Xiaomi ਦਾ ਜਲਵਾ ਬਰਕਰਾਰ, ਸਿਰਫ਼ 5 ਮਿੰਟਾਂ ’ਚ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਖ਼ਰੀਦਿਆ ਇਹ ਫੋਨ

Saturday, Jan 02, 2021 - 04:13 PM (IST)

Xiaomi ਦਾ ਜਲਵਾ ਬਰਕਰਾਰ, ਸਿਰਫ਼ 5 ਮਿੰਟਾਂ ’ਚ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਖ਼ਰੀਦਿਆ ਇਹ ਫੋਨ

ਗੈਜੇਟ ਡੈਸਕ– ਸ਼ਾਓਮੀ ਨੇ ਹਾਲ ਹੀ ’ਚ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ Xiaomi Mi 11 ਨੂੰ ਲਾਂਚ ਕੀਤਾ ਹੈ। ਲਾਂਚਿੰਗ ਦੇ ਨਾਲ ਹੀ ਫੋਨ ਲੋਕਪ੍ਰਸਿੱਧ ਹੋ ਗਿਆ ਹੈ। ਇਹ ਦਾਅਵਾ ਅਸੀਂ ਨਹੀਂ ਕਰ ਰਹੇ ਸਗੋਂ ਫੋਨ ਦੀ ਵਿਕਰੀ ਦੇ ਅੰਕੜੇ ਦੱਸ ਰਹੇ ਹਨ। ਪਹਿਲੀ ਸੇਲ ਦੇ ਸਿਰਫ਼ 5 ਮਿੰਟਾਂ ਦੇ ਅੰਦਰ 3,50,000 ਲੋਕਾਂ ਨੇ Xiaomi Mi 11 ਫੋਨ ਖ਼ਰੀਦ ਲਿਆ। ਦੱਸ ਦੇਈਏ ਕਿ ਇਹ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ ਜਿਸ ਵਿਚ ਸਨੈਪਡ੍ਰੈਗਨ 888 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੀ ਡਿਸਪਲੇਅ E4 ਲਾਈਟ ਇਮਿਟਿੰਗ ਮਟੀਰੀਅਰ ਨਾਲ ਬਣੀ ਹੈ ਜਿਸ ਦੀ ਬ੍ਰਾਈਟਨੈੱਸ ਨੂੰ ਲੈ ਕੇ 1,500 ਨਿਟਸ ਦਾ ਦਾਅਵਾ ਹੈ। Xiaomi Mi 11 ਦੀ ਪਹਿਲੀ ਸੇਲ ਚੀਨ ’ਚ ਇਕ ਜਨਵਰੀ ਨੂੰ ਹੋਈ ਸੀ। MyDrivers ਦੀ ਦੂਜੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ 7 ਘੰਟਿਆਂ ਦੌਰਾਨ ਸੇਲ ’ਚ Xiaomi Mi 11 ਦੀਆਂ 8,54,000 ਇਕਾਈਆਂ ਵੇਚੀਆਂ ਗਈਆਂ ਹਨ। 

Xiaomi Mi 11 ਦੇ ਫੀਚਰਜ਼
ਫੋਨ ’ਚ ਡਿਊਲ ਸਿਮ ਸੁਪੋਰਟ ਤੋਂ ਇਲਾਵਾ ਐਂਡਰਾਇਡ 10 ਆਧਾਰਿਤ MIUI 12.5 ਹੈ। ਫੋਨ ’ਚ 6.81 ਇੰਚ ਦੀ 2ਕੇ WQHD ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1440x3200 ਪਿਕਸਲ ਹੈ। ਡਿਸਪਲੇਅ ਦੀ ਕੁਆਲਿਟੀ ਅਮੋਲੇਡ ਹੈ ਜਿਸ ਦਾ ਬ੍ਰਾਈਟਨੈੱਸ 1500 ਨਿਟਸ ਹੈ। ਡਿਸਪਲੇਅ ਨਾਲ ਪੰਚਹੋਲ ਹੈ ਅਤੇ ਇਸ ਦਾ ਰਿਫ੍ਰੈਸ਼ ਰੇਟ 120Hz ਹੈ। ਡਿਸਪਲੇਅ ਨਾਲ HDR10+ ਦੇ ਨਾਲ ਮੋਸ਼ਨ ਐਸਟਿਮੇਸ਼ਨ, ਮੋਸ਼ਨ ਕੰਪਨਸੇਸ਼ਨ (MEMC) ਦੀ ਵੀ ਸੁਪੋਰਟ ਹੈ। ਡਿਸਪਲੇਅ ’ਤੇ ਕਾਰਨਿੰਗ ਗੋਰਿਲਾ ਗਲਾਸ Victus ਦੀ ਸੁਪੋਰਟ ਹੈ। ਇਸ ਤੋਂ ਇਲਾਵਾ ਫੋਨ ’ਚ 12 ਜੀ.ਬੀ. ਤਕ ਰੈਮ, 256 ਜੀ.ਬੀ. ਤਕ ਸਟੋਰੇਜ ਅਤੇ ਕੁਆਲਕਾਮ ਸਨੈਪਡ੍ਰੈਗਨ 888 ਪ੍ਰੋਸੈਸਰ ਦਿੱਤਾ ਗਿਆ ਹੈ। 

ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ ਮੀ 11 ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਲੈੱਨਜ਼ 108 ਮੈਗਾਪਿਕਸਲ ਦਾ ਹੈ ਜਿਸ ਦਾ ਪਿਕਸਲ ਸਾਈਜ਼ 1.6 ਮਾਈਕ੍ਰੋਨ ਅਤੇ ਅਪਰਚਰ f/1.85 ਹੈ। ਇਸ ਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਵੀ ਹੈ। ਦਾਅਵਾ ਹੈ ਕਿ ਮੇਨ ਲੈੱਨਜ਼ ਆਈਫੋਨ 12 ਦੇ ਕੈਮਰੇ ਦੇ ਮੁਕਾਬਲੇ 3.7 ਗੁਣਾ ਵੱਡਾ ਹੈ। ਕੈਮਰੇ ਨਾਲ ਤੁਸੀਂ 8ਕੇ ਵੀਡੀਓ ਰਿਕਾਰਡ ਕਰ ਸਕਦੇ ਹੋ। ਦੂਜਾ ਲੈੱਨਜ਼ 13 ਮੈਗਾਪਿਕਸਲ ਦਾ ਹੈ ਜੋ ਕਿ ਇਕ ਵਾਈਡ ਐਂਗਲ ਲੈੱਨਜ਼ ਹੈ। ਤੀਜਾ ਲੈੱਨਜ਼ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਫੋਨ ’ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਬੈਟਰੀ
ਸ਼ਾਓਮੀ ਨੇ ਆਪਣੇ ਇਸ ਫੋਨ ’ਚ ਕੁਨੈਕਟੀਵਿਟੀ ਲਈ 5ਜੀ, 4ਜੀ LTE, ਵਾਈ-ਫਾਈ 6ਈ, ਬਲੂਟੂਥ ਵੀ5.2, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਨ.ਐੱਫ.ਸੀ., ਇੰਫਰਾਰੈੱਡ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤੇ ਗਏ ਹਨ। Harman Krdon ਆਡੀਓ ਸਟੀਰੀਓ ਸਪੀਕਰ ਵੀ ਹੈ। ਇਸ ਤੋਂ ਇਲਾਵਾ ਇਸ ਵਿਚ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫੋਨ ’ਚ 4600mAh ਦੀ ਬੈਟਰੀ ਲੱਗੀ ਹੈ ਜੋ ਮੀ ਟਰਬੋਚਾਰਜ 55 ਵਾਟ ਵਾਇਰ ਚਾਰਜਿੰਗ ਨੂੰ ਅਤੇ 50 ਵਾਟ ਵਾਇਰਲੈੱਸ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਵਿਚ 10 ਵਾਟ ਦਾ ਵਾਇਰਲੈੱਸ ਰਿਵਰਸ ਚਾਰਜਿੰਗ ਸੁਪੋਰਟ ਵੀ ਹੈ। 

Xiaomi Mi 11 ਦੀ ਕੀਮਤ
ਸ਼ਾਓਮੀ ਮੀ 11 ਦੀ ਕੀਮਤ 3,999 ਯੁਆਨ (ਕਰੀਬ 45,000 ਰੁਪਏ) ਹੈ। ਇਸ ਕੀਮਤ ’ਚ 8 ਜੀ.ਬੀ. ਰੈਮ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ। ਉਥੇ ਹੀ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 4,299 ਯੁਆਨ (ਕਰੀਬ 48,300 ਰੁਪਏ) ਹੈ। ਇਸ ਫੋਨ ਦੇ ਟਾਪ ਮਾਡਲ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,699 ਯੁਆਨ (ਕਰੀਬ 52,800 ਰੁਪਏ) ਹੈ। ਦੱਸ ਦੇਈਏ ਕਿ ਫੋਨ ਨਾਲ ਬਾਕਸ ’ਚ ਚਾਰਜਰ ਨਹੀਂ ਮਿਲੇਗਾ। 


author

Rakesh

Content Editor

Related News