ਜਲਦੀ ਲਾਂਚ ਹੋ ਸਕਦੈ Xiaomi Mi Pad 3

Tuesday, Mar 07, 2017 - 11:23 AM (IST)

ਜਲਦੀ ਲਾਂਚ ਹੋ ਸਕਦੈ Xiaomi Mi Pad 3
ਜਲੰਧਰ- ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣੇ ਆਉਣ ਵਾਲੇ ਮੀ ਪੈਡ ਟੈਬਲੇਟ ਦਾ ਟੀਜ਼ਰ ਜਾਰੀ ਕੀਤਾ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਡਿਵਾਈਸ ਦੇ ਲਾਂਚ ਦੇ ਸਬੰਧ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਅਜੇ ਇਸ ਡਿਵਾਈਸ ''ਤੇ ਕੰਮ ਕਰ ਰਹੀ ਹੈ ਅਤੇ ਇਸ ਨੂੰ ਲਾਂਚ ਇਸੇ ਸਾਲ ਲਾਂਚ ਕੀਤਾ ਜਾ ਸਕਦਾ ਹੈ। 
ਲੀਕ ਹੋਈ ਜਾਣਕਾਰੀ ਮੁਤਾਬਕ, ਇਸ ਡਿਵਾਈਸ ''ਚ ਮੈਟਲ ਯੂਨੀਬਾਡੀ ਡਿਜ਼ਾਈਨ ਹੈ ਜਿਸ ਵਿਚ ਬਾਟਮ ''ਚ ਡਿਊਲ ਸਪੀਕਰ ਗਰਿੱਲ ਮੌਜੂਦ ਹੈ। ਇਸ ਵਿਚ 9.7-ਇੰਚ ਦੀ (2048x1536 ਪਿਕਸਲ) ਰੈਜ਼ੋਲਿਊਸ਼ਨ ਵਾਲੀ ਡਿਸਪਲੇ ਦਿੱਤੀ ਗਈ ਹੈ। ਇਸ ਡਿਵਾਈਸ ''ਚ 7th ਜਨਰੇਸ਼ਨ ਕੋਰ m3- 7Y30 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ''ਚ 8ਜੀ.ਬੀ. ਰੈਮ ਦੇ ਨਾਲ ਇੰਟੈਲ ਐੱਚ.ਡੀ. ਗ੍ਰਾਫਿਕਸ 615 ਜੀ.ਪੀ.ਯੂ. ਮੌਜੂਦ ਹੈ। ਇਹ ਡਿਵਾਈਸ 128 ਅਤੇ 256ਜੀ.ਬੀ. ਇੰਟਰਨਲ ਸਟੋਰੇਜ ਵੇਰੀਅੰਟਸ ''ਚ ਉਪਲੱਬਧ ਹੈ। ਇਹ ਟੈਬਲੇਟ ਵਿੰਡੋਜ਼ 10 ਆਪਰੇਟਿੰਗ ਸਿਸਟਮ ''ਤੇ ਕੰਮ ਕਰਦਾ ਹੈ। ਲੀਕ ਜਾਣਕਾਰੀ ਮੁਤਾਬਕ ਇਸ ਡਿਵਾਈਸ ''ਚ 8290 ਐੱਮ.ਏ.ਐੱਚ. ਦੀ ਬੈਟਰੀ ਮੌਜੂਦ ਹੈ ਜੋ ਕੁਇੱਕ ਚਾਰਜਿੰਗ 3.0 ਨੂੰ ਸਪੋਰਟ ਕਰਦੀ ਹੈ। 
ਕੈਮਰੇ ਦੀ ਗੱਲ ਕਰੀਏ ਤਾਂ ਇਸ ਡਿਵਾਈਸ ''ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਦੇ ਨਾਲ ਆਉਂਦਾ ਹੈ। ਉਥੇ ਹੀ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ''ਚ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। ਮੀ ਪੈਡ ਦੇ 128ਜੀ.ਬੀ. ਵੇਰੀਅੰਟ ਦੀ ਕੀਮਤ ਕਰੀਬ 19,532 ਰੁਪਏ ਹੋਵੇਗੀ। ਉਥੇ ਹੀ 256ਜੀ.ਬੀ. ਵੇਰੀਅੰਟ ਦੀ ਕੀਮਤ 22,456 ਰੁਪਏ ਹੈ। 

Related News