ਸ਼ਾਓਮੀ ਨੇ 5020mAh ਦੀ ਬੈਟਰੀ ਅਤੇ ਚਾਰ ਰੀਅਰ ਕੈਮਰਿਆਂ ਨਾਲ ਲਾਂਚ ਕੀਤਾ Redmi 9 ਸਮਾਰਟਫੋਨ
Wednesday, Jun 10, 2020 - 10:23 PM (IST)

ਗੈਜੇਟ ਡੈਸਕ—ਸ਼ਾਓਮੀ ਨੇ ਆਪਣੇ ਨਵੇਂ ਸਮਾਰਟਫੋਨ ਰੈੱਡਮੀ 9 ਨੂੰ ਸਪੇਨ ਦੇ ਬਾਜ਼ਾਰ 'ਚ ਪੇਸ਼ ਕਰ ਦਿੱਤਾ ਹੈ। ਰੈੱਡਮੀ 9 'ਚ ਮੀਡੀਆਟੇਕ ਹੀਲੀਓ ਜੀ80 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਇਸ 'ਚ 5020 ਐੱਮ.ਏ.ਐੱਚ. ਦੀ ਵੱਡੀ ਬੈਟਰੀ ਦਿੱਤੀ ਗਈ ਹੈ। ਇਸ ਫੋਨ 'ਚ ਚਾਰ ਰੀਅਰ ਕੈਮਰੇ ਹਨ। ਫੋਨ ਦੇ ਬੈਕ ਪੈਨਲ 'ਤੇ ਫਿਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
ਕੀਮਤ
ਸਪੇਨ 'ਚ ਰੈੱਡਮੀ 9 ਦੇ 3ਜੀ.ਬੀ. ਰੈਮ+32 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 149 ਯੂਰੋ ਕਰੀਬ 12,800 ਰੁਪਏ ਹੈ। ਉੱਥੇ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 179 ਯੂਰੋ ਕਰੀਬ 15,300 ਰੁਪਏ ਹੈ।
ਸਪੈਸੀਫਿਕੇਸ਼ਨਸ
ਫੋਨ 'ਚ 6.33 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਡਿਸਪਲੇਅ 'ਤੇ ਵਾਟਰਡਰਾਪ ਨੌਚ ਹੈ ਅਤੇ ਗੋਰਿੱਲਾ ਗਲਾਸ 3 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਸ ਫੋਨ 'ਚ 2GHz ਦਾ ਮੀਡੀਆਟੇਕ ਦਾ ਹੀਲੀਓ ਗਲਾਸ 3 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਸ ਫੋਨ 'ਚ G80 ਦਾ ਮੀਡੀਆਟੇਕ ਜੀ80 ਆਕਟਾਕੋਰ ਪ੍ਰੋਸੈਸਰ ਹੈ। ਗ੍ਰ੍ਰਾਫਿਕਸ ਲਈ ਤੁਹਾਨੂੰ ਮਾਲੀ-ਜੀ52 ਜੀ.ਪੀ.ਯੂ. ਮਿਲੇਗਾ। ਫੋਨ 'ਚ 4ਜੀ.ਬੀ. ਤੱਕ ਰੈਮ ਅਤੇ 64ਜੀ.ਬੀ. ਤੱਕ ਦੀ ਇੰਟਰਨਲ ਸਟੋਰੇਜ਼ ਮਿਲੇਗੀ, ਹਾਲਾਂਕਿ ਤੁਸੀਂ ਸਟੋਰੇਜ਼ ਨੂੰ ਮੈਮੋਰੀ ਕਾਰਡ ਰਾਹੀਂ ਵਧਾ ਵੀ ਸਕਦੇ ਹੋ।
ਕੈਮਰਾ
ਫੋਨ 'ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਇਕ ਲੈਂਸ 13 ਮੈਗਾਪਿਕਸਲ ਦਾ, ਦੂਜਾ 8 ਮੈਗਾਪਿਕਸਲ, ਤੀਸਰਾ 5 ਮੈਗਾਪਿਕਸਲ ਦਾ ਮੈਕ੍ਰੋ ਅਤੇ ਚੌਥਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਸੈਲਫੀ ਲਈ ਇਸ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ ਪੋਟ੍ਰੇਟ, ਐੱਚ.ਡੀ.ਆਰ. ਅਤੇ ਸੈਲਫ ਟਾਈਮਰ ਵਰਗੇ ਕਈ ਫੀਚਰਸ ਮਿਲਣਗੇ।
ਬੈਟਰੀ
ਇਸ ਫੋਨ 'ਚ 5,020 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 18ਵਾਟ ਦੀ ਕਵਿੱਕ ਚਾਰਜ 3.0 ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ, ਹਾਲਾਂਕਿ ਫੋਨ ਦੇ ਨਾਲ ਤੁਹਾਨੂੰ 10ਵਾਟ ਦਾ ਹੀ ਚਾਰਜਰ ਮਿਲੇਗਾ। ਫੋਨ 'ਚ ਫਿਗਰਪ੍ਰਿੰਟ ਤੋਂ ਇਲਾਵਾ ਫੇਸ ਅਨਲਾਕ ਵੀ ਮਿਲੇਗਾ।