ਕੜਾਕੇ ਦੀ ਠੰਡ ’ਚ ਵੀ ਗਰਮ ਰੱਖੇਗੀ ਸ਼ਾਓਮੀ ਦੀ ਇਹ ਜੈਕੇਟ

10/19/2019 2:06:26 PM

ਗੈਜੇਟ ਡੈਸਕ– ਠੰਡ ਦਾ ਮਹੀਨਾ ਆ ਗਿਆ ਹੈ। ਸੀਜ਼ਨ ਦੀ ਸ਼ੁਰੂਆਤ ’ਚ ਹੀ ਵਿੰਟਰ ਸਪੈਸ਼ਲ ਕਪੜੇ ਅਤੇ ਜੈਕੇਟ ਦੀ ਜੰਮ ਕੇ ਖਰੀਦਾਰੀ ਕੀਤੀ ਜਾਂਦੀ ਹੈ। ਠੰਡ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਸ਼ਾਓਮੀ ਨੇ ਪਿਛਲੇ ਮਹੀਨੇ ਹੀਟੇਡ ਗੂਜ ਡਾਊਨ ਜੈਕੇਟ ਨੂੰ ਲਾਂਚ ਕੀਤਾ ਸੀ, ਹੁਣ ਇਸ ਦੇ ਸੇਲ ਸ਼ੁਰੂ ਹੋਣ ਵਾਲੀ ਹੈ। 

ਧਰਤੀ ਦੇ ਹਰ ਕੋਨੇ ’ਚ ਠੰਡ ਤੋਂ ਬਚਾਏਗੀ ਇਹ ਜੈਕੇਟ
ਕੰਪਨੀ ਦਾ ਦਾਅਵਾ ਹੈ ਕਿ ਇਹ ਜੈਕੇਟ ਮਨਫੀ 120 ਡਿਗਰੀ ਸੈਲਸੀਅਸ ’ਚ ਵੀ ਤੁਹਾਨੂੰ ਠੰਡ ਤੋਂ ਬਚਾਏਗੀ। ਜਾਣਕਾਰੀ ਲਈ ਦੱਸ ਦੇਈਏ ਕਿ ਧਰਤੀ ’ਤੇ ਅਜਿਹੀ ਕੋਈ ਥਾਂ ਨਹੀਂ ਹੈ ਜਿਥੇ ਇੰਨੀ ਜ਼ਿਆਦਾ ਠੰਡ ਪੈਂਦੀ ਹੋਵੇ। ਅੰਟਾਰਕਟਿਕਾ ਖੇਤਰ ਦਾ ਵੀ ਔਸਤ ਤਾਪਮਾਨ ਮਨਫੀ 25 ਡਿਗਰੀ ਸੈਲਸੀਅਸ ਹੀ ਰਹਿੰਦਾ ਹੈ। 

PunjabKesari

ਤਾਪਮਾਨ ਕੰਟਰੋਲ ਸਿਸਟਮ
ਇਸ ਸਮਾਰਟ ਤਾਪਮਾਨ ਕੰਟਰੋਲਡ ਜੈਕੇਟ ’ਚ 90 ਫੀਸਦੀ ਤੋਂ ਜ਼ਿਆਦਾ ਪੰਛੀਆਂ ਦੇ ਫਰ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਇਕ ਅਜਿਹੀ ਲੇਅਰ ਹੁੰਦੀ ਹੈ ਜੋ ਠੰਡ ਨੂੰ ਅੰਦਰ ਵੜਨ ਤੋਂ ਰੋਕਦੀ ਹੈ ਅਤੇ ਪਹਿਨਣ ਵਾਲੇ ਦੇ ਸਰੀਰ ਦਾ ਤਾਪਮਾਨ ਬਣਿਆ ਰਹਿੰਦਾ ਹੈ। ਜਾਣਕਾਰੀ ਮੁਤਾਬਕ, ਇਹ ਜੈਕੇਟ 4-ਸਪੀਡ ਮਲਟੀ ਜ਼ੋਨ ਸਮਾਰਟ ਤਾਪਮਾਨ ਕੰਟਰੋਲ ਨੂੰ ਸਪੋਰਟ ਕਰਦੀ ਹੈ। 

ਪਾਵਰਬੈਂਕ ਦੀ ਮਦਦ ਨਾਲ ਮਿਲੇਗੀ ਗਰਮੀ
ਇਸ ਜੈਕੇਟ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਹੈ ਕਿ ਪਾਵਰਬੈਂਕ ਦੀ ਮਦਦ ਨਾਲ ਪਹਿਨਣ ਵਾਲਾ ਜੈਕੇਟ ਦੇ ਅੰਦਰ ਦੇ ਤਾਪਮਾਨ ਨੂੰ ਆਪਣੀ ਸੁਵਿਧਾ ਦੇ ਅਨੁਸਾਰ ਅਜਸਟ ਕਰ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਤਾਪਮਾਨ ਕੰਟਰੋਲ ਸਿਸਟਮ ਲਈ ਜੈਕੇਟ ’ਚ 10,000mAh ਦਾ ਪਾਵਰਬੈਂਕ ਆਪਸ਼ਨ ਹੈ ਜੋ 7 ਘੰਟੇ ਤਕ ਤਾਪਮਾਨ ਨੂੰ ਕੰਟਰੋਲ ਕਰ ਸਕਦਾ ਹੈ।

PunjabKesari

ਵਾਟਰਪਰੂਫ ਹੈ ਜੈਕੇਟ
ਜੈਕੇਟ ਦੀ ਬਾਹਰੀ ਲੇਅਰ ਨੂੰ ਵਾਟਰਪਰੂਫ ਬਣਾਇਆ ਗਿਆ ਹੈ, ਜਿਸ ਕਾਰਨ ਹਨ੍ਹੇਰਾ ਹੋਵੇ ਜਾਂ ਬਾਰਸ਼ ਹੋ ਰਹੀ ਹੋਵੇ, ਪਹਿਨਣ ਵਾਲੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਜੈਕੇਟ ’ਤੇ ਰਿਫਲੈਕਟਿਵ ਸਟਰਿਪ ਡਿਜ਼ਾਈਨ ਬਣਾਇਆ ਗਿਆ ਹੈ, ਜਿਸ ਕਾਰਨ ਰਾਤ ਦੇ ਹਨ੍ਹੇਰੇ ’ਚ ਵੀ ਪਹਿਨਣ ਵਾਲਾ ਦਿਖਾਈ ਦਿੰਦਾ ਹੈ। 


Related News