ਸ਼ਿਓਮੀ Mi Band 3 Explorer Edition ਨਵੇਂ ਸਟ੍ਰੈਪ ਨਾਲ ਹੋਇਆ ਟੀਜ਼

Wednesday, Jun 27, 2018 - 10:45 AM (IST)

ਸ਼ਿਓਮੀ Mi Band 3 Explorer Edition ਨਵੇਂ ਸਟ੍ਰੈਪ ਨਾਲ ਹੋਇਆ ਟੀਜ਼

ਜਲੰਧਰ— ਸ਼ਿਓਮੀ ਨੇ ਅਧਿਕਾਰਤ ਤੌਰ 'ਤੇ 'ਮੀ ਬੈਂਡ 3' ਦੇ ਨਵੇਂ ਵੇਰੀਐਂਟ ਨੂੰ ਟੀਜ਼ ਕੀਤਾ ਹੈ, ਜਿਸ ਨੂੰ Explorer Edition ਦੇ ਨਾਂ ਨਾਲ ਪੇਸ਼ ਕੀਤਾ ਜਾਵੇਗਾ। 'Explorer' ਅਤੇ 'Exploration' ਨੂੰ ਸਭ ਤੋਂ ਪਹਿਲਾਂ ਮੀ 8 ਲਈ ਇਸਤੇਮਾਲ ਕੀਤਾ ਗਿਆ ਸੀ। ਉਥੇ ਹੀ ਹੁਣ ਕੰਪਨੀ ਮੀ ਬੈਂਡ 3 ਦੇ ਨਵੇਂ ਵਰਜਨ ਨੂੰ ਇਸੇ ਨਾਂ ਨਾਲ ਪੇਸ਼ ਕਰਨ ਦਾ ਵਿਚਾਰ ਕਰ ਰਹੀ ਹੈ। 
ਸ਼ਿਓਮੀ Mi Band 3 Explorer Edition 'ਚ translucent milk-colour rubber ਸਟ੍ਰੈਪ ਹੋਵੇਗਾ। ਨਵੇਂ ਸ਼ਿਓਮੀ Mi Band 3 Explorer ਵਰਜਨ ਨੂੰ ਅਧਿਕਾਰਤ ਸ਼ਿਓਮੀ ਬੈਂਡ Weibo ਅਕਾਊਂਟ 'ਤੇ ਦਿਖਾਇਆ ਗਿਆ ਹੈ। ਦੇਖਣ 'ਚ ਨਵਾਂ ਮਾਡਲ ਸਿਰਫ ਸਟ੍ਰੈਪ ਤੋਂ ਅਲੱਗ ਹੈ। translucent ਸਟ੍ਰੈਪ ਦੇਖਣ 'ਚ ਕਾਫੀ ਚੰਗਾ ਲੱਗ ਰਿਹਾ ਹੈ। ਮੀ ਬੈਂਡ 3 ਪਹਿਲਾਂ ਬਲੈਕ, ਆਰੇਂਜ ਅਤੇ ਬਲਿਊ ਸਟ੍ਰੈਪ ਦੇ ਨਾਲ ਆਉਂਦਾ ਹੈ। 
ਪਿਛਲੇ ਮਹੀਨੇ ਕੰਪਨੀ ਨੇ ਮੀ ਬੈਂਡ 3 ਨੂੰ ਦੋ ਵੇਰੀਐਂਟ 'ਚ ਲਾਂਚ ਕੀਤਾ ਸੀ। ਇਸ ਦੇ ਇਕ ਵੇਰੀਐਂਟ 'ਚ NFC ਕੁਨੈਕਟੀਵਿਟੀ ਹੈ, ਜਿਸ ਦੀ ਕੀਮਤ RMB 199 (ਕਰੀਬ 2,100 ਰੁਪਏ) ਹੈ। ਦੂਜੇ ਅਤੇ ਬਿਨਾਂ NFC ਕੁਨੈਕਟੀਵਿਟੀ ਵਾਲੇ ਵੇਰੀਐਂਟ ਦੀ ਕੀਮਤ RMB 169 (ਕਰੀਬ 1,700 ਰੁਪਏ) ਹੈ। 
ਫੀਚਰਸ ਦੀ ਗੱਲ ਕਰੀਏ ਤਾਂ ਮੀ ਬੈਂਡ 3 'ਚ 0.78-ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਹੈ। ਇਸ ਵਿਚ ਕਾਲ ਅਤੇ ਮੈਸੇਜ ਦੇ ਨੋਟੀਫਿਕੇਸ਼ਨ ਨੂੰ ਦੇਖ ਸਕਦੇ ਹੋ। ਇਸ ਦੇ ਨਾਲ ਹੀ ਬੈਂਡ 'ਚ ਮੋਸ਼ਨ ਟ੍ਰੈਕਿੰਗ ਅਤੇ ਹੈਲਥ ਮੈਨੇਜਮੈਂਟ ਐਬਿਲਟੀ ਹੈ। ਇਸ ਤੋਂ ਇਲਾਵਾ ਇਸ ਫਿੱਟੈਨੈੱਸ ਟ੍ਰੈਕਰ 'ਚ ਪੈਡੋਮੀਟਰ 'ਚ ਸੁਧਾਰ ਕੀਤਾ ਗਿਆ ਹੈ ਅਤੇ ਨਾਲ ਹੀ ਕਾਲਰ ਆਈ.ਡੀ. ਰਿਜੈੱਕਟ ਫੀਚਰ ਵੀ ਦਿੱਤਾ ਗਿਆ ਹੈ। ਇਸ ਵਿਚ ਹਾਰਟ ਰੇਟ ਸੈਂਸਰ, 110 ਐੱਮ.ਏ.ਐੱਚ. ਦੀ ਬੈਟਰੀ, ਬਲੂਟੁੱਥ 4.2 LE ਅਤੇ 128x80 ਦਾ ਪਿਕਸਲ ਰੈਜ਼ੋਲਿਊਸ਼ਨ ਵਰਗੇ ਫੀਚਰਸ ਮੌਜੂਦ ਹਨ। ਫਿਲਹਾਲ ਮੀ ਬੈਂਡ 3 ਸਿਰਫ ਚੀਨ 'ਚ ਵਿਕਰੀ ਲਈ ਉਪਲੱਬਧ ਹੈ। ਇਸ ਨੂੰ ਭਾਰਤ 'ਚ ਕਦੋਂ ਲਾਂਚ ਕੀਤੇ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।


Related News