ਸ਼ਾਓਮੀ ਨੇ ਲਾਂਚ ਕੀਤਾ ਨਵਾਂ ਸਮਾਰਟ TV, ਜਾਣੋ ਕੀਮਤ ਤੇ ਫੀਚਰਸ

11/28/2019 6:47:42 PM

ਗੈਜੇਟ ਡੈਸਕ—ਚੀਨ ਦੀ ਕੰਪਨੀ ਸ਼ਾਓਮੀ ਨੇ ਭਾਰਤ 'ਚ ਆਪਣਾ ਨਵਾਂ ਸਮਾਰਟ ਟੀ.ਵੀ. ਲਾਂਚ ਕੀਤਾ ਹੈ। ਸ਼ਾਓਮੀ ਨੇ ਭਾਰਤ 'ਚ Mi TV 4X (55ਇੰਚ) 2020 ਐਡੀਸ਼ਨ ਲਾਂਚ ਕੀਤਾ ਹੈ। ਇਹ ਕੰਪਨੀ ਦੀ Mi TV 4X ਸੀਰੀਜ਼ ਦਾ ਨਵਾਂ ਟੈਲੀਵਿਜ਼ਨ ਹੈ। ਸ਼ਾਓਮੀ ਦੇ Mi TV 4X (55) 2020 ਐਡੀਸ਼ਨ ਟੀ.ਵੀ. ਦੀ ਕੀਮਤ 34,999 ਰੁਪਏ ਹੈ। ਸ਼ਾਓਮੀ ਦਾ Mi TV 4X 2020 ਐਡੀਸ਼ਨ 2 ਦਸੰਬਰ ਨੂੰ ਦੁਪਹਿਰ 12 ਵਜੇ ਤੋਂ Mi.com , ਐਮਾਜ਼ੋਨ ਇੰਡੀਆ ਅਤੇ ਐੱਮ.ਆਈ. ਹੋਮ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।

PunjabKesari

ਐਂਡ੍ਰਾਇਡ ਟੀ.ਵੀ. ਓ.ਐੱਸ. 'ਤੇ ਚੱਲਦਾ ਹੈ ਸਮਾਰਟ ਟੀ.ਵੀ.
ਸ਼ਾਓਮੀ ਦਾ ਨਵਾਂ ਸਮਾਰਟ ਟੀ.ਵੀ. PatchWall UI ਨਾਲ ਐਂਡ੍ਰਾਇਡ ਟੀ.ਵੀ. ਪਲੇਟਫਾਰਮ (ਐਂਡ੍ਰਾਇਡ 9 ਪਾਈ) 'ਤੇ ਚੱਲੇਗਾ। ਇਹ ਟੈਲੀਵਿਜ਼ਨ 55 ਇੰਚ 4ਕੇ ਡਿਸਪਲੇਅ ਨਾਲ ਆਇਆ ਹੈ। ਸਮਾਰਟ ਟੀ.ਵੀ. 'ਚ ਇਨ-ਹਾਊਸ ਇਮੇਜ ਪ੍ਰੋਸੈਸਿੰਗ ਐਲਗੋਰਿਦਮ ਵਿਵਿਡ ਪਿਕਚਰ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਟੀ.ਵੀ. ਡਾਲਬੀ ਵੀਡੀਓ ਅਤੇ DTS-HD ਨਾਲ 20ਵਾਟ ਸਪੀਕਰਸ ਨਾਲ ਲੈਸ ਹੈ। ਸ਼ਾਓਮੀ ਦਾ ਇਹ ਸਮਾਰਟ ਟੀ.ਵੀ. ਐਂਡ੍ਰਾਇਡ ਟੀ.ਵੀ. ਓ.ਐੱਸ. 'ਤੇ ਚੱਲਦਾ ਹੈ, ਜਿਸ ਨਾਲ ਯੂਜ਼ਰਸ ਨੂੰ ਇਸ 'ਚ ਗੂਗਲ ਅਸਿਸਟੈਂਟ ਅਤੇ ਬਿਲਟ-ਇਨ ਕ੍ਰੋਮਕਾਸਟ ਦਾ ਸਪੋਰਟ ਮਿਲਦਾ ਹੈ। ਇਸ ਤੋਂ ਇਲਾਵਾ ਟੈਲੀਵਿਜ਼ਨ 'ਚ ਬਿਲਟ-ਇਨ ਡਾਟਾ ਸੇਵਰ ਵੀ ਦਿੱਤਾ ਗਿਆ ਹੈ ਜੋ ਕਿ ਵੀਡੀਓ ਸਟਰੀਮਿੰਗ ਦੇ ਸਮੇਂ ਡਾਟਾ ਦਾ ਖਪਤ ਘਟਾਉਣ 'ਚ ਮਦਦ ਕਰਦਾ ਹੈ।

PunjabKesari

ਸਮਾਰਟ ਟੀ.ਵੀ. 'ਤੇ ਲਾਂਚ ਆਫਰ
ਸ਼ਾਓਮੀ ਨੇ ਇਸ ਸਮਾਰਟ ਟੀ.ਵੀ. ਲਈ ਲਾਂਚ ਆਫਰ ਦਾ ਵੀ ਐਲਾਨ ਕੀਤਾ ਹੈ। ਲਾਂਚ ਆਫਰ ਤਹਿਤ ਜੋ ਕਸਟਮਰ 31 ਜਨਵਰੀ 2020 ਤਕ ਨਵਾਂ ਐੱਮ.ਆਈ. ਟੀ.ਵੀ. ਖਰੀਦਣਗੇ, ਉਨ੍ਹਾਂ ਨੂੰ 4 ਮਹੀਨੇ ਦੀ ਸਬਸਕਰੀਪਸ਼ਨ ਨਾਲ ਏਅਰਟੈੱਲ ਡੀ.ਟੀ.ਐੱਚ. ਦਾ ਕਨੈਕਸ਼ਨ 1800 ਰੁਪਏ 'ਚ ਮਿਲੇਗਾ। 2020 ਐਡੀਸ਼ਨ 'ਚ ਨੈੱਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਵੀਡੀਓ ਲਈ ਨੈਟਿਵ ਸਪੋਰਟ ਮਿਲੇਗਾ। ਇਸ ਤੋਂ ਇਲਾਵਾ ਟੀ.ਵੀ. ਨਾਲ ਆਉਣ ਵਾਲੇ ਐੱਮ.ਆਈ. ਰਿਮੋਟ ਕੰਟਰੋਲਰ 'ਚ ਨੈੱਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਵੀਡੀਓ ਲਈ ਡੈਡੀਕੇਟੇਡ ਬਟਨ ਹੋਣਗੇ।

PunjabKesari


Karan Kumar

Content Editor

Related News