ਸ਼ਿਓਮੀ ਆਪਣੇ ਤੀਜੇ ਸਮਾਰਟਫੋਨ ਬ੍ਰਾਂਡ ''ਚ ਜਲਦ ਲਾਂਚ ਕਰ ਸਕਦੀ ਹੈ ਇਕ ਨਵਾਂ ਸਮਾਰਟਫੋਨ
Wednesday, Jul 12, 2017 - 12:04 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਜਲਦ ਹੀ ਆਪਣਾ ਤੀਜਾ ਸਬ-ਬ੍ਰਾਂਡ ਲਾਂਚ ਕਰ ਸਕਦੀ ਹੈ। ਸ਼ਿਓਮੀ ਗਲੋਬਲ ਮਾਰਕੀਟ 'ਚ Mi ਅਤੇ Redmi ਲੇਬਲ ਦੇ ਤਹਿਤ ਸਮਾਰਟਫੋਨ ਸੇਲ ਕਰ ਰਹੀ ਹੈ। Mi ਅਤੇ Redmi ਆਨਲਾਈਨ ਰਿਟੇਲ ਮਾਰਕੀਟ 'ਤੇ ਫੋਕਸ ਕਰ ਰਹੇ ਹਨ। ਆਉਣ ਵਾਲੇ ਸਬ-ਬ੍ਰਾਂਡ ਆਫਲਾਈਨ ਰਿਟੇਲ ਮਾਰਕੀਟ 'ਤੇ ਫੋਕਸ ਕਰੇਗਾ।
ਸ਼ਿਓਮੀ ਵੱਲੋਂ ਜਲਦ ਕੀਤੇ ਜਾਣ ਵਾਲੇ ਸਬ-ਬ੍ਰਾਂਡ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਖਾਸਤੌਰ 'ਤੇ ਦੂਜੀ ਚੀਨ ਸਮਾਰਟਫੋਨ ਕੰਪਨੀਆਂ ਤੋਂ ਆਫਲਾਈਨ ਮਾਰਕੀਟ 'ਚ ਟੱਕਰ ਦੇਣ ਦੇ ਇਰਾਦੇ ਤੋਂ ਲਾਂਚ ਕੀਤਾ ਜਾ ਰਿਹਾ ਹੈ। ਇਕ ਰਿਪੋਰਟ ਦੇ ਅਨੁਸਾਰ ਸ਼ਿਓਮੀ ਆਪਣੇ ਤੀਜੇ ਬ੍ਰਾਂਡ ਨੂੰ ਅੋਪੋ ਅਤੇ ਵੀਵੋ ਵਰਗੇ ਬ੍ਰਾਂਡ ਨੂੰ ਟੱਕਰ ਦੇਣ ਦੇ ਇਰਾਦੇ ਤੋਂ ਲਾਂਚ ਕਰ ਰਹੀ ਹੈ।
ਇਕ ਨਵੇਂ ਸ਼ਿਓਮੀ ਸਮਾਰਟਫੋਨ ਦੇ ਬਾਰੇ 'ਚ ਵੀ ਜਾਣਕਾਰੀ ਲੀਕ ਹੋਈ ਹੈ। ਇਹ ਸ਼ਿਓਮੀ ਦੇ ਤੀਜੇ ਸਬ-ਬ੍ਰਾਂਡ ਦਾ ਫੋਨ ਹੋ ਸਕਦਾ ਹੈ ਅਤੇ ਇਸ ਦੀ ਤਸਵੀਰ ਲੀਕ ਹੋਈ ਹੈ। ਲੀਕ ਇਮੇਜ਼ 'ਚ ਡਿਊਲ ਕੈਮਰਾ ਸੈੱਟਅੱਪ ਅਤੇ ਐਂਟੀਨਾ ਲਾਈਨ ਦੇਖ ਕੇ ਪਤਾ ਚੱਲਦਾ ਹੈ ਕਿ ਫੋਨ 'ਚ ਅੋਪੋ ਆਪ11 ਪਲੱਸ ਅਤੇ ਹਾਲ ਹੀ 'ਚ ਲਾਂਚ ਹੋਏ ਵਨਪਲੱਸ 5 ਵਰਗਾ ਡਿਜ਼ਾਈਨ ਹੋਵੇਗਾ, ਵਨਪਲੱਸ 5 ਅਤੇ ਅੋਪੋ ਆਰ11 ਪਲੱਸ ਨਾਲ ਤੁਲਨਾ ਕਰੀਏ ਤਾਂ ਨਵੇਂ ਸਮਾਰਟਫੋਨ 'ਚ ਰਿਅਰ ਡਿਊਲ ਕੈਮਰਾ ਸੈਟਅੱਪ ਦੇ ਕੋਲ ਇਖ ਐੱਲ. ਈ. ਡੀ. ਫਲੈਸ਼ ਹੈ, ਜੋ ਦੂਜੇ ਪਾਸੇ ਹੈ। ਕੰਪਨੀ ਇਸ ਸਮਾਰਟਫੋਨ ਨੂੰ ਇਸ ਮਹੀਨੇ ਲਾਂਚ ਕਰ ਸਕਦੀ ਹੈ।
ਸ਼ਿਓਮੀ ਨੇ ਆਨਲਾਈਨ ਚੈਨਲ 'ਚ ਆਪਣੀ ਸਥਿਤੀ ਮਜਬੂਤ ਕੀਤੀ ਹੈ। ਆਫਲਾਈਨ ਸਟੋਰ 'ਚ ਇਸ ਦੀ ਗੈਰਹਾਜ਼ਰੀ ਦੇ ਚੱਲਦੇ ਦੂਜੇ ਬ੍ਰਾਂਡ ਨੂੰ ਅੱਗੇ ਵੱਧਣ ਦਾ ਮੌਕਾ ਮਿਲਿਆ ਹੈ। ਸ਼ਿਓਮੀ ਆਪਣੇ ਸਮਾਰਟਫੋਨ ਅਤੇ ਐਕਸਚੇਂਜ ਨੂੰ ਫਲੈਸ਼ ਸੇਲ ਅਤੇ ਆਨਲਾਈਨ ਸਟੋਰ 'ਚ ਉਪਲੱਬਧ ਕਰਾਉਂਦਾ ਹੈ। ਕੰਪਨੀ ਨੇ ਹਾਲ ਹੀ 'ਚ ਪਹਿਲਾ ਮੀ ਹੋਮ ਸਟੋਰ ਨੂੰ ਪੇਸ਼ ਕੀਤਾ ਹੈ। ਨਾਲ ਹੀ ਕੰਪਨੀ ਜਲਦ ਹੀ 100 ਮੀ ਹੋਮ ਸਟੋਰ ਨੂੰ ਰੋਲਆਊਟ ਕਰੇਗੀ।