6GB ਰੈਮ ਤੇ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ ਲਾਂਚ ਹੋਇਆ Xiaomi Mi 6
Wednesday, Apr 19, 2017 - 01:34 PM (IST)
ਜਲੰਧਰ- ਚਾਈਨੀਜ਼ ਟੈਕਨਾਲੋਜ਼ੀ ਕੰਪਨੀ ਸ਼ਿਓਮੀ ਨੇ ਆਖ਼ਿਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਆਪਣੇ ਫਲੈਗਸ਼ਿਪ ਸਮਾਰਟਫੋਨ ਸ਼ਿਓਮੀ ਮੀ 6 ਨੂੰ ਪੇਸ਼ ਕਰ ਦਿੱਤਾ। ਸ਼ਿਓਮੀ ਮੀ 6 ਦੀ ਸਭ ਤੋਂ ਅਹਿਮ ਖਾਸਿਅਤ ''ਚ ਇਸਦਾ ਲੇਟੈਸਟ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ 6 ਜੀ. ਬੀ ਰੈਮ ਅਤੇ ਡਿਊਲ ਰਿਅਰ ਕੈਮਰਾ ਸੈਟਅਪ ਹਨ।
Xiaomi Mi 6 ''ਚ ਕੰਪਨੀ ਨੇ 5.15 ਇੰਚ ਦੀ ਡਿਸਪਲੇ ਦਿੱਤੀ ਹੈ। ਫੋਨ 3ਡੀ ਗਲਾਸ ਫੀਚਰ ਨਾਲ ਲੈਸ ਹੈ ਜੋ ਫੋਨ ਨੂੰ ਪ੍ਰੀਮੀਅਮ ਅਹਿਸਾਸ ਦਿੰਦਾ ਹੈ। ਫੋਨ ਦੇ ਕੰਡੇ ਸਟੇਨਲੈੱਸ ਸਟੀਲ ਦੇ ਬਣੇ ਹਨ। ਹੈਂਡਸੈੱਟ ''ਚ 2.45 ਗੀਗਾਹਰਟਜ਼ 64-ਬਿੱਟ ਆਕਟਾ-ਕੋਰ ਸਨੈਪਡ੍ਰੈਗਨ 835 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਗਰਾਫਿਕਸ ਲਈ ਐਡਰੇਨੋ 540 ਜੀ. ਪੀ. ਯੂ ਇੰਟੀਗਰੇਟਡ ਹੈ। ਮਲਟੀ ਟਾਸਕਿੰਗ ਨੂੰ ਆਸਾਨ ਬਣਾਉਣ ਲਈ ਮੌਜੂਦ ਹੈ 6 ਜੀ. ਬੀ ਰੈਮ। ਲਾਂਚ ਈਵੈਂਟ ''ਚ Xiaomi ਦੇ ਸਾਥੀ-ਸੰਸਥਾਪਕ ਅਤੇ ਸੀ. ਈ. ਓ ਲਈ ਜੂਨ ਨੇ ਕਿਹਾ ਕਿ ਮੀ 6 ''ਚ ਮੌਜੂਦ ਸਨੈਪਡ੍ਰੈਗਨ 835 ਪ੍ਰੋਸੈਸਰ ਦੀ ਗਰਾਫਿਕਸਲ ਪਰਫਾਰਮੇਂਸ ਆਈਫੋਨ 7 ਤੋਂ ਵੀ ਬਿਹਤਰ ਹੈ। ਦੂੱਜੇ ਪਾਸੇ ਇਸ ਹੈਂਡਸੈੱਟ ਨੇ ਅੰਤੂਤੂ ਬੈਂਚਮਾਰਕ ਟੈਸਟ ''ਚ ਸੈਮਸੰਗ ਗਲੈਕਸੀ ਐੱਸ8 ਨੂੰ ਵੀ ਪਛਾੜ ਦਿੱਤਾ।
