108MP ਕੈਮਰੇ ਵਾਲੇ ਸ਼ਾਓਮੀ Mi 10 ਤੇ Mi 10 Pro ਲਾਂਚ, ਜਾਣੋ ਕੀਮਤ ਤੇ ਫੀਚਰਜ਼

02/13/2020 4:34:06 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੇ ਦੋ ਨਵੇਂ ਫਲੈਗਸ਼ਿਪ ਸਮਾਰਟਫੋਨ-  Mi 10 ਅਤੇ Mi 10 Pro ਲਾਂਚ ਕੀਤੇ ਹਨ। ਦੋਵੇਂ ਹੀ ਨਵੇਂ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 865 ਵਰਗੇ ਦਮਦਾਰ ਪ੍ਰੋਸੈਸਰ ਨਾਲ ਆਉਂਦੇ ਹਨ। ਇਸ ਤੋਂ ਇਲਾਵਾ ਫੋਨ ਦਾ ਇਕ ਹੋਰ ਖਾਸ ਫੀਚਰ 108 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਸ਼ਾਓਮੀ ਮੀ10 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 3,999 ਯੁਆਨ (ਕਰੀਬ 40,000 ਰੁਪਏ) ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,299 ਯੁਆਨ (ਕਰੀਬ 43,000 ਰੁਪਏ) ਰੱਖੀ ਗਈ ਹੈ। 

ਉਥੇ ਹੀ ਇਸ ਦੇ ਟਾਪ ਐਂਡ ਮਾਡਲ- 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਦੀ ਕੀਮਤ 4,699 ਯੁਆਨ (ਕਰੀਬ 47,000 ਰੁਪਏ) ਰੱਖੀ ਗਈ ਹੈ। ਸ਼ਾਓਮੀ ਇਕ 65 ਵਾਟ ਦਾ ਚਾਰਜਰ ਵੀ ਲੈ ਕੇ ਆਈ ਹੈ ਜਿਸ ਦੀ ਕੀਮਤ 149 ਯੁਆਨ (ਕਰੀਬ 1500 ਰੁਪਏ) ਰੱਖੀ ਗਈ ਹੈ। ਕੰਪਨੀ ਨੇ ਅਜੇ ਇਨ੍ਹਾਂ ਸਮਾਰਟਫੋਨਜ਼ ਨੂੰ ਚੀਨ ’ਚ ਹੀ ਲਾਂਚ ਕੀਤਾ ਹੈ। ਦੋਵੇਂ ਸਮਾਰਟਫੋਨ 5ਜੀ ਸੁਪੋਰਟ ਨਾਲ ਆਉਂਦੇ ਹਨ। 

ਸ਼ਾਓਮੀ Mi 10 Pro ਦੀ ਕੀਮਤ
ਸ਼ਾਓਮੀ ਦੇ ਦੂਜੇ ਪਾਵਰਫੁਲ ਡਿਵਾਈਸ Mi 10 Pro ਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 4,999 ਯੁਆਨ (ਕਰੀਬ 50,000 ਰੁਪਏ) ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 5,499 ਯੁਆਨ (ਕਰੀਬ 55,000 ਰੁਪਏ) ਰੱਖੀ ਗਈ ਹੈ। ਉਥੇ ਹੀ ਇਸ ਦੇ ਟਾਪ ਐਂਡ ਵੇਰੀਐਂਟ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 5,999 ਯੁਆਨ (ਕਰੀਬ 60,000 ਰੁਪਏ) ਰੱਖੀ ਗਈ ਹੈ। 

PunjabKesari

ਸ਼ਾਓਮੀ Mi 10 ਦੇ ਫੀਚਰਜ਼
ਸ਼ਾਓਮੀ ਮੀ10 ਸਮਾਰਟਫੋਨ ’ਚ 6.67 ਇੰਚ ਦੀ ਫੁਲ ਐੱਚ.ਡੀ.+ ਕਰਵਡ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। 90Hz ਦੇ ਰਿਫਰੈਸ਼ ਰੇਟ ਵਾਲੀ ਇਹ ਡਿਸਪਲੇਅ ਪੰਚ-ਹੋਲ ਡਿਜ਼ਾਈਨ ਦੇ ਨਾਲ ਆਉਂਦੀ ਹੈ। ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਇਸ ਦਾ ਪ੍ਰਾਈਮਰੀ ਸੈਂਸਰ 108 ਮੈਗਾਪਿਕਸਲ, 13 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਅਤੇ ਦੋ 2 ਮੈਗਾਪਿਕਸਲ ਦੇ ਸੈਂਸਰ ਮਿਲਦੇ ਹਨ। ਫੋਨ 8ਕੇ ਰੈਜ਼ੋਲਿਊਸ਼ਨ ਵਾਲੀ ਵੀਡੀਓ ਰਿਕਾਰਡ ਕਰ ਸਕਦਾ ਹੈ। ਇਸ ਦਾ ਫਰੰਟ ਕੈਮਰਾ 20 ਮੈਗਾਪਿਕਸਲ ਦਾ ਹੈ। ਫੋਨ ’ਚ 4,780mAh ਦੀ ਬੈਟਰੀ ਦਿੱਤੀ ਗਈ ਹੈ ਜੋ 30W ਵਾਇਰ ਅਤੇ ਵਾਇਰਲੈੱਸ ਦੋਵਾਂ ਤਰ੍ਹਾਂ ਦੀ ਚਾਰਜਿੰਗ ਸੁਪੋਰਟ ਕਰਦੀ ਹੈ। ਇਸ ਵਿਚ ਰਿਵਰਸ ਵਾਇਰਲੈੱਸ ਚਾਰਜਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ। 

ਸ਼ਾਓਮੀ Mi 10 Pro ਦੇ ਫੀਚਰਜ਼
ਸ਼ਾਓਮੀ ਮੀ10 ਸਮਾਰਟਫੋਨ ’ਚ 6.67 ਇੰਚ ਦੀ ਫੁੱਲ-ਐੱਚ.ਡੀ. ਪਲੱਸ HDR10+ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਡਿਸਪਲੇਅ 90Hz ਦੇ ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਇਸ ਫੋਨ ’ਚ ਵੀ ਕਵਾਡ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਜਿਸ ਦਾ ਪ੍ਰਾਈਮਰੀ ਸੈਂਸਰ 108 ਮੈਗਾਪਿਕਸਲ ਦਾ ਹੈ। ਹਾਲਾਂਕਿ ਇਸ ਵਿਚ 20 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ, ਇਕ 12 ਮੈਗਾਪਿਕਸਲ ਅਤੇ ਇਕ 8 ਮੈਗਾਪਿਕਸਲ ਦਾ ਸੈਂਸਰ ਮਿਲਦਾ ਹੈ। ਇਸ ਦਾ ਫਰੰਟ ਕੈਮਰਾ 20 ਮੈਗਾਪਿਕਸਲ ਦਾ ਹੈ। ਫੋਨ ’ਚ 4,500mAh ਦੀ ਬੈਟਰੀ ਦਿੱਤੀ ਗਈਹੈ ਜੋ 50 ਵਾਟ ਵਾਇਰ ਅਤੇ 30 ਵਾਟ ਵਾਇਰਲੈੱਸ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਵਿਚ ਰਿਵਰਸ ਵਾਇਰਲੈੱਸ ਚਾਰਜਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ। 


Related News