Xiaomi ਲਿਆ ਰਿਹਾ ਨਵਾਂ 5ਜੀ ਸਮਾਰਟਫੋਨ, 10 ਹਜ਼ਾਰ ਰੁਪਏ ਤੋਂ ਵੀ ਘੱਟ ਹੋਵੇਗੀ ਕੀਮਤ
Saturday, Oct 12, 2024 - 05:39 AM (IST)
ਗੈਜੇਟ ਡੈਸਕ- ਸ਼ਾਓਮੀ ਜਲਦ ਹੀ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਵਾਲਾ ਹੈ, ਜੋ 10 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ ਆਏਗਾ। ਕੰਪਨੀ ਇਸ ਫੋਨ ਨੂੰ ਨਵੇਂ ਪ੍ਰੋਸੈਸਰ Qualcomm Snapdragon 4s Gen 2 ਦੇ ਨਾਲ ਲਾਂਚ ਕਰ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਆਪਣੇ ਇਸ ਸਮਾਰਟਫੋਨ ਦੇ ਨਾਂ ਦੀ ਜਾਣਕਾਰੀ ਨਹੀਂ ਦਿੱਤੀ।
ਸ਼ਾਓਣੀ ਪਹਿਲੀ ਕੰਪਨੀ ਹੋਵੇਗੀ ਜੋ ਇਸ ਪ੍ਰੋਸੈਸਰ ਨਾਲ ਫੋਨ ਲਾਂਚ ਕਰੇਗੀ। ਕੰਪਨੀ ਆਪਣਾ ਐਂਟਰੀ ਲੈਵਲ ਸਮਾਰਟਫੋਨ 15 ਅਕਤੂਬਰ ਨੂੰ ਸ਼ੁਰੂ ਹੋ ਰਹੇ 'ਇੰਡੀਆ ਮੋਬਾਇਲ ਕਾਂਗਰਸ' 'ਚ ਲਾਂਚ ਕਰ ਸਕਦੀ ਹੈ।
ਕਦੋਂ ਲਾਂਚ ਹੋਵੇਗਾ ਸਮਾਰਟਫੋਨ
ਸ਼ਾਓਮੀ ਆਪਣੇ ਨਵੇਂ ਸਮਾਰਟਫੋਨ ਨੂੰ 16 ਅਕਤੂਬਰ ਨੂੰ ਲਾਂਚ ਕਰ ਸਕਦੀ ਹੈ। ਇਸ ਫੋਨ 'ਚ ਸਾਨੂੰ Qualcomm Snapdragon 4s Gen 2 ਪ੍ਰੋਸੈਸਰ ਦੇਖਣ ਨੂੰ ਮਿਲੇਗਾ। ਇਸ ਦੀ ਦੂਜੀ ਡਿਟੇਲਸ ਬਾਰੇ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ਫੋਨ 'ਚ 6.7 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਮਿਲ ਸਕਦੀ ਹੈ, ਜੋ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਦੇ ਨਾਲ ਆਏਗਾ।
ਇਸ ਤੋਂ ਇਲਾਵਾ ਫੋਨ 'ਚ 90Hz ਰਿਫ੍ਰੈਸ਼ ਰੇਟ ਦਾ ਸਪੋਰਟ ਮਿਲੇਗਾ। ਕੰਪਨੀ ਨੇ ਇਸ ਲਾਂਚ ਈਵੈਂਟ ਦਾ ਇਨਵਾਈਟ ਵੀ ਸ਼ੇਅਰ ਕੀਤਾ ਹੈ। ਇਸ ਵਿਚ 50 ਮੈਗਾਪਿਕਸਲ ਦਾ ਪ੍ਰਾਈਮਰੀ ਰੀਅਰ ਕੈਮਰਾ ਮਿਲੇਗਾ। ਉਥੇ ਹੀ ਫਰੰਟ 'ਚ ਕੰਪਨੀ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦੇ ਸਕਦੀ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਮਿਲੇਗੀ ਜੋ 18 ਵਾਟ ਦੀ ਚਾਰਜਿੰਗ ਸਪੋਰਟ ਕਰੇਗੀ। ਇਸ ਵਿਚ ਐਂਡਰਾਇਡ 14 'ਤੇ ਬੇਸਡ ਆਪਰੇਟਿੰਗ ਸਿਸਟਮ ਮਿਲੇਗਾ।
ਨਵੇਂ ਪ੍ਰੋਸੈਸਰ 'ਚ ਕੀ ਹੈ ਖ਼ਾਸ
Snapdragon 4s Gen 2 ਨੂੰ ਕੰਪਨੀ ਨੇ ਜੁਲਾਈ 'ਚ ਲਾਂਚ ਕੀਤਾ ਸੀ। ਇਸ ਪ੍ਰੋਸੈਸਰ ਨੂੰ ਬਜਟ ਫੋਨ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦੀ ਕੀਮਤ 99 ਡਾਲਰ (ਕਰੀਬ 8200 ਰੁਪਏ) ਹੋਵੇਗੀ। ਇਸ ਕੀਮਤ 'ਚ ਜ਼ਿਆਦਾਤਰ ਐਂਟਰੀ ਲੈਵਲ ਡਿਵਾਈਸ ਹੀ ਦੇਖਣ ਨੂੰ ਮਿਲਦੇ ਹਨ। ਇਸ ਵਿਚ Qualcomm Kryo CPU ਅਤੇ 8 ਕੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਪ੍ਰੋਸੈਸਰ ਨੂੰ 4 ਨੈਨੋਮੀਟਰ ਪ੍ਰੋਸੈਸ 'ਤੇ ਤਿਆਰ ਕੀਤਾ ਗਿਆ ਹੈ। ਇਸ ਪ੍ਰੋਸੈਸਰ 'ਤੇ ਤੁਹਾਨੂੰ 90Hz ਚਤ ਜਾ ਰਿਫ੍ਰੈਸ਼ ਰੇਟ ਸਪੋਰਟ ਮਿਲੇਗਾ। ਇਸ ਤੋਂ ਇਲਾਵਾ ਤੁਹਾਨੂੰ UFS 3.1 ਸਟੋਰੇਜ ਦਾ ਸਪੋਰਟ ਮਿਲੇਗਾ। ਇਸ ਚਿਪਸੈੱਟ ਦੇ ਨਾਲ ਆਉਣ ਵਾਲੇ ਡਿਵਾਈਸਿਜ਼ 'ਚ LPDDR4x RAM ਮਿਲੇਗਾ।