ਸ਼ਾਓਮੀ ਨੇ ਲਾਂਚ ਕੀਤਾ ਨਵਾਂ ਪਾਵਰ ਬੈਂਕ, ਫੋਨ ਚਾਰਜ ਕਰਨ ਦੇ ਨਾਲ ਹੱਥ ਵੀ ਰੱਖੇਗਾ ਗਰਮ

Wednesday, Nov 25, 2020 - 05:53 PM (IST)

ਸ਼ਾਓਮੀ ਨੇ ਲਾਂਚ ਕੀਤਾ ਨਵਾਂ ਪਾਵਰ ਬੈਂਕ, ਫੋਨ ਚਾਰਜ ਕਰਨ ਦੇ ਨਾਲ ਹੱਥ ਵੀ ਰੱਖੇਗਾ ਗਰਮ

ਗੈਜੇਟ ਡੈਸਕ– ਸ਼ਾਓਮੀ ਨੇ ਇਕ ਅਜਿਹਾ ਪਾਵਰ ਬੈਂਕ ਲਾਂਚ ਕੀਤਾ ਹੈ ਜੋ ਸਰਦੀਆਂ ’ਚ ਤੁਹਾਡਾ ਹੱਥ ਵੀ ਗਰਮ ਰੱਖੇਗਾ। ਕੰਪਨੀ ਨੇ ZMI Hand Warmer Power Bank ਲਾਂਚ ਕੀਤਾ ਹੈ। ਇਹ 5,000mAh ਦਾ ਹੈ ਅਤੇ ਇਸ ਵਿਚ ਕੁਇੱਕ ਚਾਰਜ ਸੁਪੋਰਟ ਦਿੱਤੀ ਗਈ ਹੈ। ਇਹ ਪਾਵਰ ਬੈਂਕ ਮੋਬਾਇਲ ਨੂੰ ਚਾਰਜ ਕਰਨ ਦੇ ਨਾਲ ਹੀ ਹੱਥ ਵੀ ਗਰਮ ਰੱਖੇਗਾ। ਕੰਪਨੀ ਮੁਤਾਬਕ, ਇਹ ਐਪਲ ਦੇ 5 ਵਾਟ ਆਈਫੋਨ 12 ਚਾਰਜਰ ਤੋਂ ਫਾਸਟ ਚਾਰਜ ਚਾਰਜ ਕਰਦਾ ਹੈ। ਇਸ ਪਾਵਰ ਬੈਂਕ ’ਚ PTC ਟਾਈਪ ਤਾਪਮਾਨ ਹੀਟਿੰਗ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਜੋ ਇਹ ਹੱਥਾਂ ਨੂੰ ਗਰਮ ਰੱਖੇ। ਕੰਪਨੀ ਦਾ ਦਾਅਵਾ ਹੈ ਕਿ ਇਹ ਤਾਪਮਾਨ ਕੰਟਰੋਲਡ ਰੱਖਦਾ ਹੈ।

ਸ਼ਾਓਮੀ ਮੁਤਾਬਕ, ਇਹ ਪਾਵਰ ਬੈਂਕ ਤੇਜ਼ੀ ਨਾਲ ਗਰਮ ਹੁੰਦਾ ਹੈ ਅਤੇ ਜਿੰਨਾ ਇਨਸਾਨ ਦੇ ਸਰੀਰ ਲਈ ਸਹੀ ਹੈ ਉਂਨਾ ਹੀ ਗਰਮ ਰੱਖਦਾ ਹੈ। ਇਹ ਪਾਵਰ ਬੈਂਕ ਜ਼ਿਆਦਾ ਤੋਂ ਜ਼ਿਆਦਾ 52 ਡਿਗਰੀ ਸੈਲਸੀਅਲ ਤਕ ਗਰਮ ਹੋ ਸਕਦਾ ਹੈ। ਇਸ ਪਾਵਰ ਬੈਂਕ ਦੀ ਕੀਮਤ CNY 89 (ਕਰੀਬ 1,000 ਰੁਪਏ) ਰੱਖੀ ਗਈ ਹੈ। ਫਿਲਹਾਲ ਇਸ ਦੀ ਵਿਕਰੀ ਚੀਨ ’ਚ ਹੋਵੇਗੀ। ਭਾਰਤ ’ਚ ਇਹ ਕਦੋਂ ਆਏਗਾ ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ। 

ਇਸ ਪਾਵਰ ਬੈਂਕ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਦਾ ਤਾਪਮਾਨ ਘੱਟ ਜਾਂ ਜ਼ਿਆਦਾ ਕੀਤਾ ਜਾ ਸਕਦਾ ਹੈ। ਇਕ ਤਾਪਮਾਨ 2 ਤੋਂ 4 ਘੰਟਿਆਂ ਤਕ ਰਹਿੰਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ 54 ਮਿੰਟਾਂ ’ਚ ਆਈਫੋਨ 12 ਨੂੰ ਪੂਰਾ ਚਾਰਜ ਕਰ ਸਕਦੇ ਹੋ। ਕੰਪਨੀ ਮੁਤਾਬਕ, ਇਸ ਵਿਚ ਐੱਲ.ਈ.ਡੀ. ਲਾਈਟ ਦਿੱਤੀ ਗਈ ਹੈ ਜਿਸ ਨੂੰ ਟਾਰਚ ਲਾਈਟ ਦੀ ਤਰ੍ਹਾਂ ਵੀ ਇਸਤੇਮਲਾ ਕੀਤਾ ਜਾ ਸਕਦਾ ਹੈ। ਇਸ ਪਾਵਰ ਬੈਂਕ ਨਾਲ ਸਮਾਰਟਫੋਨ, ਬਲੂਟੂਥ ਹੈੱਡਫੋਨ, ਸਮਾਰਟ ਬੈਂਡ ਅਤੇ ਸਮਾਰਟ ਵਾਚ ਚਾਰਜ ਕੀਤੇ ਜਾ ਸਕਦੇ ਹਨ। 

ਜ਼ਿਕਰਯੋਗ ਹੈ ਕਿ ਭਾਰਤੀ ਬਾਜ਼ਾਰ ’ਚ ਕਈ ਤਰ੍ਹਾਂ ਦੇ ਪਾਵਰ ਬੈਂਕ ਹਨ ਪਰ ਇਹ ਅਲੱਗ ਤਰ੍ਹਾਂ ਦਾ ਪਾਵਰ ਬੈਂਕ ਜੇਕਰ ਭਾਰਤ ’ਚ ਆਉਂਦਾ ਹੈ, ਖ਼ਾਸ ਕਰਕੇ ਸਰਦੀਆਂ ’ਚ ਤਾਂ ਇਹ ਕਾਫੀ ਲੋਕਪ੍ਰਸਿੱਧ ਹੋ ਸਕਦਾ ਹੈ। 


author

Rakesh

Content Editor

Related News