਂਚ ਕਰਨ ਵਾਲੀ ਹੈ, ਜੋ ਬ੍ਰਾਂਡ ਦਾ ਸਸਤਾ ਫੋਨ ਹੋਵੇਗਾ। ਅਸੀਂ ਗੱਲ ਕਰ ਰਹੇ ਹਾਂ ਰੈੱਡਮੀ ਏ3 ਦੀ, ਜਿਸਦੀ ਲਾਂਚ ਤਾਰੀਖ ਦੀ ਕਪਨੀ ਨੇ ਪੁਸ਼ਟੀ ਕਰ ਦਿੱਤੀ ਹੈ। ਇਹ ਬ੍ਰਾਂਡ ਦੀ ਏ-ਸੀਰੀਜ਼ ਦਾ ਡਿਵਾਈਸ ਹੋਵੇਗਾ, ਜੋ ਭਾਰਤ 'ਚ 14 ਫਰਵਰੀ ਨੂੰ ਲਾਂਚ ਹੋਵੇਗਾ। ਕੰਪਨੀ ਨੇ ਇਸਦੀ ਮਾਈਕ੍ਰੋ ਸਾਈਟ ਨੂੰ ਮੀ ਡਾਟ ਕਾਮ 'ਤੇ ਲਾਈਵ ਕਰ ਦਿੱਤਾ ਹੈ। 

ਸਮਾਰਟਫੋਨ ਦਾ ਡਿਜ਼ਾਈਨ ਟੀਜ਼ ਕਰ ਦਿੱਤਾ ਗਿਆ ਹੈ। ਇਸ ਵਿਚ ਗੋਲਾਕਾਰ ਕੈਮਰਾ ਮਾਡਿਊਲ ਮਿਲੇਗਾ, ਜਿਸਨੂੰ ਬ੍ਰਾਂਡ ਨੇ Halo ਡਿਜ਼ਾਈਨ ਨਾਮ ਦਿੱਤਾ ਹੈ। ਸ਼ਾਓਮੀ ਨੇ ਇਸਦੇ ਕੁਝ ਫੀਚਰਜ਼ ਨੂੰ ਵੀ ਟੀਜ਼ ਕੀਤਾ ਹੈ। ਆਓ ਜਾਣਦੇ ਹਾਂ ਸਮਾਰਟਫੋਨ ਦੀ ਡਿਟੇਲ-

ਫੋਨ 'ਚ ਕੀ ਹੋਵੇਗਾ ਖਾਸ

ਰੈੱਡਮੀ ਏ3 'ਚ ਪਿਛਲੇ ਫੋਨ ਦੀ ਤਰ੍ਹਾਂ ਹੀ ਲੈਦਰ ਟੈਕਸਚਰ ਬੈਕ ਪੈਨਲ ਮਿਲੇਗਾ। ਹਾਲਾਂਕਿ, ਕੰਪਨੀ ਨੇ ਡਿਜ਼ਾਈਨ 'ਚ ਇਸ ਵਾਰ ਬਦਲਾਅ ਕੀਤਾ ਹੈ। ਦੂਜੇ ਚੀਨੀ ਬ੍ਰਾਂਡ ਦੀ ਤਰ੍ਹਾਂ ਹੀ ਸ਼ਾਓਮੀ ਦੇ ਬਜਟ ਫੋਨ 'ਚ ਵੀ ਗੋਲੋਕਾਰ ਕੈਮਰਾ ਮਾਡਿਊਲ ਦੇਖਣ ਨੂੰ ਮਿਲੇਗਾ। ਇਹ ਫੋਨ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ।

ਇਸ ਸਮਾਰਟਫੋਨ 'ਚ 90Hz ਰਿਫ੍ਰੈਸ਼ ਰੇਟ ਸਪੋਰਟ ਵਾਲੀ ਡਿਸਪਲੇਅ ਮਿਲਦੀ ਹੈ, ਜੋ ਇਸ ਹੈਂਡਸੈੱਟ ਦੇ ਮਾਮਲੇ 'ਚ ਵੱਡਾ ਅਪਗ੍ਰੇਡ ਹੈ। ਹੈਂਡਸੈੱਟ 'ਚ 5000mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਨੂੰ ਸਪੋਰਟ ਕਰੇਗੀ। ਦੱਸ ਦੇਈਏ ਕਿ ਰੈੱਡਮੀ ਏ2 'ਚ ਕੰਪਨੀ ਨੇ ਮਾਈਕ੍ਰੋ ਯੂ.ਐੱਸ.ਬੀ. ਪੋਰਟ ਦਿੱਤਾ ਹੈ। 

ਕਿੰਨੀ ਹੋਵੇਗੀ ਕੀਮਤ

ਇਹ ਡਿਵਾਈਸ 6 ਜੀ.ਬੀ. ਰੈਮ ਦੇ ਨਾਲ ਆਏਗਾ। ਇਸ ਵਿਚ 6 ਜੀ.ਬੀ. ਦੀ ਵਰਚੁਅਲ ਰੈਮ ਮਿਲੇਗੀ। ਰੈੱਡਮੀ ਏ1 ਅਤੇ ਰੈੱਡਮੀ ਏ2 ਦੀ ਤਰ੍ਹਾਂ ਹੀ ਕੰਪਨੀ ਇਸ ਵਾਰ ਵੀ ਸਟਾਕ ਐਂਡਰਾਇਡ ਆਫਰ ਕਰੇਗੀ। ਹਾਲਾਂਕਿ, ਬਹੁਤ ਸਾਰੀ ਡਿਟੇਲਸ ਅਜੇ ਸਾਫ ਨਹੀਂ ਹੈ। ਲੀਕ ਰਿਪੋਰਟਾਂ ਦੀ ਮੰਨੀਏਤਾਂ ਇਹ ਫੋਨ 6.71 ਇੰਚ ਦੀ ਡਿਸਪਲੇਅ ਨਾਲ ਆਏਗਾ। 

ਇਸ ਵਿਚ ਗੋਰਿਲਾ ਗਲਾਸ ਪ੍ਰੋਟੈਕਸ਼ਨ ਦਿੱਤੀ ਜਾ ਸਕਦੀ ਹੈ। ਡਿਵਾਈਸ 13 ਮੈਗਾਪਿਕਸਲ ਦੇ ਰੀਅਰ ਕੈਮਰਾ ਅਤੇ 10 ਵਾਟ ਦੀ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਇਹ ਹੈਂਡਸੈੱਟ ਨੀਲੇ, ਹਰੇ ਅਤੇ ਕਾਲੇ ਰੰਗ 'ਚ ਆਏਗਾ। ਹਾਲ ਹੀ 'ਚ ਲੀਕ ਹੋਈ ਜਾਣਕਾਰੀ ਮੁਤਾਬਕ, ਇਹ ਡਿਵਾਈਸ 7 ਹਜ਼ਾਰ ਰੁਪਏ ਦੀ ਕੀਮਤ 'ਤੇ ਲਾਂਚ ਹੋ ਸਕਦਾ ਹੈ। ਇਹ ਫੋਨ 14 ਫਰਵਰੀ ਨੂੰ ਭਾਰਤ 'ਚ ਲਾਂਚ ਹੋਵੇਗਾ।


Rakesh

Content Editor

Related News