ਸ਼ਾਓਮੀ ਨੇ ਵਧਾਈ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ, ਜਾਣੋ ਕਿੰਨੇ ਹੋਏ ਮਹਿੰਗੇ

05/13/2020 4:24:51 PM

ਗੈਜੇਟ ਡੈਸਕ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੇ ਤਿੰਨ ਸਮਾਰਟਫੋਨਜ਼ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਰੈੱਡਮੀ 8ਏ ਡੂਅਲ, ਰੈੱਡਮੀ 8 ਅਤੇ ਰੈੱਡਮੀ ਨੋਟ 8 ਦੀਆਾਂ ਕੀਮਤਾਂ 'ਚ ਡੇਢ ਮਹੀਨੇ 'ਚ ਦੂਜੀ ਵਾਰ 500 ਰੁਪਏ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਤੋਂ ਲਾਗੂ ਹੋਈਆਂ ਨਵੀਆਂ ਜੀ.ਐੱਸ.ਟੀ. ਦਰਾਂ ਦੇ ਚਲਦੇ ਕੰਪਨੀ ਨੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। 

ਸ਼ਾਓਮੀ ਨੇ ਰੈੱਡਮੀ ਨੋਟ 8 ਦੀ ਕੀਮਤ 500 ਰੁਪਏ, ਰੈੱਡਮੀ 8ਏ ਡੂਅਲ ਅਤੇ ਰੈੱਡਮੀ 8 ਦੀ ਕੀਮਤ 300 ਰੁਪਏ ਵਧਾਈ ਹੈ। ਰੈੱਡਮੀ ਨੋਟ 8 ਦਾ 4 ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ ਮਾਡਲ 11,499 ਰੁਪਏ ਦਾ ਹੋ ਗਿਆ ਹੈ। ਇਸ ਦੀ ਕੀਮਤ ਪਹਿਲਾਂ 10,999 ਰੁਪਏ ਸੀ। ਉਥੇ ਹੀ ਇਸ ਦੇ 6 ਜੀ.ਬੀ. ਰੈਮ ਮਾਡਲ ਨੂੰ 13,999 ਰੁਪਏ 'ਚ ਖਰੀਦਿਆ ਜਾ ਸਕੇਗਾ। 

ਰੈੱਡਮੀ 8ਏ ਡੂਅਲ ਦਾ 2 ਜੀ.ਬੀ. ਰੈਮ+32 ਜੀ.ਬੀ. ਇੰਟਰਨਲ ਸਟੋਰੇਜ ਮਾਡਲ 7,299 ਰੁਪਏ ਦਾ ਹੋ ਗਿਆ ਹੈ। ਇਸ ਦੀ ਕੀਮਤ ਪਹਿਲਾਂ 6,999 ਰੁਪਏ ਸੀ। ਇਸ ਤੋਂ ਇਲਾਵਾ ਰੈੱਡਮੀ 8 ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ ਮਾਡਲ ਦੀ ਕੀਮਤ 9,299 ਰੁਪਏ ਹੋ ਗਈ ਹੈ। ਇਸ ਦੀ ਕੀਮਤ ਪਹਿਲਾਂ 8,999 ਰੁਪਏ ਸੀ। ਇਨ੍ਹਾਂ ਨਵੀਆਂ ਕੀਮਤਾਂ ਨੂੰ ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਅਪਡੇਟ ਕਰ ਦਿੱਤਾ ਹੈ।


Rakesh

Content Editor

Related News