PUBG ਨੂੰ ਟੱਕਰ ਦੇਣ ਲਈ ਸ਼ਾਓਮੀ ਲਿਆਈ ‘Survival Game’

01/18/2019 1:26:56 PM

ਗੈਜੇਟ ਡੈਸਕ– ਮੋਬਾਇਲ ਗੇਮਿੰਗ ਨੂੰ ਲੈ ਕੇ ਬਾਜ਼ਾਰ ’ਚ ਸਭ ਤੋਂ ਵੱਡਾ ਨਾਂ ਫਿਲਹਾਲ PUBG Mobile ਦਾ ਹੈ। ਇਸ ਗੇਮ ਦਾ ਕ੍ਰੇਜ਼ ਨੌਜਵਾਨਾਂ ਅਤੇ ਗੇਮਰਜ਼ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਲਗਭਗ ਸਾਰੇ ਮੰਨਦੇ ਹਨ ਕਿ ਇਸ ਦੀ ਟੱਕਰ ਦਾ ਕੋਈ ਮਲਟੀਪਲੇਅਰ ਗੇਮ ਫਿਲਹਾਲ ਨਹੀਂ ਹੈ ਪਰ ਸ਼ਾਓਮੀ ਨੇ ਇਸ ਨੂੰ ਚੈਲੇਂਜ ਦੀ ਤਰ੍ਹਾਂ ਲੈਂਦੇ ਹੋਏ ਇਕ ਨਵੀਂ ਗੇਮ ਲਾਂਚ ਕੀਤੀ ਹੈ। ਇਹ ਗੇਮ ਬਿਲਕੁਲ PUBG ਵਰਗੀ ਹੀ ਹੈ ਅਤੇ ਮੈਪ ਤੋਂ ਲੈ ਕੇ ਹਥਿਆਰਾਂ ਤਕ ਇਸ ਵਿਚ ਸਾਰੇ ਫੀਚਰਜ਼ ਮਿਲਦੇ ਹਨ। ਇਸ ਨੂੰ ‘Survival Game’ ਨਾਂ ਦਿੱਤਾ ਗਿਆ ਹੈ ਅਤੇ ਇਹ ਸਿਰਫ 185 ਸਾਈਜ਼ ਦੀ ਹੈ। 

ਸਿਰਫ 185MB ਦੀ ਇਸ ਗੇਮ ਨੂੰ Mi App Store ’ਤੇ ਜਾ ਕੇ ਡਾਊਨਲੋਡ ਕੀਤਾ ਜਾ ਸਕਦਾ ਹੈ। ਗੇਮ ਦੇ ਬੀਟਾ ਵਰਜਨ ਨੂੰ ਵੱਖ-ਵੱਖ ਤਰ੍ਹਾਂ ਦੇ ਰੀਵਿਊ ਮਿਲੇ ਹਨ। ਕੁਝ ਯੂਜ਼ਰਜ਼ ਨੇ ਇਸ ਨੂੰ ਪਸੰਦ ਕੀਤਾ ਹੈ ਤਾਂ ਕੁਝ ਮੁਤਾਬਕ PUBG ਦੇ ਸਾਹਮਣੇ ਇਹ ਕਿਤੇ ਨਹੀਂ ਟਿਕਦੀ ਅਤੇ ਕਿਸੇ ਸਟੂਡੈਂਟ ਪ੍ਰਾਜੈਕਟ ਵਰਗੀ ਹੈ। ਬਾਕੀ, ਇਕ ਗੇਮ ਦੇ ਤੌਰ ’ਤੇ ਇਹ ਸਮੂਦ ਹੈ ਅਤੇ ਇਸ ਦਾ ਗੇਮਪਲੇਅ ਵੀ ਨਿਰਾਸ਼ ਨਹੀਂ ਕਰਦਾ।

PunjabKesari

PUBG ਦੀ ਤਰ੍ਹਾਂ ਇਹ ਵੀ ਬੈਟਲਫੀਲਡ ਬੇਸਡ ਗੇਮ ਹੈ, ਜਿਥੇ ਗੇਮਰਜ਼ ਨੂੰ ਇਕ-ਦੂਜੇ ਨੂੰ ਮਾਰਦੇ ਹੋਏ ਅਖੀਰ ਤਕ ਜ਼ਿੰਦਾ ਰਹਿਣਾ ਹੁੰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਗੇਮ ਨੂੰ ਭਾਰਤੀ ਬਾਜ਼ਾਰ ਲਈ ਬਣਾਇਆ ਗਿਆ ਹੈ ਜੋ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਾਓਮੀ ਸਮਾਰਟਫੋਨ ਬਾਇਰ ਹੈ। ਗੇਮ ਬਾਰੇ ਕੰਪਨੀ ਦੱਸਦੀ ਹੈ ਕਿ ਹਰ ਮੈਚ ਪੈਰਾਸ਼ੂਟ ਰਾਹੀਂ ਮੈਪ ਏਰੀਆ ’ਤੇ ਪਲੇਅਰ ਨੂੰ ਉਤਾਰਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਤੇ ਇਥੇ ਪਲੇਅਰ ਆਪਸ ’ਚ ਬੈਟਲ ਕਰਦੇ ਹਨ। ਲਾਸਟ ਤਕ ਸਰਵਾਈਵ ਕਰਨ ਵਾਲਾ ਹੀ ਜੇਤੂ ਹੁੰਦਾ ਹੈ। 

PunjabKesari

ਕਈ ਮਾਮਲਿਆਂ ’ਚ PUBG ਦੇ ਸਾਹਮਣੇ ਕਮਜ਼ੋਰ
ਦੇਖਣ ’ਚ ਇਹ ਗੇਮ PUBG ਦੀ ਪੂਰੀ ਕਾਪੀ ਲੱਗਦੀ ਹੈ ਜਿਸ ਵਿਚ ਕਈ ਖਾਮੀਆਂ ਹਨ। ਗਨਸ਼ਾਟਸ ਦੀ ਐਕਿਊਰੇਸੀ ਵੀ ਸਹੀ ਨਹੀਂ ਹੈ, ਨਾਲ ਹੀ ਬੈਟਲ ਲਈਕਈ ਆਪਸ਼ੰਸ ਨਹੀਂ ਮਿਲਦੇ। ਇਸ ਤਰ੍ਹਾਂ ਹੀ ਕਾਰ ਡਰਾਈਵਿੰਗ ਦੇ ਜੋ ਆਪਸ਼ੰਸ ਇਸ ਗੇਮ ’ਚ ਦਿੱਤੇ ਗਏ ਹਨ ਉਹ ਯੂਜ਼ਰਜ਼ ਨੂੰ ਪਰੇਸ਼ਾਨ ਕਰਦੇ ਹਨ ਅਤੇ ਫਰੈਂਡਲੀ ਨਹੀਂ ਹਨ। ਇਸ ਤਰ੍ਹਾਂ ਹੀ ਜੰਪ ਦੇ ਆਪਸ਼ਨ ਦੀ ਥਾਂ ਇਸ ਵਿਚ ਜੈੱਟਪੈਕ ਦਿੱਤਾ ਗਿਆ ਹੈ ਜੋ ਕਿਸੇ ਮਜ਼ਾਕ ਜਿਹਾ ਲੱਗਦਾ ਹੈ।

PunjabKesari

ਘੱਟ ਮੈਮਰੀ ਵਾਲੇ ਡਿਵਾਈਸਿਜ਼ ਲਈ ਇਕ ਆਪਸ਼ਨ
1.5 ਜੀ.ਬੀ. ਦੀ PUBG ਗੇਮ ਦੇ ਸਾਹਮਣੇ 185MB ਦੀ Survival Game ਕੁਝ ਖਾਸ ਨਹੀਂ ਕਰ ਸਕੀ ਪਰ ਸਿਰਫ 185MB ਦੀ ਗੇਮ ਤੋਂ ਜੋ ਉਮੀਦ ਹੁੰਦੀ ਹੈ, ਇਸ ਵਿਚ ਇਹ ਨਿਰਾਸ਼ ਨਹੀਂ ਕਰੇਗੀ। ਇਸ ਗੇਮ ਨੂੰ ਪਿਛਲੇ ਸਾਲ ਅਕਤੂਬਰ ’ਚ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਟੈਸਟਿੰਗ ਮੋਡ ’ਚ ਹੀ ਹੈ। ਇਹ ਉਨ੍ਹਾਂ ਮੋਬਾਇਲ ਫੋਨਜ਼ ਲਈ ਬਿਹਤਰ ਹੋ ਸਕਦੀ ਹੈ ਜੋ ਘੱਟ ਮੈਮਰੀ ਦੀ ਸਮੱਸਿਆ ਦੇ ਚੱਲਦੇ PUBG ਨਹੀਂ ਖੇਡ ਪਾ ਰਹੇ ਅਤੇ ਇਸ ਤਰ੍ਹਾਂ ਦੀ ਗੇਮ ਖੇਡਣੀ ਚਾਹੁੰਦੇ ਹਨ। 


Related News