ਸ਼ਾਓਮੀ ਦੀ ਕੰਪਨੀ Yuemi ਨੇ ਲਾਂਚ ਕੀਤਾ ਨਵਾਂ ਮਕੈਨਿਕਲ Keyboard
Friday, Dec 14, 2018 - 01:03 PM (IST)
ਗੈਜੇਟ ਡੈਸਕ- ਚਾਈਨੀਜ ਕੰਪਨੀ ਸ਼ਾਓਮੀ ਦੀ ਸਬਸਿਡਰੀ ਕੰਪਨੀ Yuemi ਨੇ ਇਕ ਨਵਾਂ ਮਕੈਨਿਕਲ ਕੀ-ਬੋਰਡ ਲਾਂਚ ਕੀਤਾ ਹੈ। ਇਸ 'ਚ 104 Keys ਹਨ। ਸਮਾਰਟਫੋਨ ਤੋਂ ਸ਼ੁਰੂਆਤ ਕਰਨ ਵਾਲੀ ਸ਼ਾਓਮੀ ਅੱਜ ਹਰ ਸੈਗਮੈਂਟ 'ਚ ਐਂਟਰੀ ਕਰ ਰਹੀ ਹੈ। GIZMOCHINA ਦੀ ਇਕ ਰਿਪੋਰਟ ਦੇ ਮੁਤਾਬਕ ਇਸ ਨਵੇਂ ਕੀ-ਬੋਰਡ ਦੀ ਕੀਮਤ 329 ਯੂਆਨ (ਲਗਭਗ 3425 ਰੁਪਏ) ਹੈ। ਇਹ cherry red shaft ਕਲਰ 'ਚ ਉਪਲੱਬਧ ਹੈ। Cherry red shaft ਕੀਬੋਰਡ ਟਾਇਪਿੰਗ ਕਰਨ 'ਚ ਕਾਫ਼ੀ ਆਸਾਨ ਹੈ।
ਇਸ ਨਵੇਂ ਕੀ-ਬੋਰਡ ਨੂੰ ਡੇਲੀਕੇਟ ਪਲਾਸਟਿਕ ਮਟੀਰਿਅਲ ਨਾਲ ਬਣਾਇਆ ਗਿਆ ਹੈ। ਇਸ 'ਚ PBT keycap ਹਨ ਜੋ ਕਾਫ਼ੀ ਸ਼ਾਨਦਾਰ ਹਨ। ਇਹ PC/ABS keycap ਦੇ ਕਾਫ਼ੀ ਬਿਹਤਰ ਹਨ।
ਸ਼ਾਓਮੀ ਦਾ ਨਵਾਂ ਮਕੈਨਿਕਲ ਕੀਬੋਰਡ macOS ਤੇ Windows ਦੋਵਾਂ ਨੂੰ ਸਪੋਰਟ ਕਰਦਾ ਹੈ। ਯੂਜ਼ਰਸ ਨੂੰ ਮੈਨੂਅਲੀ ਦੋਨਾਂ ਸਿਸਟਮ 'ਤੇ ਸਵਿੱਚ ਕਰਨਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ Windows ਤੇ macOS 'ਤੇ ਸਵਿੱਚ ਕਰਨ ਲਈ ਡੈਡੀਕੇਟਿਡ Win key ਦਾ ਇਸਤੇਮਾਲ ਕਰ ਸਕਦੇ ਹੋ। ਇਹ ਪ੍ਰੋਸੈਸ ਕਾਫ਼ੀ ਸਿੰਪਲ ਹੈ।
ਸ਼ਾਓਮੀ ਸਮਾਰਟਫੋਨ ਤੋਂ ਇਲਾਵਾ ਬੈਗ, ਕਾਫ਼ੀ ਮਸ਼ੀਨ, ਫਿਟਨੈੱਸ ਬੈਂਡਸ, ਸ਼ੂਜ ਜਿਹੇ ਕਈ ਪ੍ਰੋਡਕਟਸ ਦਾ ਪ੍ਰੋਡਕਸ਼ਨ ਕਰ ਰਹੀ ਹੈ। ਭਾਰਤੀ ਮਾਰਕੀਟ ਵਿੱਚ ਵੀ ਕੰਪਨੀ ਨੇ ਹਾਲ 'ਚ ਏਅਰ ਪਿਊਰੀਫਾਇਰ, ਸਕਿਓਰਿਟੀ ਕੈਮਰਾ ਤੇ ਨਵੀਂ ਟੀ. ਵੀ. ਰੇਂਜ ਨੂੰ ਪੇਸ਼ ਕੀਤੀ ਸੀ। ਕੰਪਨੀ ਸਮਾਰਟਫੋਨ ਤੋਂ ਬਾਹਰ ਦੂਜੇ ਪ੍ਰੋਡਕਟਸ 'ਚ ਵੀ ਆਪਣੀ ਮੌਜੂਦਗੀ ਨੂੰ ਵਧਾਣਾ ਚਾਹੁੰਦੀ ਹੈ।
