ਬਿਨਾਂ ਬਿਜਲੀ ਤੋਂ ਵੀ 20 ਘੰਟਿਆਂ ਤਕ ਚੱਲੇਗਾ ਇਹ ਪੱਖਾ, ਜਾਣੋ ਹੋਰ ਖੂਬੀਆਂ
Friday, Jun 19, 2020 - 06:49 PM (IST)
ਗੈਜੇਟ ਡੈਸਕ– ਸ਼ਾਓਮੀ ਦੀ ਸਹਿਯੋਗੀ ਕੰਪਨੀ SMartmi ahs ਨੇ ਦੋਹਰੇ ਮਕਸਦ ਨਾਲ ਇਕ ਇਨਵਰਟਰ ਵਾਲਾ ਪੱਖਾ ਲਾਂਚ ਕੀਤਾ ਹੈ। ਇਸ ਪੱਖੇ ਦੀ ਖ਼ਾਸੀਅਤ ਹੈ ਕਿ ਇਸ ਦੀ ਵਰਤੋਂ ਟੇਬਲ ਫੈਨ ਦੇ ਰੂਪ ’ਚ ਵੀ ਕੀਤੀ ਜਾ ਸਕਦੀ ਹੈ ਅਤੇ ਫਲੋਰ ਫੈਨ ਦੇ ਰੂਪ ’ਚ ਵੀ। ਚੀਨ ’ਚ ਲਾਂਚ ਹੋਏ ਇਸ ਪੱਖੇ ਨੂੰ Jingdong (JD.com) ਤੋਂ 799 ਯੁਆਨ (ਕਰੀਬ 8,600 ਰੁਪਏ) ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ।
3-ਇਨ-1 ਪੱਖਾ
DC inverter fan ਇਕ ਵਾਇਰਲੈੱਸ ਪੱਖਾ ਹੈ ਜੋ ਕੁਦਰਤੀ ਹਵਾ ਫੰਕਸ਼ਨ ਦੀ ਵਰਤੋਂ ਕਰਦਾ ਹੈ ਅਤੇ ਜ਼ਿਆਦਾ ਆਵਾਜ਼ ਵੀ ਨਹੀਂ ਕਰਦਾ। ਇਸ ਵਿਚ ਦਿੱਤਾ ਗਿਆ ਪਿਲਰ ਹਟਾਇਆ ਜਾ ਸਕਦਾ ਹੈ ਤਾਂ ਜੋ ਇਸ ਦੀ ਉਚਾਈ ਨੂੰ ਤੁਸੀਂ ਆਪਣੇ ਹਿਸਾਬ ਨਾਲ ਘਟਾ-ਵਧਾ ਸਕੋ। ਇਸ ਦੀ ਇਕ ਹੋਰ ਖੂਬੀ ਹੈ ਕਿ ਪੱਖੇ ਦਾ ਮੂੰਹ ਨ100 ਡਿਗਰੀ ਤਕ ਉਪਰ ਘੁੰਮਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ 120 ਡਿਗਰੀ ਤਕ ਖੱਬੇ ਜਾਂ ਸੱਜੇ ਪਾਸੇ ਘੁੰਮਾ ਸਕਦੇ ਹੋ। ਇਸ ਤਰ੍ਹਾਂ ਇਹ ਪੱਖਾ 3ਡੀ (3-ਪਾਸੇ) ਘੁੰਮਣ ਦੀ ਸਮਰੱਥਾ ਰੱਖਦਾ ਹੈ।
20 ਘੰਟਿਆਂ ਤਕ ਚੱਲੇਗੀ ਬੈਟਰੀ
ਪੱਖੇ ’ਚ ਜਪਾਨੀ ਬਰੱਸ਼ਲੈੱਸ ਮੋਟਰ ਲੱਗੀ ਹੈ ਜੋ ਬੇਹੱਦ ਘੱਟ ਆਵਾਜ਼ ਕਰਦੀ ਹੈ। ਇਹ ਕਾਫ਼ੀ ਤੇਜ਼ ਹਵਾ ਦਿੰਦਾ ਹੈ। ਪੱਖੇ ’ਚ 7 ਬਲੇਡ ਦਿੱਤੇ ਗਏ ਹਨ। ਇਹ 9 ਮੀਟਰ ਦੀ ਦੂਰੀ ਤਕ ਹਵਾ ਦਿੰਦਾ ਹੈ। ਪੱਖੇ ’ਚ ਲੀਥੀਅਮ ਬੈਟਰੀ ਲੱਗੀ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ 20 ਘੰਟਿਆਂ ਤਕ ਬਿਨ੍ਹਾਂ ਬਿਜਲੀ ਦੇ ਚੱਲ ਸਕਦਾ ਹੈ। ਪੱਖੇ ਦਾ ਭਾਰ 3.7 ਕਿਲੋਗ੍ਰਾਮ ਹੈ ਅਤੇ ਇਸ ਨੂੰ ਆਸਾਨੀ ਨਾਲ ਇਕ ਹੱਥ ਨਾਲ ਚੁੱਕਿਆ ਜਾ ਸਕਦਾ ਹੈ। ਇਸ ਵਿਚ ਦਿੱਤੇ ਗਏ ਬਟਨ ਤੋਂ ਇਲਾਵਾ ਇਹ ਰਿਮੋਟ ਕੰਟਰੋਲ ਨਾਲ ਵੀ ਚਲਾਇਆ ਜਾ ਸਕਦਾ ਹੈ।