24 ਮੈਗਾਪਿਕਸਲ ਸੈਲਫੀ ਕੈਮਰੇ ਨਾਲ ਸ਼ਿਓਮੀ Mi8 ਲਾਈਟ ਸਮਾਰਟਫੋਨ ਹੋਇਆ ਲਾਂਚ

09/19/2018 2:33:27 PM

ਜਲੰਧਰ-ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ (Xiaomi) ਨੇ ਅੱਜ ਮੀ8 ਸੀਰੀਜ਼ 'ਚ ਇਕ ਨਵਾਂ ਸਮਾਰਟਫੋਨ ਚੀਨ 'ਚ ਲਾਂਚ ਕਰ ਦਿੱਤਾ ਹੈ, ਜੋ ਕਿ "ਸ਼ਿਓਮੀ ਮੀ8 ਲਾਈਟ" (Xiaomi Mi 8 Lite) ਨਾਂ ਨਾਲ ਪੇਸ਼ ਕੀਤਾ ਹੈ। ਖਾਸੀਅਤ ਦੀ ਗੱਲ ਕਰੀਏ ਤਾਂ ਰੁਝਾਨ ਮੁਤਾਬਕ ਸਮਾਰਟਫੋਨ ਨੂੰ ਨੌਚ ਦੇ ਨਾਲ ਪੇਸ਼ ਕੀਤਾ ਗਿਆ ਹੈ। ਨੌਚ 'ਤੇ ਸੈਲਫੀ ਕੈਮਰਾ, ਸੈਂਸਰ ਅਤੇ ਈਅਰਪੀਸ ਦੇਖਣ ਨੂੰ ਮਿਲਣਗੇ।

ਫੀਚਰਸ-
ਇਸ ਸਮਾਰਟਫੋਨ 'ਚ ਗਲਾਸ ਬਾਡੀ ਡਿਜ਼ਾਈਨ ਨਾਲ ਗ੍ਰੇਡੀਅਨ ਕਲਰ 'ਚ ਉਪਲੱਬਧ ਹੋਵੇਗਾ। ਸਮਾਰਟਫੋਨ 'ਚ 6.26 ਇੰਚ ਦੀ ਵੱਡੀ ਸਕਰੀਨ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2280 ਪਿਕਸਲ ਦਿੱਤਾ ਗਿਆ ਹੈ। ਸਮਾਰਟਫੋਨ 'ਚ 19.5:9 ਆਸਪੈਕਟ ਰੇਸ਼ੋ ਨਾਲ 2.5D ਕਵਰਡ ਗਲਾਸ ਦੀ ਵਰਤੋਂ ਕੀਤੀ ਗਈ ਹੈ।ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 660 ਚਿਪਸੈੱਟ 'ਤੇ ਕੰਮ ਕਰਦਾ ਹੈ ਅਤੇ ਇਸ ਦੇ ਨਾਲ 2.0 ਗੀਗਾਹਰਟਜ਼ ਦਾ ਆਕਟਾਕੋਰ ਪ੍ਰੋਸੈਸਰ ਦਿੱਤਾ ਗਿਆ ਹੈ। 

PunjabKesari

ਸਟੋਰੇਜ-
ਇਹ ਸਮਾਰਟਫੋਨ ਤਿੰਨ ਮੈਮਰੀ ਵੇਰੀਐਂਟਸ 'ਚ ਉਪਲੱਬਧ ਹੋਵੇਗਾ, ਜਿਸ 'ਚ 4 ਜੀ. ਬੀ/64 ਜੀ. ਬੀ, 6 ਜੀ. ਬੀ/64 ਜੀ. ਬੀ. ਅਤੇ 6 ਜੀ. ਬੀ/128 ਜੀ. ਬੀ. ਮੈਮਰੀ ਵੇਰੀਐਂਟਸ ਸ਼ਾਮਿਲ ਹਨ। ਸਾਰੇ ਵੇਰੀਐਂਟਸ ਦੇ ਨਾਲ ਮੈਮਰੀ ਕਾਰਡ ਦਾ ਸਪੋਰਟ ਦਿੱਤਾ ਗਿਆ ਹੈ।

ਕੈਮਰਾ-
ਫੋਟੋਗ੍ਰਾਫੀ ਲਈ ਇਹ ਸਮਾਰਟਫੋਨ ਕਾਫੀ ਬਿਹਤਰ ਹੈ। ਕੰਪਨੀ ਨੇ ਇਸ ਨੂੰ ਡਿਊਲ ਰੀਅਰ ਕੈਮਰੇ ਨਾਲ ਪੇਸ਼ ਕੀਤਾ ਹੈ। ਸਮਾਰਟਫੋਨ 'ਚ ਇਕ ਸੈਂਸਰ 12 ਮੈਗਾਪਿਕਸਲ ਅਤੇ ਦੂਜਾ ਸੈਂਸਰ 5 ਮੈਗਾਪਿਕਸਲ ਦਾ ਹੋਵੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਸਮਾਰਟਫੋਨ 'ਚ 24 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। 

PunjabKesari

ਹੋਰ ਫੀਚਰਸ-
ਇਸ ਤੋਂ ਇਲਾਵਾ ਸਮਾਰਟਫੋਨ ਐਂਡਰਾਇਡ ਆਪਰੇਟਿੰਗ ਸਿਸਟਮ 8.1 ਓਰਿਓ 'ਤੇ ਆਧਾਰਿਤ ਹੈ ਅਤੇ ਸਮਾਰਟਫੋਨ 'ਚ ਤੁਹਾਨੂੰ ਐੱਮ. ਆਈ. ਯੂ. ਆਈ. ਦੀ ਲੇਅਰ ਦੇਖਣ ਨੂੰ ਮਿਲੇਗੀ। ਸਮਾਰਟਫੋਨ 'ਚ ਡਿਊਲ ਸਿਮ ਨਾਲ 4G ਸਪੋਰਟ ਦਿੱਤੀ ਗਈ ਹੈ। ਸਮਾਰਟਫੋਨ 'ਚ ਵੀ. ਓ. ਐੱਲ. ਟੀ. ਈ (VoLTE), ਵਾਈ-ਫਾਈ, ਬਲੂਟੁੱਥ ਯੂ. ਐੱਸ. ਬੀ. ਟਾਈਪ-ਸੀ, ਜੀ. ਪੀ. ਐੱਸ. ਅਤੇ ਗਲੋਨਾਸ ਵਰਗੇ ਆਪਸ਼ਨਜ਼ ਵੀ ਮੌਜੂਦ ਹਨ। ਸਕਿਓਰਿਟੀ ਲਈ ਸਮਾਰਟਫੋਨ 'ਚ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ, ਜੋ ਕਿ ਬੈਕ ਪੈਨਲ 'ਚ ਉਪਲੱਬਧ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,350 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।

ਕੀਮਤ ਅਤੇ ਉਪਲੱਬਧਤਾ-
ਸ਼ਿਓਮੀ Mi8 ਲਾਈਟ ਦੀ ਸ਼ੁਰੂਆਤੀ ਕੀਮਤ ਦੀ ਗੱਲ ਕਰੀਏ ਤਾਂ CNY1,399 (ਲਗਭਗ 14,833 ਰੁਪਏ ) ਹੈ। ਸਭ ਤੋਂ ਟਾਪ ਵੇਰੀਐਂਟ ਦੀ ਕੀਮਤ CNY1999 (ਲਗਭਗ 21,195 ਰੁਪਏ) ਹੈ। ਇਹ ਸਮਾਰਟਫੋਨ ਬਲੈਕ, ਬਲੂ-ਵਾਇਲਟ ਗ੍ਰੇਡੀਐਂਟ ਅਤੇ ਪਰਪਲ-ਗੋਲਡ ਗ੍ਰੇਡੀਐਂਟ ਸਮੇਤ ਤਿੰਨ ਆਕਰਸ਼ਿਤ ਕਲਰਸ 'ਚ ਉਪਲੱਬਧ ਹੈ। 


Related News