ਸ਼ਾਓਮੀ ਨੇ ਲਾਂਚ ਕੀਤਾ Mi Smart Band 5, ਜਾਣੋ ਕੀਮਤ ਤੇ ਖੂਬੀਆਂ

Thursday, Jul 16, 2020 - 05:25 PM (IST)

ਸ਼ਾਓਮੀ ਨੇ ਲਾਂਚ ਕੀਤਾ Mi Smart Band 5, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਟੈੱਕ ਕੰਪਨੀ ਸ਼ਾਓਮੀ ਦਾ ਸਮਾਰਟ ਵਿਅਰੇਬਲ ਬਾਜ਼ਾਰ ਵੀ ਕਾਫੀ ਵੱਡਾ ਹੈ ਅਤੇ ਹੁਣ ਇਸ ਵਿਚ ਇਕ ਨਵਾਂ ਡਿਵਾਈਸ ਸ਼ਾਮਲ ਹੋ ਗਿਆ ਹੈ। ਸ਼ਾਓਮੀ ਇਕੋਸਿਸਟਮ ਪ੍ਰੋਡਕਟ ਲਾਂਚ ਈਵੈਂਟ ਦੌਰਾਨ Mi Smart Band 5 ਲਾਂਚ ਕੀਤਾ ਗਿਆ ਹੈ। ਇਹ ਫਿਟਨੈੱਸ ਟ੍ਰੈਕਰ ਦਰਅਸਲ ਚੀਨ ’ਚ ਪਹਿਲਾਂ ਹੀ ਉਪਲੱਬਧ Mi Band 5 ਦਾ ਗਲੋਬਲ ਮਾਡਲ ਹੈ। ਇਸ ਦੀ ਕੀਮਤ 39.99 ਯੂਰੋ (ਕਰੀਬ 3,400 ਰੁਪਏ) ਰੱਖੀ ਗਈ ਹੈ। ਇਹ 6 ਰੰਗਾਂ ’ਚ ਉਤਾਰਿਆ ਗਿਆ ਹੈ। ਨਵਾਂ ਫਿਟਨੈੱਸ ਬੈਂਡ ਪਿਛਲੇ ਮੀ ਬੈਂਡ 4 ਦੇ ਮੁਕਾਬਲੇ ਵੱਡਾ ਅਪਗ੍ਰੇਡ ਹੈ। ਨਵੇਂ ਫੀਚਰਜ਼ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਪਹਿਲਾਂ ਨਾਲੋਂ ਵੱਡੀ ਡਿਸਪਲੇਅ, ਜ਼ਿਆਦਾ ਸਪੋਰਟਸ ਮੋਡ ਅਤੇ ਬਿਹਤਰ ਹਾਰਟ ਰੇਟ ਮੀਜਰਮੈਂਟ ਸ਼ਾਮਲ ਹੈ। ਸਮਾਰਟ ਬੈਂਡ ’ਚ 1.1 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜੋ ਪਿਛਲੇ ਬੈਂਡ ਦੇ ਮੁਕਾਬਲੇ 20 ਫਸਦੀ ਵੱਡੀ ਹੈ। ਇਸ ਤੋਂ ਇਲਾਵਾ ਪਹਿਲਾਂ ਨਾਲੋਂ ਜ਼ਿਆਦਾ ਵਾਚ ਫੇਸਿਜ਼ ਅਤੇ ਕਸਟਮਾਈਜੇਸ਼ਨ ਆਪਸ਼ੰਸ ਯੂਜ਼ਰਸ ਨੂੰ ਮਿਲਣਗੇ। 

ਮਿਲੇ 11 ਨਵੇਂ ਸਪੋਰਟਸ ਮੋਡ
ਫਿਟਨੈੱਸ ਟਰੈਕਰ ਹੁਣ 11 ਸਪੋਰਟਸ ਮੋਡ ਨੂੰ ਸੁਪੋਰਟ ਕਰਦਾ ਹੈ ਅਤੇ ਇਸ ਵਿਚ ਹੋਮ ਵਰਕਆਊਟ ਮੋਡ ਜਿਵੇਂ- ਇਨਡੋਰ ਸਾਈਕਲਿੰਗ, ਇਲੈਪਟਿਕਲ, ਯੋਗਾ, ਰੋਇੰਗ ਮਸ਼ੀਨ ਅਤੇ ਜੰਪ ਰੋਮ ਸ਼ਾਮਲ ਹਨ। ਸ਼ਾਓਮੀ ਦਾ ਕਹਿਣਾ ਹੈ ਕਿ Mi Smart Band 5 ਆਪਣੇ ਆਪ ਯੂਜ਼ਰਸ ਦੇ ਜੰਪ ਟ੍ਰੈਕ ਕਰ ਲਵੇਦਾ ਅਤੇ ਡਿਊਰੇਸ਼ਨ, ਨੰਬਰ ਆਫ ਜੰਪਸ ਅਤੇ ਕੈਲਰੀ ਬਰਨਸ ਯੂਜ਼ਰਸ ਨੂੰ ਵਿਖਾਏਗਾ। ਬੈਂਡ ’ਚ ਸਲੀਪ ਮਾਨੀਟਰਿੰਗ ਵੀ ਪਹਿਲਾਂ ਨਾਲੋਂ ਬਿਹਤਰ ਦਿੱਤੀ ਗਈ ਹੈ। 

14 ਦਿਨਾਂ ਤਕ ਚੱਲੇਗੀ ਬੈਟਰੀ
ਸ਼ਾਓਮੀ ਦੇ ਨੇਵਂ ਬੈਂਡ ’ਚ ਕੈਮਰਾ ਰਿਮੋਟ ਫੀਚਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਇਸ ਬੈਂਡ ਨੂੰ ਬਲੂਟੂਥ ਕੈਮਰਾ ਸ਼ਟਰ ਬਟਨ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕੇਗਾ। ਨਵੇਂ ਬੈਂਡ ਦੀ ਬੈਟਰੀ ਲਾਈਫ 14 ਦਿਨਾਂ ਤਕ ਦੀ ਮਿਲੇਗੀ ਅਤੇ ਇਸ ਵਿਚ ਖ਼ਾਸ ਮੈਗਨੈਟਿਕ ਚਾਰਜਰ ਦਿੱਤਾ ਗਿਆ ਹੈ। ਹੁਣ ਬੈਂਡ ਨੂੰ ਚਾਰਜ ਕਰਨ ਲਈ ਹਰ ਵਾਰ ਸਟ੍ਰੈਪ ਹਟਾਉਣ ਦੀ ਲੋੜ ਨਹੀਂ ਹੋਵੇਗੀ। 


author

Rakesh

Content Editor

Related News