ਸਨੈਪਡ੍ਰੈਗਨ 855 ਨਾਲ ਆਵੇਗਾ ਸ਼ਿਓਮੀ ਮੀ ਮੀਕਸ 3 ਦਾ 5ਜੀ ਵੇਰੀਐਂਟ

12/06/2018 5:57:21 PM

ਗੈਜੇਟ ਡੈਸਕ- ਚਾਈਨਾ ਮੋਬਾਈਲ ਬੀਜਿੰਗ 'ਚ ਐਨੂਅਲ ਪਾਰਟਨਰ ਕਾਨਫਰੰਸ ਕਰ ਰਹੀ ਹੈ। ਸ਼ਾਓਮੀ ਇਸ ਐਨੂਅਲ ਪਾਰਟਨਰ ਕਾਨਫਰੰਸ ਨੂੰ ਅਟੈਡ ਕਰ ਰਹੀ ਹੈ। ਕੰਪਨੀ ਇਹੀ ਆਪਣੇ Mi Mix 3 ਸਮਾਰਟਫੋਨ ਦੇ 5ਜੀ ਕੁਨੈਕਟੀਵਿਟੀ ਤੇ ਸਨੈਪਡ੍ਰੈਗਨ X50 ਮਾਡਮ ਦਾ ਡੈਮੋ ਦੇਵੇਗੀ। ਇਸ ਡਿਵਾਈਸ ਨੂੰ ਇਸ ਈਵੈਂਟ 'ਚ ਸ਼ੋਅਕੇਸ ਕੀਤਾ ਜਾਵੇਗਾ। ਸ਼ਾਓਮੀ ਦੇ ਮੁਤਾਬਕ, Mi Mix 3 5G 'ਚ ਨਵੇਂ ਕੁਆਲਕਾਮ ਚਿਪਸੈੱਟ ਦਿੱਤੀ ਜਾਵੇਗੀ। ਇਸ 'ਚ ਨੈਕਸਟ ਜਨਰੇਸ਼ਨ ਦਾ ਮਾਡਮ ਦਿੱਤਾ ਜਾਵੇਗਾ।

ਫੋਨ ਦੇ ਡੈਮੋ ਦੇ ਦੌਰਾਨ ਇਸ ਨੂੰ 5ਜੀ ਨੈੱਟਵਰਕ ਨਾਲ ਜੋੜਿਆ ਜਾਵੇਗਾ। ਇਸ ਫੋਨ ਨੂੰ 5ਜੀ ਨੈੱਟਵਰਕ ਨਾਲ ਕੁਨੈਕਟ ਕਰ ਕੇ ਇਸ ਚ ਵੈੱਬ ਪੇਜਿਜ਼ ਨੂੰ ਬਰਾਊਜ਼ ਕੀਤਾ ਜਾਵੇਗਾ ਤੇ ਵੀਡੀਓ ਵੀ ਪਲੇਅ ਕੀਤੀ ਜਾਵੇਗਾ। ਇਸ ਨਵੇਂ ਫੋਨ 'ਚ ਉਹ ਹੀ ਬਾਡੀ ਹੋਵੇਗੀ ਜੋ ਪਿਛਲੇ ਮਹੀਨੇ ਲਾਂਚ ਹੋਏ  Mi Mix 3 'ਚ ਸੀ। ਮਤਲਬ Mi Mix 3 5G ਦੀ ਬਾਡੀ ਅਤੇ ਡਿਜ਼ਾਈਨ ਪਿਛਲੇ ਮਹੀਨੇ ਲਾਂਚ ਹੋਏ Mi Mix 3 ਦੀ ਹੀ ਤਰ੍ਹਾਂ ਹੋਵੇਗੀ।PunjabKesari
ਇਸ ਫੋਨ 'ਚ ਵੀ ਸਲਾਇਡਰ ਮੈਕੇਨਿਜ਼ਮ, ਮੈਸਿਵ ਸਕ੍ਰੀਨ-ਟੂ-ਬਾਡੀ ਰੇਸ਼ੀਓ ਤੇ ਬੈਕ ਪੈਨਲ 'ਚ ਫਿੰਗਰਪ੍ਰਿੰਟ ਸਕੈਨਰ ਫੀਚਰਸ ਹੋਣਗੇ। ਇਸ ਤੋਂ ਇਲਾਵਾ ਇਸ ਦੇ ਟਾਪ 'ਚ ਨੌਚ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦੇ ਪ੍ਰੈਜ਼ੀਡੈਂਟ ਲਿਨ ਬਿਨਾਂ ਨੇ ਸਤੰਬਰ 'ਚ Weibo ਅਕਾਊਂਟ 'ਤੇ ਟੈਸਟ ਲੈਬ ਨਾਲ ਪਹਿਲਾ 5ਜੀ ਨਾਲ ਚੱਲਣ ਵਾਲੀ ਡਿਵਾਈਸ ਪੋਸਟ ਕੀਤੀ ਸੀ।


Related News