ਅੱਜ ਦੁਪਿਹਰ 12 ਵਜੇ ਸੇਲ ਲਈ ਉਪਲਬੱਧ ਹੋਵੇਗਾ Xiaomi Redmi 4A
Thursday, Apr 20, 2017 - 11:54 AM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਅੱਜ ਇਕ ਵਾਰ ਫਿਰ ਰੈਡਮੀ 4A ਨੂੰ ਸੇਲ ਲਈ ਉਪਲੱਬਧ ਕਰਾਉਣ ਜਾ ਰਹੀ ਹੈ। ਰੈਡਮੀ 41 ਨੂੰ ਐਮਾਜ਼ਨ ਇੰਡਿਆ ਰਾਹੀਂ ਅੱਜ ਦੁਪਹਿਰ 12 ਵੱਜੇ ਤੋਂ ਸੇਲ ਲਈ ਉਪਲੱਬਧ ਕਰਾਇਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਤੁਸੀ ਇਸਨੂੰ ਅੱਜ ਕਿ ਸੇਲ ''ਚ ਨਹੀਂ ਖਰੀਦ ਪਾਉਂਦੇ ਹੋ ਤਾਂ ਕੱਲ 21 ਅਪ੍ਰੈਲ ਨੂੰ ਤੁਸੀਂ ਇਸ ਨੂੰ ਮੀ. ਡਾਟ ਕਾਮ ਰਾਹੀਂ ਪ੍ਰੀ-ਆਰਡਰ ਵੀ ਕਰ ਸਕਦੇ ਹੋ। ਸ਼ਿਓਮੀ ਰੈਡਮੀ 41 ਦੀ ਕੀਮਤ 5,999 ਰੁਪਏ ਹੈ।
ਇਸ ਸਮਾਰਟਫੋਨ ''ਚ 5 ਇੰਚ ਦੀ ਆਈ. ਪੀ. ਐੱਸ (720ਗ1280 ਪਿਕਸਲ) ਡਿਸਪਲੇ ਹੈ। ਨਾਲ ਹੀ ਇਹ ਸਮਾਰਟਫੋਨ ਸਨੈਪਡ੍ਰੈਗਨ 425 ਚਿਪਸੈੱਟ ਪ੍ਰੋਸੈਸਰ ''ਤੇ ਕਾਰਜ ਕਰਦਾ ਹੈ। ਰੈਡਮੀ 41 ''ਚ 2ਜੀ. ਬੀ ਰੈਮ ਅਤੇ 16ਜੀ. ਬੀ ਇੰਟਰਨਲ ਮੈਮਰੀ ਉਪਲੱਬਧ ਹੈ। ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ 128ਜੀ. ਬੀ ਤੱਕ ਵਧਾ ਵੀ ਸਕਦੇ ਹੋ।
ਰੈਡਮੀ 4A ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਹੈ। ਫੋਟੋਗ੍ਰਾਫੀ ਲਈ ਐੱਲ. ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਜਦ ਕਿ ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ''ਚ ਪਾਵਰ ਬੈਕਅਪ ਲਈ 3,120ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਗੋਲਡ ਅਤੇ ਰੋਜ ਗੋਲਡ ਵੇਰਿਅੰਟ ''ਚ ਉਪਲੱਬਧ ਹੋਵੇਗਾ।