Xiaomi Mi10 ਤੇ Mi10 Pro ਦੀ ਡੀਟੇਲਸ ਆਨਲਾਈਨ ਲੀਕ, ਹੋਵੇਗਾ 108MP ਦਾ ਕੈਮਰਾ

01/02/2020 11:37:08 PM

ਗੈਜੇਟ ਡੈਸਕ—ਸ਼ਾਓਮੀ ਆਪਣੇ ਅਗਲੇ ਫਲੈਗਸ਼ਿਪ ਸਮਾਰਟਫੋਨਸ ਲਿਆਉਣ ਦੀ ਤਿਆਰੀ 'ਚ ਹੈ। ਸ਼ਾਓਮੀ ਦੇ ਅਗਲੇ ਫਲੈਗਸ਼ਿਪ ਫੋਨ Mi10 ਅਤੇ Mi10 Pro ਹੋਣਗੇ। ਸ਼ਾਓਮੀ ਦੇ Mi10 ਅਤੇ Mi 10 Pro ਦਾ ਐਲਾਨ ਫਰਵਰੀ 'ਚ ਹੋਣ ਵਾਲੀ ਮੋਬਾਇਲ ਵਰਲਡ ਕਾਂਗਰਸ (MWC 2020) 'ਚ ਹੋ ਸਕਦਾ ਹੈ। ਸ਼ਾਓਮੀ ਦੇ ਪ੍ਰੈਸੀਡੈਂਟ ਲਿਨ ਬਿਨ ਪਹਿਲੇ ਹੀ ਖੁਲਾਸਾ ਕਰ ਚੁੱਕੇ ਹਨ ਕਿ ਕੰਪਨੀ ਜਲਦ ਹੀ Mi 10 ਸੀਰੀਜ਼ ਲਾਂਚ ਕਰੇਗੀ। ਇਨ੍ਹਾਂ ਸਮਾਰਟਫੋਨਸ ਦੇ ਲਾਂਚ ਤੋਂ ਪਹਿਲਾਂ ਇਕ ਟਿਪਸਟਰ ਨੇ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮਸ Weibo 'ਤੇ ਇਨ੍ਹਾਂ ਦੋਵਾਂ ਸਮਾਰਟਫੋਨਸ ਦੇ ਕੁਝ ਸਪੈਸੀਫਿਕੇਸ਼ਨਸ ਅਤੇ ਕੀਮਤ ਸ਼ੇਅਰ ਕੀਤੀ ਹੈ।

Mi10 Pro'ਚ ਹੋਵੇਗਾ 108 ਮੈਗਾਪਿਕਸਲ ਦਾ ਮੇਨ ਕੈਮਰਾ
ਲੀਕ ਰਿਪੋਰਟਸ ਮੁਤਾਬਕ ਦੋਵਾਂ ਸਮਾਰਟਫੋਨਸ ਦੇ ਬੈਕ 'ਚ ਕਵਾਡ ਕੈਮਰਾ ਸੈਟਅਪ ਹੋਵੇਗਾ। ਭਾਵ ਫੋਨ ਦੇ ਬੈਕ 'ਚ 4 ਕੈਮਰੇ ਹੋਣਗੇ। ਸ਼ਾਓਮੀ ਦੇ Mi10 'ਚ Sony IMX686 ਪ੍ਰਾਈਮਰੀ ਸੈਂਸਰ ਨਾਲ 20 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਹੋਵੇਗਾ। ਇਸ ਤੋਂ ਇਲਾਵਾ, ਫੋਨ ਦੇ ਬੈਕ 'ਚ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਹੋਵੇਗਾ। ਉੱਥੇ, ਸ਼ਾਓਮੀ ਦੇ Mi 10 Pro  'ਚ 108 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੋਵੇਗਾ। ਫੋਨ 'ਚ 48 ਮੈਗਾਪਿਕਸਲ ਦਾ ਸੈਕੰਡਰੀ ਲੈਂਸ ਹੋਵੇਗਾ। ਇਸ ਤੋਂ ਇਲਾਵਾ ਫੋਨ ਦੇ ਬੈਕ 'ਚ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ 8 ਮੈਗਾਪਿਕਸਲ ਦਾ ਡੈਪਥ ਸੈਂਸਰ ਹੋਵੇਗਾ।

66ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗਾ Mi10 Pro
ਲੀਕ ਰਿਪੋਰਟ 'ਚ ਕਿਹਾ ਗਿਆ ਹੈ ਕਿ Mi10  ਅਤੇ Mi10 Pro 'ਚ 4,500 mAh ਦੀ ਬੈਟਰੀ ਹੋਵੇਗੀ। ਸ਼ਾਓਮੀ ਦੇ Mi10 ਸਮਾਰਟਫੋਨਸ 40ਵਾਟ ਵਾਇਰਡ ਫਾਸਟ ਚਾਰਜਿੰਗ (30ਵਾਟ ਵਾਇਰਲੈੱਸ ਫਾਸਟ ਚਾਰਜਿੰਗ ਅਤੇ 10ਵਾਟ ਰਿਵਰਸ ਵਾਇਰਲੈੱਸ ਚਾਰਜਿੰਗ) ਨੂੰ ਸਪੋਰਟ ਕਰੇਗਾ। ਉੱਥੇ, ਸ਼ਾਓਮੀ ਐੱਮ.ਆਈ.10 ਪ੍ਰੋ ਸਮਾਰਟਫੋਨ 66ਵਾਟ ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗਾ। ਰਿਪੋਰਟ ਮੁਤਾਬਕ ਐੱਮ.ਆਈ.10 ਅਤੇ ਐੱਮ.ਆਈ.10 ਪ੍ਰੋ ਦੋਵੇਂ ਹੀ ਸਮਾਰਟਫੋਨਸ ਤਿੰਨ ਵੇਰੀਐਂਟ 'ਚ ਲਾਂਚ ਹੋ ਸਕਦੇ ਹਨ। ਐੱਮ.ਆਈ.10 ਸਮਾਰਟਫੋਨ 8ਜੀ.ਬੀ.ਰੈਮ+128ਜੀ.ਬੀ. ਇੰਟਰਨਲ ਸਟੋਰੇਜ਼, 8 ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਅਤੇ 12ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ 'ਚ ਆ ਸਕਦਾ ਹੈ। ਉੱਥੇ, ਐੱਮ.ਆਈ.10 ਪ੍ਰੋ ਸਮਾਰਟਫੋਨ 12ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼,12ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼,12ਜੀ.ਬੀ. ਰੈਮ+512ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆ ਸਕਦਾ ਹੈ।

ਸੰਭਾਵਿਤ ਕੀਮਤ
ਰਿਪੋਰਟ ਮੁਤਾਬਕ ਸ਼ਾਓਮੀ ਦੇ Mi10 ਦੀ ਸ਼ੁਰੂਆਤੀ ਕੀਮਤ 3,199 ਯੁਆਨ (ਕਰੀਬ 32,760 ਰੁਪਏ) ਹੋ ਸਕਦੀ ਹੈ। ਉੱਥੇ, Mi10 Pro ਦੀ ਸ਼ੁਰੂਆਤੀ ਕੀਮਤ 3,799 ਯੁਆਨ (ਕਰੀਬ 38,890 ਰੁਪਏ) ਹੋ ਸਕਦੀ ਹੈ। ਇਸ ਸਮਾਰਟਫੋਨ ਦੇ ਟਾਪ ਵੇਰੀਐਂਟ ਦੀ ਕੀਮਤ 4,499 ਯੁਆਨ (ਕਰੀਬ 46,090 ਰੁਪਏ) ਹੋ ਸਕਦੀ ਹੈ।


Karan Kumar

Content Editor

Related News