ਈ-ਕਾਮਰਸ ਵੈੱਬਸਾਈਟ ''ਤੇ ਉਪਲੱਬਧ ਹੋਇਆ Xiaomi ਦਾ ਇਹ ਬਿਹਤਰੀਨ ਸਮਾਰਟਫੋਨ
Friday, Jun 10, 2016 - 01:46 PM (IST)

ਜਲੰਧਰ— Xiaomi ਦਾ Mi5 ਸਮਾਰਟਫੋਨ ਭਾਰਤ ''ਚ ਉਪਲੱਬਧ ਹੋ ਗਿਆ ਹੈ ਜੋ ਕੰਪਨੀ ਦੇ ਆਨਲਾਈਨ ਸਟੋਰਸ ਐੱਮ.ਆਈ. ਡਾਟ ਕਾਮ ''ਤੇ ਉਪਲੱਬਧ ਹੈ। Xiaomi ਨੇ ਇਸ ਗੱਲ ਦੀ ਜਾਣਕਾਰੀ ਟਵਿਟਰ ਰਾਹੀਂ ਦਿੱਤੀ ਹੈ। Xiaomi Mi5 ਆਨਲਾਈਨ ਸਟੋਰ ਐਮੇਜ਼ਾਨ ਇੰਡੀਆ, ਫਲਿੱਪਕਾਰਟ, ਸਨੈਪਡੀਲ ਅਤੇ ਟਾਟਾ ਕਲਿੱਕ ''ਤੇ ਉਪਲੱਬਧ ਹੈ। ਜ਼ਿਕਰਯੋਗ ਹੈ ਕਿ ਮਾਰਚ ''ਚ Mi5 ਸਮਾਰਟਫੋਨ ਫਲੈਸ਼ ਸੇਲ ਦੇ ਤੌਰ ''ਤੇ ਐੱਮ.ਆਈ. ਡਾਟ ਕਾਮ ''ਤੇ ਉਪਲੱਬਧ ਸੀ।
ਭਾਰਤ ''ਚ Xiaomi ਦਾ ਇਕ ਹੀ ਵੇਰੀਅੰਟ ਪੇਸ਼ ਕੀਤਾ ਗਿਆ ਹੈ ਜਿਸ ਵਿਚ 3ਜੀ.ਬੀ. ਐੱਲਪੀ.ਡੀ.ਡੀ.ਆਰ. 4 ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
Xiaomi Mi5 ਦੇ ਖਾਸ ਫਚੀਰਜ਼-
5.15-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ
ਸਨੈਪਡ੍ਰੈਗਨ 820 ਪ੍ਰੋਸੈਸਰ
ਐਡ੍ਰੀਨੋ 530 ਜੀ.ਪੀ.ਯੂ.
16 ਮੈਗਾਪਿਕਸਲ ਸੋਨੀ ਐਈ.ਐੱਮ.ਐਕਸ 298 ਕੈਮਰਾ ਅਤੇ ਐੱਲ.ਈ.ਡੀ. ਲਾਈਟ, 4 ਮੈਗਾਪਿਕਸਲ ਦਾ ਫਰੰਟ ਕੈਮਰਾ।
3,000 ਐੱਮ.ਏ.ਐੱਚ. ਪਾਵਰ ਦੀ ਬੈਟਰੀ ਅਤੇ ਕਵਾਲਕਾਮ ਕੁਇੱਕ ਚਾਰਜਿੰਗ ਸਪੋਰਟ।