ਸ਼ਾਓਮੀ ਨੇ ਬਣਾਇਆ ਸਮਾਰਟਫੋਨ ਸੇਲ ਦਾ ਰਿਕਾਰਡ, ਸੈਮਸੰਗ ਵਰਗੀਆਂ ਕੰਪਨੀਆਂ ਨੂੰ ਛੱਡਿਆ ਪਿੱਛੇ
Tuesday, Apr 27, 2021 - 10:19 PM (IST)
ਗੈਜੇਟ ਡੈਸਕ-ਸਾਲ 2021 ਦੀ ਪਹਿਲੀ ਤਿਮਾਹੀ 'ਚ ਸਮਾਰਟਫੋਨ ਸੇਲ ਦਾ ਸ਼ਾਨਦਾਰ ਰਿਕਾਰਡ ਰਿਹਾ ਹੈ। ਸਮਾਰਟਫੋਨ ਸੇਲ 'ਚ ਸ਼ਾਓਮੀ ਵਰਗੀਆਂ ਕੰਪਨੀਆਂ ਪਹਿਲੇ ਸਥਾਨ 'ਤੇ ਰਹੀਆਂ ਹਨ। ਮਾਰਕਿਟ ਰਿਸਰਚ ਫਰਮ ਕਾਊਂਟਰਪੁਆਇੰਟ ਦੀ ਰਿਪੋਰਟ ਦੀ ਮੰਨੀਏ ਤਾਂ ਪਹਿਲੀ ਤਿਮਾਰੀ 'ਚ ਕਰੀਬ 3.8 ਕਰੋੜ ਸਮਾਰਟਫੋਨ ਦੀ ਵਿਕਰੀ ਹੋਈ ਹੈ।
ਇਹ ਵੀ ਪੜ੍ਹੋ-ਗੂਗਲ, ਮਾਈਕ੍ਰੋਸਾਫਟ ਤੋਂ ਬਾਅਦ ਐਪਲ ਨੇ ਵੀ ਭਾਰਤ ਨੂੰ ਕੋਰੋਨਾ ਸੰਕਟ 'ਚ ਰਿਲੀਫ ਫੰਡ ਦੇਣ ਦਾ ਕੀਤਾ ਐਲਾਨ
ਰੈੱਡਮੀ 9ਏ ਦੀ ਹੋਈ ਸਭ ਤੋਂ ਵਧੇਰੇ ਵਿਕਰੀ
ਮਾਰਚ 2012 ਦੇ ਅੰਕੜਿਆਂ ਮੁਤਾਬਕ ਭਾਰਤ 'ਚ ਸਭ ਤੋਂ ਵਧੇਰੇ ਚੀਨੀ ਸਮਾਰਟਫੋਨ ਕੰਪਨੀਆਂ ਦਾ ਕਬਜ਼ਾ ਰਿਹਾ ਹੈ। ਇਸ 'ਚ 26 ਫੀਸਦੀ ਮਾਰਕਿਟ ਸ਼ੇਅਰ ਨਾਲ ਸ਼ਾਓਮੀ ਟੌਪ 'ਤੇ ਰਹੀ ਹੈ। ਇਸ ਤੋਂ ਬਾਅਦ 20 ਫੀਸਦੀ ਮਾਰਕਿਟ ਸ਼ੇਅਰ ਨਾਲ ਸੈਮਸੰਗ ਦੂਜੇ ਸਥਾਨ 'ਤੇ ਰਹੀ ਹੈ। 16 ਫੀਸਦੀ ਨਾਲ ਵੀਵੋ ਤੀਸਰੇ ਅਤੇ ਓਪੋ ਅਤੇ ਰੀਅਲਮੀ ਫੀਸਦ ਨਾਲ ਚੌਥੇ ਸਥਾਨ 'ਤੇ ਹਨ। ਇਸ ਦੌਰਾਨ ਰੈੱਡਮੀ 9ਏ ਦੀ ਸਭ ਤੋਂ ਵਧੇਰੇ ਵਿਕਰੀ ਹੈ। ਇਸ ਤੋਂ ਬਾਅਦ ਸੈਮਸੰਗ ਗਲੈਕਸੀ ਐੱਮ02 ਸਮਾਰਟਫੋਨ ਦੂਜੇ ਸਥਾਨ 'ਤੇ ਰਿਹਾ ਹੈ।
ਇਹ ਵੀ ਪੜ੍ਹੋ-ਯੂਰਪੀਨ ਯੂਨੀਅਨ ਨੇ ਐਸਟ੍ਰਾਜੇਨੇਕਾ ਟੀਕੇ ਦੀ ਸਪਲਾਈ ਦੀ ਕਮੀ 'ਤੇ ਕੀਤੀ ਕਾਨੂੰਨੀ ਕਾਰਵਾਈ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।