ਦੁਨੀਆ ਦਾ ਪਹਿਲਾ 108MP ਕੈਮਰੇ ਵਾਲਾ ਸਮਾਰਟਫੋਨ ਲਾਂਚ, ਜਾਣੋ ਕੀਮਤ

11/05/2019 4:35:44 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣਾ ਨਵਾਂ ਸਮਾਰਟਫੋਨ Mi CC9 Pro ਲਾਂਚ ਕਰ ਦਿੱਤਾ ਹੈ। ਸ਼ਾਓਮੀ ਦਾ ਇਹ ਪਹਿਲਾ ਅਤੇ ਦੁਨੀਆ ਦਾ ਦੂਜਾ ਸਮਾਰਟਫੋਨ ਹੈ ਜੋ 5 ਰੀਅਰ ਕੈਮਰੇ ਦੇ ਨਾਲ ਆਉਂਦਾ ਹੈ। ਫੋਨ ਦਾ ਪ੍ਰਾਈਮਰੀ ਕੈਮਰਾ 108 ਮੈਗਾਪਿਕਸਲ ਦਾ ਹੈ। ਲੁੱਕ ਅਤੇ ਡਿਜ਼ਾਈਨ ’ਚ ਇਹ ਫੋਨ ਕਾਫੀ ਸਟਾਈਲਿਸ਼ ਲੱਗਦਾ ਹੈ। ਫੋਨ ’ਚ ਦਿੱਤੀ ਗਈ ਓ.ਐੱਲ.ਈ.ਡੀ. ਕਰਵਡ ਡਿਸਪਲੇਅ ਇਸ ਨੂੰ ਹੋਰ ਪ੍ਰੀਮੀਅਮ ਬਣਾਉਂਦੀ ਹੈ। ਆਓ ਜਾਣਦੇ ਹਾਂ ਕੀ ਕੁਝ ਖਾਸ ਆਫਰ ਕੀਤਾ ਜਾ ਰਿਹਾ ਹੈ ਸ਼ਾਓਮੀ ਦੇ ਇਸ ਨਵੇਂ ਫਲੈਗਸ਼ਿਪ ਸਮਾਰਟਫੋਨ ’ਚ 

Mi CC9 ਪ੍ਰੋ ਦੇ ਫੀਚਰਜ਼
ਫੋਨ ’ਚ ਕਈ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ ਪਰ ਸਭ ਤੋਂ ਖਾਸ ਹੈ ਇਸ ਦਾ ਪੈਂਟਾ (5) ਰੀਅਰ ਕੈਮਰਾ ਸੈੱਟਅਪ। ਇਸ ਲਈ ਸਭ ਤੋਂ ਪਹਿਲਾਂ ਇਸ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਫੋਨ ਦੇ ਰੀਅਰ ’ਚ ਤੁਹਾਨੂੰ 108 ਮੈਗਾਪਿਕਸਲ ਦੇ ਨਾਲ 5 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼, 12 ਮੈਗਾਪਿਕਸਲ ਦਾ ਪੋਟਰੇਟ ਸੈਂਸਰ, 20 ਮੈਗਾਪਿਕਸਲ ਦਾ ਅਲਟਰਾ ਵਾਈਡ ਲੈੱਨਜ਼ ਅਤੇ ਇਕ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮਿਲੇਗਾ। 

PunjabKesari

ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਕੈਮਰਾ ਡਿਸਪਲੇਅ ’ਚ ਦਿੱਤੇ ਗਏ ਡਾਟ ਨੌਚ ’ਚ ਮੌਜੂਦ ਹੈ। ਫੋਨ 6.47 ਇੰਚ ਦੀ ਕਰਵਡ ਓ.ਐੱਲ.ਈ.ਡੀ. ਡਿਸਪਲੇਅ ਨਾਲ ਆਉਂਦਾ ਹੈ। ਸਕਰੀਨ ਦਾ ਰੈਜ਼ੋਲਿਊਸ਼ਨ ਫੁੱਲ-ਐੱਚ.ਡੀ. ਪਲੱਸ ਹੈ। 

ਐਂਡਰਾਇਡ 9 ਪਾਈ ’ਤੇ ਬੇਸਡ MIUI 10 ’ਤੇ ਚੱਲਣ ਵਾਲੇ ਇਸ ਫੋਨ ’ਚ ਸਨੈਪਡ੍ਰੈਗਨ 730G ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 8 ਜੀ.ਬੀ. ਤਕ ਦੀ ਰੈਮ ਅਤੇ 256 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 5,260mAh ਦੀ ਬੈਟਰੀ ਦਿੱਤੀ ਗਈ ਹੈ ਜੋ 30 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਫੋਨ ’ਚ ਫਿੰਗਰਪ੍ਰਿੰਟ ਸੈਂਸਰ, ਐੱਨ.ਐੱਫ.ਸੀ. ਸਪੋਰਟ ਅਤੇ Hi-Res ਆਡੀਓ ਵਰਗੇ ਕਈ ਹੋਰ ਸ਼ਾਨਦਾਰ ਫੀਚਰ ਦਿੱਤੇ ਗਏ ਹਨ। 

PunjabKesari

ਕੀਮਤ
ਕੰਪਨੀ ਨੇ Mi CC9 Pro ਨੂੰ ਅਜੇ ਸਿਰਫ ਚੀਨ ’ਚ ਲਾਂਚ ਕੀਤਾ ਹੈ। ਚੀਨ ’ਚ ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 2,799 ਯੁਆਨ (ਕਰੀਬ 28,000 ਰੁਪਏ) ਰੱਖੀ ਗਈ ਹੈ। ਉਥੇ ਹੀ ਫੋਨ ਦਾ 8ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲਾ ਵੇਰੀਐਂਟ 3,099 (ਕਰੀਬ 31,000 ਰੁਪਏ) ਅਤੇ 8 ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ 3,499 ਯੁਆਨ (ਕਰੀਬ 35,000 ਰੁਪਏ) ਦੇ ਪ੍ਰਾਈਜ਼ ਟੈਕ ਨਾਲ ਲਾਂਚ ਕੀਤਾ ਗਿਆ ਹੈ। 


Related News