6600mAh ਦੀ ਬੈਟਰੀ ਤੇ 13MP ਦੇ ਕੈਮਰੇ ਨਾਲ ਲਾਂਚ ਹੋਇਆ Xiaomi Mi Pad 3
Wednesday, Apr 05, 2017 - 05:57 PM (IST)

ਜਲੰਧਰ- ਚੀਨ ਦੀ ਟੈਕਨਾਲੋਜੀ ਕੰਪਨੀ ਸ਼ਿਓਮੀ ਨੇ ਘਰੇਲੂ ਮਾਰਕੀਟ ''ਚ ਆਪਣਾ ਨਵਾਂ ਟੈਬਲੇਟ ਮੀ ਪੈਡ 3 ਲਾਂਚ ਕੀਤਾ ਹੈ। ਸ਼ਿਓਮੀ ਮੀ ਪੈਡ 3 ਚੀਨੀ ਮਾਰਕੀਟ ''ਚ 1499 ਚੀਨੀ ਯੁਆਨ (ਕਰੀਬ 14,100 ਰੁਪਏ) ''ਚ ਵਿਕੇਗਾ। ਇਸ ਟੈਬਲੇਟ ਨੂੰ ਕੰਪਨੀ ਦੀ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਸ਼ਿਓਮੀ ਮੀ ਪੈਡ 3 ਕੰਪਨੀ ਦੇ ਆਖਰੀ ਟੈਬਲੇਟ ਸ਼ਿਓਮੀ ਮੀ ਪੈਡ 2 ਦਾ ਅਪਗ੍ਰੇਡ ਹੈ ਜਿਸ ਨੂੰ 2015 ''ਚ ਲਾਂਚ ਕੀਤਾ ਗਿਆ ਸੀ। ਨਵੇਂ ਟੈਬਲੇਟ ਨੂੰ ਭਾਰਤ ''ਚ ਲਾਂਚ ਕਰਨ ਦੇ ਸਬੰਧ ''ਚ ਅਜੇ ਕੁਝ ਵੀ ਨਹੀਂ ਦੱਸਿਆ ਗਿਆ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ ਸ਼ਿਓਮੀ ਮੀ ਪੈਡ 3 ''ਚ 7.9-ਇੰਚ ਦਾ 2048x1536 ਪਿਕਸਲ ਰੈਜ਼ੋਲਿਊਸ਼ਨ ਵਾਲੀ ਰੇਟਿਨਾ ਡਿਸਪਲੇ ਹੈ। ਇਸ ਵਿਚ 2.1 ਗੀਗਾਹਰਟਜ਼ ਮੀਡੀਆਟੈੱਕ ਐੱਮ.ਟੀ.8176 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਟੈਬ ''ਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸ਼ਿਓਮੀ ਦੇ ਇਸ ਟੈਬਲੇਟ ''ਚ ਮਾਈਕ੍ਰੋ-ਐੱਸ.ਡੀ. ਕਾਰਡ ਲਈ ਸਪੋਰਟ ਮੌਜੂਦ ਨਹੀਂ ਹੈ।
ਸ਼ਿਓਮੀ ਮੀ ਪੈਡ 3 ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ ਐੱਫ/2.2 ਅਪਰਚਰ ਵਾਲੇ ਲੈਂਜ਼ ਦੇ ਨਾਲ ਆਉਂਦਾ ਹੈ। ਰਿਅਰ ਕੈਮਰੇ ਨਾਲ ਯੂਜ਼ਰ 1080 ਪਿਕਸਲ ਰੈਜ਼ੋਲਿਊਸ਼ਨ ਵਾਲੀ ਵੀਡੀਓ ਰਿਕਾਰਡ ਕਰ ਸਕਣਗੇ। ਉਥੇ ਹੀ ਫਰੰਟ ਪੈਨਲ ''ਤੇ ਐੱਫ/2.0 ਅਪਰਚਰ ਵਾਲਾ 5 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਮੀ ਪੈਡ 3 ''ਚ 6600 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੁਨੈਕਟੀਵਿਟੀ ਫੀਚਰ ਦੀ ਗੱਲ ਕਰੀਏ ਤਾਂ ਇਸ ਵਿਚ ਬਲੂਟੂਥ ਵੀ4.1, ਵਾਈ-ਫਾਈ 802.11ਏਸੀ, ਵਾਈ-ਫਾਈ ਡਿਸਪਲੇ ਅਤੇ ਵਾਈ-ਫਾਈ ਡਾਇਰੈੱਕਟ ਸ਼ਾਮਲ ਹਨ। ਇਹ ਟੈਬਲੇਟ ਸ਼ੈਂਪੇਨ ਗੋਲਡ ਕਲਰ ''ਚ ਮਿਲੇਗਾ। ਟੈਬਲੇਟਟ ਦਾ ਡਾਈਮੈਂਸ਼ਨ 200.4x132.6x6.95 ਮਿਲੀਮੀਟਰ ਹੈ ਅਤੇ ਭਾਰ 328 ਗ੍ਰਾਮ।